ਲੁਧਿਆਣਾ 'ਚ ਵੱਡੀ ਲੁੱਟ, ਬਦਮਾਸ਼ਾਂ ਨੇ ਅੱਖਾਂ 'ਚ ਮਿਰਚਾਂ ਪਾ ਲੁੱਟਿਆ ਬੈਟਰੀ ਕੰਪਨੀ ਦਾ ਕਰਿੰਦਾ

Friday, Nov 03, 2023 - 11:14 AM (IST)

ਲੁਧਿਆਣਾ 'ਚ ਵੱਡੀ ਲੁੱਟ, ਬਦਮਾਸ਼ਾਂ ਨੇ ਅੱਖਾਂ 'ਚ ਮਿਰਚਾਂ ਪਾ ਲੁੱਟਿਆ ਬੈਟਰੀ ਕੰਪਨੀ ਦਾ ਕਰਿੰਦਾ

ਲੁਧਿਆਣਾ (ਰਾਜ) : ਇੱਥੇ ਹਾਰਡੀਜ਼ ਵਰਲਡ ਪੁਲ 'ਤੇ ਦੇਰ ਰਾਤ ਕੁੱਝ ਬਦਮਾਸ਼ਾਂ ਨੇ ਬੈਟਰੀ ਕੰਪਨੀ ਦੇ ਕਰਿੰਦੇ ਕੋਲੋਂ 3 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਬਦਮਾਸ਼ਾਂ ਨੇ ਉਸ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ 3 ਲੱਖ ਰੁਪਏ ਲੁੱਟ ਲਏ। ਪੀੜਤ ਪ੍ਰਿੰਸ ਦਾ ਕਹਿਣਾ ਹੈ ਕਿ ਉਹ ਰਾਤ ਨੂੰ ਕੁਲੈਕਸ਼ਨ ਕਰਕੇ ਵਾਪਸ ਪਰਤ ਰਿਹਾ ਸੀ।

ਇਹ ਵੀ ਪੜ੍ਹੋ : ਗੁਰਦੁਆਰਾ ਤੱਲ੍ਹਣ ਸਾਹਿਬ ਆਉਣ ਵਾਲੇ NRI ਸ਼ਰਧਾਲੂਆਂ ਲਈ ਵੱਡੀ ਖ਼ਬਰ, ਮਿਲੇਗੀ ਖ਼ਾਸ ਸਹੂਲਤ

ਹਾਰਡੀਜ਼ ਵਰਲਡ ਪੁਲ 'ਤੇ ਉਸ ਨੂੰ ਕੁੱਝ ਨੌਜਵਾਨਾਂ ਨੇ ਘੇਰ ਲਿਆ। ਦੋਸ਼ੀਆਂ ਨੇ ਉਸ ਦੀਆਂ ਅੱਖਾਂ 'ਚ ਮਿਰਚਾਂ ਪਾ ਦਿੱਤੀਆਂ ਸਨ। ਇਸ ਕਾਰਨ ਉਸ ਨੂੰ ਦਿਖਣਾ ਬੰਦ ਹੋ ਗਿਆ। ਇਸ ਤੋਂ ਬਾਅਦ ਬਦਮਾਸ਼ ਉਸ ਕੋਲੋਂ ਕੈਸ਼ ਲੈ ਕੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ : ਲੱਖਾਂ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, ਦੀਵਾਲੀ ਤੋਂ ਪਹਿਲਾਂ ਹੋਣਗੇ ਮਾਲੋਮਾਲ

ਸੂਚਨਾ ਤੋਂ ਬਾਅਦ ਥਾਣਾ ਲਾਡੋਵਾਲ ਦੀ ਪੁਲਸ ਮੌਕੇ 'ਤੇ ਪਹੁੰਚੀ। ਫਿਲਹਾਲ ਪੁਲਸ ਇਸ ਕੇਸ ਦੀ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News