ਚੰਡੀਗੜ੍ਹ ''ਚ ਵੱਡੀ ਵਾਰਦਾਤ, ਬਜ਼ੁਰਗ ਕੋਲੋਂ ਖੋਹਿਆ ਨੋਟਾਂ ਨਾਲ ਭਰਿਆ ਬੈਗ
Thursday, Apr 11, 2019 - 03:09 PM (IST)
ਚੰਡੀਗੜ੍ਹ : ਚੰਡੀਗੜ੍ਹ 'ਚ ਅਪਰਾਧ ਦਾ ਗ੍ਰਾਫ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ 'ਵੀ ਕੇਅਰ ਫਾਰ ਯੂ' ਦਾ ਦਾਅਵਾ ਕਰਨ ਵਾਲੀ ਚੰਡੀਗੜ੍ਹ ਪੁਲਸ ਇਸ ਅਪਰਾਧ 'ਤੇ ਠੱਲ ਪਾਉਣ 'ਚ ਪੂਰੀ ਤਰ੍ਹਾਂ ਫੇਲ ਸਾਬਤ ਹੋ ਰਹੀ ਹੈ। ਅਜਿਹਾ ਹੀ ਇਕ ਮਾਮਲਾ ਸ਼ਹਿਰ ਦੇ ਸੈਕਟਰ-22 'ਚ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਦੁਕਾਨਦਾਰ ਐੱਸ. ਐੱਨ. ਬਾਂਸਲ ਆਪਣੇ ਸਾਰੇ ਦਿਨ ਦੀ ਕਮਾਈ ਲੈ ਕੇ ਘਰ ਵਾਪਸ ਪਰਤ ਰਹੇ ਸਨ। ਇੰਨੇ 'ਚ ਪਿੱਛਿਓਂ ਇਕ ਸ਼ਾਤਰ ਨੌਜਵਾਨ ਆਇਆ ਅਤੇ ਉਨ੍ਹਾਂ ਦੇ ਹੱਥੋਂ ਨੋਟਾਂ ਨਾਲ ਭਰਿਆ ਬੈਗ ਖੋਹ ਲਿਆ। ਉਕਤ ਨੌਜਵਾਨ ਦਾ ਦੋਸਤ ਅੱਗੇ ਮੋਟਰਸਾਈਲ 'ਤੇ ਉਸ ਦੀ ਉਡੀਕ ਕਰ ਰਿਹਾ ਸੀ। ਇੰਨੇ 'ਚ ਬੈਗ ਲੈ ਕੇ ਨੌਜਵਾਨ ਆਇਆ ਅਤੇ ਫਿਰ ਆਪਣੇ ਦੋਸਤ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਫਰਾਰ ਹੋ ਗਿਆ। ਹਾਲਾਂਕਿ ਇਹ ਸਾਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ, ਜਿਸ 'ਚ ਦੋਹਾਂ ਸ਼ਾਤਰ ਨੌਜਵਾਨਾਂ ਦੇ ਚਿਹਰੇ ਆ ਚੁੱਕੇ ਹਨ। ਫਿਲਹਾਲ ਇਸ ਸਬੰਧੀ ਪੁਲਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।