ਨੌਕਰਾਂ ਨੂੰ ਮੰਜਿਆਂ ਨਾਲ ਬੰਨ੍ਹ ਕੇ ਡੇਰੇ ਚੋਂ ਲੁੱਟੇ ਹਜ਼ਾਰਾਂ ਰੁਪਏ

Thursday, Dec 24, 2020 - 03:34 PM (IST)

ਨੌਕਰਾਂ ਨੂੰ ਮੰਜਿਆਂ ਨਾਲ ਬੰਨ੍ਹ ਕੇ ਡੇਰੇ ਚੋਂ ਲੁੱਟੇ ਹਜ਼ਾਰਾਂ ਰੁਪਏ

ਪਾਤੜਾਂ (ਚੋਪੜਾ) : ਇੱਥੋਂ ਥੋੜ੍ਹੀ ਦੂਰ ਪਿੰਡ ਹਰਿਆਉ ਕਲਾ ਵਿਖੇ ਲੰਘੀ ਰਾਤ ਇਕ ਦਰਜਨ ਦੇ ਕਰੀਬ ਅਣਪਛਾਤੇ ਵਿਅਕਤੀਆਂ ਨੇ ਇਕ ਧਾਰਮਿਕ ਡੇਰੇ ਨੂੰ ਲੁੱਟਣ ਦੀ ਨੀਅਤ ਨਾਲ ਨੌਕਰਾਂ ਨੂੰ ਮੰਜਿਆਂ ਨਾਲ ਬੰਨ੍ਹ ਕੇ 25 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ। ਡੇਰੇ ਦੇ ਮੁੱਖ ਸੰਚਾਲਕ ਬਾਬਾ ਨਰੈਣ ਪੁਰੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬੀਤੀ ਰਾਤ ਜਦੋਂ ਮੈਂ ਰਾਤ ਸਮੇਂ ਆਪਣੇ ਕਲਵਾਣੂ ਵਾਲੇ ਦੂਸਰੇ ਡੇਰੇ ’ਤੇ ਚਲਾ ਗਿਆ ਤਾਂ ਬਾਅਦ 'ਚ ਰਾਤ ਨੂੰ ਇਕ ਦਰਜਨ ਦੇ ਕਰੀਬ ਮੂੰਹ ਬੰਨੇ ਹੋਏ ਅਣਪਛਾਤੇ ਵਿਅਕਤੀਆਂ ਨੇ ਹਰਿਆਉ ਕਲਾ ਵਾਲੇ ਡੇਰੇ ਨੂੰ ਲੁੱਟਣ ਦੀ ਨੀਅਤ ਨਾਲ ਡੇਰੇ 'ਚ ਮੌਜੂਦ ਨੌਕਰਾਂ ਨੂੰ ਮੰਜਿਆਂ ਨਾਲ ਬੰਨ੍ਹ ਕੇ ਅਤੇ ਇਕ ਨੌਕਰ ਬੂਟਾ ਸਿੰਘ ਗਿਰ ਨੂੰ ਨਾਲ ਲੈ ਕੇ ਕਮਰੇ 'ਚ ਪਏ ਦੂਜੇ ਨੌਕਰ ਗੁਲਾਬ ਦਾਸ ਨੂੰ ਕੁੰਡੀ ਖੋਲ੍ਹਣ ਦੀ ਆਵਾਜ਼ ਮਾਰੀ।

ਜਦੋਂ ਗੁਲਾਬ ਦਾਸ ਨੇ ਕੁੰਡੀ ਖੋਲ੍ਹੀ ਤਾਂ ਕਥਿਤ ਦੋਸ਼ੀ ਅੰਦਰ ਵੜਕੇ ਅਲਮਾਰੀ 'ਚੋਂ 25 ਹਜ਼ਾਰ ਰੁਪਏ ਅਤੇ ਨੌਕਰਾਂ ਦੇ ਮੋਬਾਇਲਾਂ ਤੋਂ ਇਲਾਵਾ ਇਕ ਬੈਂਕ ਕਾਪੀ ਲੈ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਬਾਅਦ 'ਚ ਮੋਬਾਇਲ ਫੋਨ ਇਕ ਮੋਟਰ ਦੇ ਕੋਠੇ 'ਚੋਂ ਪਏ ਮਿਲ ਗਏ। ਪੁਲਸ ਵਲੋਂ ਡੇਰੇ ਦੇ ਸੰਚਾਲਕ ਬਾਬਾ ਨਰੈਣ ਪੁਰੀ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ।


author

Babita

Content Editor

Related News