ਘਰ ''ਚ ਕੰਮ ਕਰਦੇ ਨੌਕਰ ਦਾ ਦਿਲ ਹੋਇਆ ਬੇਈਮਾਨ, ਬਜ਼ੁਰਗ ਜੋੜੇ ਨੂੰ ਬੰਧਕ ਬਣਾ ਕੀਤੀ ਵੱਡੀ ਵਾਰਦਾਤ

Thursday, Oct 08, 2020 - 12:34 PM (IST)

ਘਰ ''ਚ ਕੰਮ ਕਰਦੇ ਨੌਕਰ ਦਾ ਦਿਲ ਹੋਇਆ ਬੇਈਮਾਨ, ਬਜ਼ੁਰਗ ਜੋੜੇ ਨੂੰ ਬੰਧਕ ਬਣਾ ਕੀਤੀ ਵੱਡੀ ਵਾਰਦਾਤ

ਲੁਧਿਆਣਾ (ਅਨਿਲ, ਰਿਸ਼ੀ, ਨਰਿੰਦਰ) : ਲੁਧਿਆਣਾ ਦੇ ਪਾਸ਼ ਇਲਾਕੇ ਗੁਰਦੇਵ ਨਗਰ 'ਚ ਬੀਤੀ ਦੇਰ ਰਾਤ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਹ ਵਾਰਦਾਤ ਰਾਤ ਨੂੰ ਉਸ ਵੇਲੇ ਵਾਪਰੀ, ਜਦੋਂ ਘਰ 'ਚ ਬਜ਼ੁਰਗ ਪਤੀ-ਪਤਨੀ ਇਕੱਲੇ ਸਨ ਅਤੇ ਉਨ੍ਹਾਂ ਦਾ ਬਾਕੀ ਪਰਿਵਾਰ ਖਾਣਾ ਖਾਣ ਲਈ ਬਾਹਰ ਗਿਆ ਹੋਇਆ ਸੀ।

ਇਹ ਵੀ ਪੜ੍ਹੋ : ਕੈਪਟਨ ਦੇ ਚੱਕਰਵਿਊ 'ਚ ਬੁਰੇ ਫਸੇ 'ਨਵਜੋਤ ਸਿੱਧੂ', ਰਾਹੁਲ ਦੀ ਯਾਤਰਾ ਤੋਂ ਹੋਣਾ ਪਿਆ ਆਊਟ

PunjabKesari

ਇਸ ਦੌਰਾਨ ਘਰ ਦੇ ਨੌਕਰ ਨੇ ਹੀ ਆਪਣੇ 2 ਹੋਰ ਸਾਥੀਆਂ ਨਾਲ ਮਿਲ ਕੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਹਾਲਾਕਿ ਬਜ਼ੁਰਗ ਜੋੜਾ ਠੀਕ ਹੈ ਅਤੇ ਉਨ੍ਹਾਂ 'ਤੇ ਕਿਸੇ ਤਰ੍ਹਾਂ ਦਾ ਹਮਲਾ ਨਹੀਂ ਕੀਤਾ ਗਿਆ ਹੈ। ਮੌਕੇ 'ਤੇ ਪਹੁੰਚੇ ਏ. ਸੀ. ਪੀ. ਹਰਪਾਲ ਸਿੰਘ ਗਰੇਵਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਤ 12 ਵਜੇ ਦੇ ਕਰੀਬ 3 ਲੁਟੇਰਿਆਂ ਨੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ : ਅਲਮਾਰੀ 'ਚੋਂ ਮਿਲੀ ਤਸਵੀਰ ਨੇ ਨਵ-ਵਿਆਹੁਤਾ ਦੀ ਜ਼ਿੰਦਗੀ 'ਚ ਲਿਆਂਦਾ ਭੂਚਾਲ, ਮਿੱਟੀ 'ਚ ਰੁਲ੍ਹੀਆਂ ਸਦਰਾਂ

ਉਨ੍ਹਾਂ ਕਿਹਾ ਕਿ ਘਰ ਦੇ ਨੌਕਰ ਨੇ ਪਹਿਲਾਂ ਸੁਰੱਖਿਆ ਮੁਲਾਜ਼ਮ ਨੂੰ ਨਸ਼ਾ ਸੁੰਘਾ ਕੇ ਬੇਹੋਸ਼ ਕੀਤਾ ਅਤੇ ਫਿਰ ਬਜ਼ੁਰਗ ਪਤੀ-ਪਤਨੀ ਨੂੰ ਬੰਧਕ ਬਣਾ ਕੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ। ਏ. ਸੀ. ਪੀ. ਮੁਤਾਬਕ ਮੁਲਜ਼ਮ ਨੇਪਾਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਪੁਰਾਣੇ ਨੌਕਰ ਨੇ ਹੀ ਉਸ ਨੂੰ ਕੰਮ 'ਤੇ ਰਖਵਾਇਆ ਸੀ ਅਤੇ ਪਰਿਵਾਰ ਵੱਲੋਂ ਪੁਰਾਣਾ ਨੌਕਰ ਭਰੋਸੇਯੋਗ ਹੋਣ ਕਰਕੇ ਨਵੇਂ ਨੌਕਰ ਦੀ ਤਫਤੀਸ਼ ਤੱਕ ਵੀ ਨਹੀਂ ਕਰਵਾਈ ਗਈ।

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਬੰਧੀ 'ਸੁਖਦੇਵ ਢੀਂਡਸਾ' ਨੇ ਕੀਤਾ ਵੱਡਾ ਐਲਾਨ

ਫਿਲਹਾਲ ਪੁਲਸ ਨੇ ਇਸ ਮਾਮਲੇ ਸਬੰਧੀ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।


 


author

Babita

Content Editor

Related News