ਆਮਦਨ ਟੈਕਸ ਮੁਲਾਜ਼ਮਾਂ ਦੇ ਭੇਸ 'ਚ ਜ਼ਬਰਨ ਘਰ 'ਚ ਦਾਖ਼ਲ ਹੋਏ ਲੁਟੇਰੇ, ਲੋਕਾਂ ਨੇ ਇਕ ਨੂੰ ਕੀਤਾ ਕਾਬੂ

Tuesday, Oct 12, 2021 - 12:59 PM (IST)

ਆਮਦਨ ਟੈਕਸ ਮੁਲਾਜ਼ਮਾਂ ਦੇ ਭੇਸ 'ਚ ਜ਼ਬਰਨ ਘਰ 'ਚ ਦਾਖ਼ਲ ਹੋਏ ਲੁਟੇਰੇ, ਲੋਕਾਂ ਨੇ ਇਕ ਨੂੰ ਕੀਤਾ ਕਾਬੂ

ਲੁਧਿਆਣਾ (ਤਰੁਣ) : ਸਥਾਨਕ ਨਿਊ ਸ਼ਿਵਾਜੀ ਨਗਰ ਦੇ ਇਕ ਘਰ 'ਚ ਸੋਮਵਾਰ ਸਵੇਰੇ ਲਗਭਗ ਸਾਢੇ 11 ਵਜੇ 3 ਲੁਟੇਰੇ ਆਮਦਨ ਟੈਕਸ ਵਿਭਾਗ ਦੇ ਮੁਲਾਜ਼ਮਾਂ ਦੇ ਭੇਸ ’ਚ ਜ਼ਬਰਦਸਤੀ ਦਾਖ਼ਲ ਹੋ ਗਏ। ਘਰ ਵਿਚ ਨੂੰਹ-ਸੱਸ ਮੌਜੂਦ ਸਨ। ਲੁਟੇਰੇ ਕਿਸੇ ਵਾਰਦਾਤ ਨੂੰ ਅੰਜਾਮ ਦਿੰਦੇ, ਉਸ ਤੋਂ ਪਹਿਲਾਂ ਹੀ ਨੂੰਹ-ਸੱਸ ਨੇ ਹਿੰਮਤ ਦਿਖਾਈ ਅਤੇ ਗਲੀ ਵੱਲ ਖੁੱਲ੍ਹਦੀ ਖਿੜਕੀ ਦਾ ਸ਼ੀਸ਼ਾ ਤੋੜ ਕੇ ਲੋਕਾਂ ਨੂੰ ਇਕੱਠਾ ਕਰ ਲਿਆ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਨਾਲ ਜੁੜੀ ਵੱਡੀ ਖ਼ਬਰ, ਮਨਜ਼ੂਰ ਕੀਤਾ ਜਾ ਸਕਦੈ 'ਨਵਜੋਤ ਸਿੱਧੂ' ਦਾ ਅਸਤੀਫ਼ਾ

ਇਲਾਕਾ ਵਾਸੀਆਂ ਨੂੰ ਇਕੱਠਾ ਹੁੰਦੇ ਦੇਖ 2 ਲੁਟੇਰੇ ਫ਼ਰਾਰ ਹੋ ਗਏ, ਜਦੋਂ ਕਿ 1 ਲੁਟੇਰੇ ਨੂੰ ਲੋਕਾਂ ਨੇ ਕਾਬੂ ਕਰ ਲਿਆ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ-3 ਅਤੇ ਸ਼ਿੰਗਾਰ ਚੌਂਕੀ ਪੁਲਸ ਮੌਕੇ ’ਤੇ ਪੁੱਜੀ। ਇਹ ਘਟਨਾ ਗੁਰਦੀਪ ਸਿੰਘ ਦੇ ਘਰ ਉਸ ਸਮੇਂ ਹੋਈ, ਜਦ ਉਹ ਕੰਮ ’ਤੇ ਗਏ ਹੋਏ ਸੀ। ਘਰ ਵਿਚ ਉਸ ਦੀ ਪਤਨੀ ਅਤੇ ਨੂੰਹ ਮੌਜੂਦ ਸਨ। ਜਾਣਕਾਰੀ ਦਿੰਦਿਆਂ ਸੱਸ ਨੇ ਦੱਸਿਆ ਕਿ 3 ਵਿਅਕਤੀ ਘਰ ਦੇ ਚੱਕਰ ਕੱਟ ਰਹੇ ਸਨ। ਉਸ ਨੇ ਮੇਨ ਗੇਟ ਖੋਲ੍ਹਿਆ ਤਾਂ ਤਿੰਨੇ ਲੁਟੇਰੇ ਜ਼ਬਰਦਸਤੀ ਧੱਕਾ ਦੇ ਕੇ ਅੰਦਰ ਦਾਖ਼ਲ ਹੋ ਗਏ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਨੂੰ ਐਕਸਚੇਂਜ ਦੇ 16 ਰੁਪਏ ਦੇ ਮੁਕਾਬਲੇ 'ਟਾਟਾ' ਦੇਵੇਗਾ 5.50 ਰੁਪਏ ਪ੍ਰਤੀ ਯੂਨਿਟ ਬਿਜਲੀ

ਉਨ੍ਹਾਂ ਵਿਚੋਂ ਇਕ ਨੇ ਕਿਹਾ ਉਹ ਆਮਦਨ ਟੈਕਸ ਵਿਭਾਗ ਤੋਂ ਆਏ ਹਨ। ਉਨ੍ਹਾਂ ਦੇ ਘਰ ਦਾ ਸਰਚ ਵਾਰੰਟ ਹੈ। ਇਹ ਗੱਲ ਕਹਿੰਦੇ ਹਨ ਲੁਟੇਰਿਆਂ ਨੇ ਉੁਸ ਤੋਂ ਅਤੇ ਨੂੰਹ ਪ੍ਰੀਤੀ ਤੋਂ ਮੋਬਾਇਲ ਖੋਹ ਲਿਆ, ਜਿਸ ਤੋਂ ਬਾਅਦ ਅਲਮਾਰੀ ਵਿਚ ਸੂਟਕੇਸ ਨੂੰ ਖੰਗਾਲਣ ਲੱਗੇ। ਇਸ ਦੌਰਾਨ ਜਦੋਂ ਉਨ੍ਹਾਂ ਨੇ ਰੌਲਾ ਪਾਇਆ ਤਾਂ ਇਲਾਕਾ ਵਾਸੀ ਇਕੱਠੇ ਹੋ ਗਏ, ਜਿਨ੍ਹਾਂ ਨੂੰ ਦੇਖ ਲੁਟੇਰੇ ਫ਼ਰਾਰ ਹੋਣ ਲੱਗੇ। ਭੱਜ ਰਹੇ ਇਕ ਲੁਟੇਰੇ ਨੂੰ ਲੋਕਾਂ ਨੇ ਫੜ੍ਹ ਲਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ।

ਇਹ ਵੀ ਪੜ੍ਹੋ : ਮੋਹਾਲੀ ਜ਼ਿਲ੍ਹੇ 'ਚ 'ਡੇਂਗੂ' ਦਾ ਕਹਿਰ, ਪਿੰਡ ਮਟੌਰ 'ਚ 10 ਦਿਨਾਂ ਅੰਦਰ 4 ਬੱਚਿਆਂ ਦੀ ਮੌਤ (ਤਸਵੀਰਾਂ)

ਸੂਤਰਾਂ ਅਨੁਸਾਰ ਫ਼ਰਾਰ ਹੋਰ 2 ਲੁਟੇਰਿਆਂ ਨੂੰ ਚੰਦ ਘੰਟਿਆਂ ਵਿਚ ਵੀ ਕਾਬੂ ਕਰ ਲਿਆ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਇਸ ਸਬੰਧ ’ਚ ਇੰਚਾਰਜ ਮਧੂਬਾਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ 3 ਲੁਟੇਰੇ ਸ਼ਿਵਾਜੀ ਨਗਰ ਦੇ ਘਰ ਵਿਚ ਦਾਖ਼ਲ ਹੋਏ ਸਨ। ਪੁਲਸ ਨੇ ਘਰ ਦੇ ਮਾਲਕ ਦੇ ਬਿਆਨ 'ਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News