ਹਥਿਆਰਾਂ ਨਾਲ ਲੈਸ ਲੁਟੇਰਿਆਂ ਨੇ 2 ਭਰਾਵਾਂ ਨੂੰ ਰਸਤੇ ''ਚ ਰੋਕ ਕੇ ਲੁੱਟਿਆ

Saturday, Feb 15, 2020 - 01:14 PM (IST)

ਹਥਿਆਰਾਂ ਨਾਲ ਲੈਸ ਲੁਟੇਰਿਆਂ ਨੇ 2 ਭਰਾਵਾਂ ਨੂੰ ਰਸਤੇ ''ਚ ਰੋਕ ਕੇ ਲੁੱਟਿਆ

ਲੁਧਿਆਣਾ (ਤਰੁਣ) : ਵਿਨੋਦ ਤੇ ਉਸ ਦਾ ਮਸੇਰਾ ਭਰਾ ਅਵਧੇਸ਼ ਵੀਰਵਾਰ ਰਾਤ ਸ਼ਿਵਪੁਰੀ 'ਚ ਕਰੀਬ 8 ਵਜੇ ਮਾਂ ਨੂੰ ਲੈਣ ਰੇਲਵੇ ਸਟੇਸ਼ਨ ਵੱਲ ਗਏ ਪਰ ਜਦੋਂ ਉਹ ਵਾਪਸ ਘਰ ਮੁੜੇ ਤਾਂ ਸ਼ਿਵਪੁਰੀ ਮੇਨ ਰੋਡ 'ਤੇ ਮੋਟਰਸਾਈਕਲ ਸਵਾਰ 3 ਲੁਟੇਰਿਆਂ ਨੇ ਉਨ੍ਹਾਂ ਨਾਲ ਲੁੱਟ-ਖੋਹ ਸ਼ੁਰੂ ਕਰ ਦਿੱਤੀ। ਅਵਧੇਸ਼ ਲੁਟੇਰਿਆਂ ਅੱਗੇ ਨਹੀਂ ਝੁਕਿਆ ਅਤੇ ਉਨ੍ਹਾਂ ਦਾ ਮੁਕਾਬਲਾ ਕੀਤਾ। ਇਸ ਦੌਰਾਨ ਇਕ ਲੁਟੇਰੇ ਨੇ ਰਿਵਾਲਵਰ ਦਾ ਬੱਟ ਅਤੇ ਦੂਜੇ ਨੇ ਵੱਡੇ ਦਾਤਰ ਨਾਲ ਵਾਰ ਕਰਕੇ ਉਸ ਨੂੰ ਜ਼ਖਮੀਂ ਕਰ ਦਿੱਤਾ।

ਲੁਟੇਰਿਆਂ ਨੇ ਵਿਨੋਦ ਤੋਂ 4600 ਦੀ ਨਕਦੀ ਅਤੇ ਅਵਧੇਸ਼ ਤੋਂ 2 ਹਜ਼ਾਰ ਦੀ ਨਕਦੀ ਲੁੱਟੀ। ਪੁਲਸ ਨੂੰ ਜਾਣਕਾਰੀ ਦੇਣ 'ਤੇ ਲੁਟੇਰਿਆਂ ਵਲੋਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਅਤੇ ਫਿਰ ਉਹ ਫਰਾਰ ਹੋ ਗਏ। ਇਸ ਸਬੰਧੀ ਥਾਣਾ ਦਰੇਸੀਂ ਦੇ ਇੰਚਾਰਜ ਵਿਜੇ ਕੁਮਾਰ ਨਾਲ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਨੇ ਮੋਬਾਇਲ ਨਹੀਂ ਚੁੱਕਿਆ। ਮਾਤਰ 2 ਘੰਟੇ ਦੇ ਅੰਦਰ ਰਾਤ ਨੂੰ ਲੁੱਟ ਦੀਆਂ 2 ਵਾਰਦਾਤਾਂ ਥਾਣਾ ਦਰੇਸੀ ਇਲਾਕੇ 'ਚ ਹੋਈਆਂ।


author

Babita

Content Editor

Related News