ਵੱਡੀ ਖ਼ਬਰ : ਲੁਧਿਆਣਾ ''ਚ ਫਾਈਨਾਂਸ ਕੰਪਨੀ ਲੁੱਟਣ ਆਏ ਲੁਟੇਰਿਆਂ ਤੇ ਗਾਰਡ ਵਿਚਾਲੇ ਫਾਇਰਿੰਗ, ਇਕ ਲੁਟੇਰੇ ਦੀ ਮੌਤ
Saturday, Oct 30, 2021 - 02:56 PM (IST)

ਲੁਧਿਆਣਾ (ਤਰੁਣ) : ਇੱਥੇ ਸੁੰਦਰ ਨਗਰ ਇਲਾਕੇ 'ਚ ਸ਼ਨੀਵਾਰ ਸਵੇਰੇ ਕਰੀਬ ਸਾਢੇ 10 ਵਜੇ 4 ਲੁਟੇਰਿਆਂ ਵੱਲੋਂ ਫਾਈਨਾਂਸ ਕੰਪਨੀ ਦਾ ਦਫ਼ਤਰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਇਸ ਘਟਨਾ ਦੌਰਾਨ ਗੋਲੀ ਚੱਲਣ ਕਾਰਨ ਇਕ ਲੁਟੇਰੇ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਸਵੇਰ ਦੇ ਕਰੀਬ ਸਾਢੇ 10 ਵਜੇ 4 ਲੁਟੇਰੇ ਮੁਥੂਟ ਫਾਈਨਾਂਸ ਕੰਪਨੀ ਦੇ ਦਫ਼ਤਰ 'ਚ ਆਏ ਅਤੇ ਮੈਨੇਜਰ ਨੂੰ ਗੋਲੀ ਮਾਰ ਦਿੱਤੀ। ਮੁਥੂਟ ਫਾਈਨਾਂਸ ਦੇ ਨਾਲ ਹੀ ਯੂਨੀਅਨ ਬੈਂਕ ਹੈ, ਜਿਸ ਦੇ ਸੁਰੱਖਿਆ ਗਾਰਡ ਵੱਲੋਂ ਵੀ ਲੁਟੇਰਿਆਂ 'ਤੇ ਗੋਲੀ ਚਲਾਈ ਗਈ।
ਸੁਰੱਖਿਆ ਗਾਰਡ ਵੱਲੋਂ ਚਲਾਈ ਗਈ ਗੋਲੀ ਦੌਰਾਨ ਇਕ ਲੁਟੇਰੇ ਦੀ ਮੌਤ ਹੋ ਗਈ। ਫਿਲਹਾਲ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਹੈ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ