ਤੜਕਸਾਰ ਲੁਟੇਰਿਆਂ ਨੇ ਕੀਤਾ ਵੱਡਾ ਕਾਂਡ, ਪਰਵਾਸੀ ਮਜ਼ਦੂਰ 'ਤੇ ਜਾਨਲੇਵਾ ਹਮਲੇ ਮਗਰੋਂ ਕੀਤੀ ਲੁੱਟ-ਖੋਹ

Wednesday, Jul 10, 2024 - 04:31 PM (IST)

ਤੜਕਸਾਰ ਲੁਟੇਰਿਆਂ ਨੇ ਕੀਤਾ ਵੱਡਾ ਕਾਂਡ, ਪਰਵਾਸੀ ਮਜ਼ਦੂਰ 'ਤੇ ਜਾਨਲੇਵਾ ਹਮਲੇ ਮਗਰੋਂ ਕੀਤੀ ਲੁੱਟ-ਖੋਹ

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਸਿੰਘ ਮੋਮੀ) : ਅੱਜ ਤੜਕਸਾਰ ਕਰੀਬ 4.30 ਵਜੇ ਪਿੰਡ ਨੱਥੂਪੁਰ ਨੇੜੇ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਪਰਵਾਸੀ ਮਜ਼ਦੂਰ ਨੂੰ ਘੇਰ ਕੇ ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਜ਼ਖ਼ਮੀ ਕਰ ਦਿੱਤਾ ਅਤੇ 2 ਹਜ਼ਾਰ ਰੁਪਏ ਅਤੇ ਮੋਬਾਈਲ ਫੋਨ ਲੁੱਟ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ  ਲੁੱਟ ਦਾ ਸ਼ਿਕਾਰ ਹੋਏ ਪ੍ਰਵਾਸੀ ਮਜ਼ਦੂਰ  ਕਿਸ਼ਨ ਪੁੱਤਰ ਮਖੂਰਾਮ ਨੇ ਦੱਸਿਆ ਕਿ ਉਹ ਕਰੀਬ 15 ਸਾਲਾਂ ਤੋਂ ਪਿੰਡ ਨੱਥੂਪੁਰ ਵਿਖੇ ਕਰਨੈਲ ਸਿੰਘ ਕੋਲ ਕੰਮ ਕਰਦਾ ਹੈ।

ਰਾਤ ਨੂੰ ਕਰਨੈਲ ਸਿੰਘ ਦੇ ਘਰ  ਦੀ ਦੇਖ-ਰੇਖ ਕਰਦਾ ਹੈ ਅਤੇ ਹਰ ਰੋਜ਼ ਸਵੇਰੇ ਸਾਢੇ ਚਾਰ ਵਜੇ ਕਰਨੈਲ ਸਿੰਘ ਹਵੇਲੀ ਨੂੰ ਚਾਰਾ ਪਾਉਣ ਤੇ ਦੇਖ-ਭਾਲ ਕਰਨ ਲਈ ਜਾ ਰਿਹਾ ਸੀ ਕਿ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਲੁਟੇਰੇ ਮੇਰੇ ਨੇੜੇ ਆ ਕੇ ਰੁਕੇ ਅਤੇ ਆਉਂਦਿਆਂ ਹੀ ਉਨ੍ਹਾਂ ਨੇ ਮੇਰੇ ਸਿਰ 'ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਅਤੇ ਮੈਂ ਹੇਠਾਂ ਡਿੱਗ ਪਿਆ।

ਜਦੋਂ ਮੈਂ ਆਪਣੀ ਜਾਨ ਬਚਾਉਣ ਲਈ ਹੱਥ ਵਧਾਇਆ ਤਾਂ ਉਨ੍ਹਾਂ ਨੇ ਮੇਰੇ 'ਤੇ ਵੀ ਹੱਥਾ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਅਤੇ ਮੇਰੀ ਜੇਬ 'ਚ ਪਏ 2 ਹਜ਼ਾਰ ਰੁਪਏ ਅਤੇ ਮੇਰਾ ਮੋਬਾਈਲ ਫੋਨ ਖੋਹ ਕੇ ਪਿੰਡ ਤਲਵੰਡੀ ਸੱਲਾ ਵੱਲ ਭੱਜ ਗਏ ਅਤੇ ਲੋਕਾਂ ਦੀ ਮਦਦ ਨਾਲ ਮੈਨੂੰ ਟਾਂਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਸੂਚਨਾ ਮਿਲਣ 'ਤੇ ਟਾਂਡਾ ਪੁਲਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਸੜਕ 'ਤੇ ਲੱਗੇ ਸੀ. ਸੀ. ਟੀ. ਵੀ. ਦੀ ਫੁਟੇਜ ਨੂੰ ਖੰਗਾਲ ਕੇ ਲੁਟੇਰਿਆਂ ਦੀ ਭਾਲ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


author

Babita

Content Editor

Related News