ਖੁਫੀਆ ਤੰਤਰ ਦੇ ਅਲਰਟ ਨੂੰ ਵੇਖਦੇ ਹੋਏ ਪੀ. ਸੀ. ਆਰ. ਟੀਮ ਨੇ ਚਲਾਈ ਸਰਚ ਮੁਹਿੰਮ

10/02/2017 6:39:31 AM

ਕਪੂਰਥਲਾ, (ਭੂਸ਼ਣ)- ਖੁਫੀਆਤੰਤਰ ਵਲੋਂ ਦੀਵਾਲੀ ਤਿਉਹਾਰ ਨੂੰ ਲੈ ਕੇ ਦੇਸ਼ ਭਰ 'ਚ ਸੁਰੱਖਿਆ ਸਬੰਧੀ ਜਾਰੀ ਕੀਤੇ ਗਏ ਅਲਰਟ ਨੂੰ ਵੇਖਦੇ ਹੋਏ ਕਪੂਰਥਲਾ ਪੁਲਸ ਨੇ ਜ਼ਿਲਾ ਭਰ 'ਚ ਸੁਰੱਖਿਆ ਪ੍ਰਬੰਧਾਂ ਨੂੰ ਪੂਰੀ ਤਰ੍ਹਾਂ ਨਾਲ ਚਾਕ ਚੌਬੰਦ ਕਰਨ ਦਾ ਸਿਲਸਿਲਾ ਤੇਜ਼ ਕਰ ਦਿੱਤਾ ਹੈ। ਜਿਸ ਦੀ ਲੜੀ 'ਚ ਪੀ. ਸੀ. ਆਰ. ਟੀਮ ਕਪੂਰਥਲਾ ਨੇ ਐਤਵਾਰ ਨੂੰ ਸ਼ਹਿਰ ਦੇ ਝੁੱਗੀਆਂ ਖੇਤਰ 'ਚ ਜਿਥੇ ਵਿਸ਼ੇਸ਼ ਤੌਰ 'ਤੇ ਸਰਚ ਮੁਹਿੰਮ ਚਲਾਈ। ਉਥੇ ਹੀ ਕਈ ਭੀੜ-ਭਾੜ ਵਾਲੀਆਂ ਥਾਵਾਂ 'ਤੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾ ਕੇ ਵੱਡੀ ਗਿਣਤੀ 'ਚ ਸ਼ੱਕੀ ਵਿਅਕਤੀਆਂ ਨੂੰ ਰਾਊਂਡਅਪ ਕਰਕੇ ਉਨ੍ਹਾਂ ਤੋਂ ਪੁੱਛਗਿਛ ਕੀਤੀ।   
ਤਿਉਹਾਰਾਂ ਦੇ ਸੀਜਨ ਨੂੰ ਵੇਖਦੇ ਹੋਏ ਖੁਫਿਆ ਤੰਤਰ ਨੇ ਦੇਸ਼ ਭਰ 'ਚ ਵੱਖ-ਵੱਖ ਸੁਰੱਖਿਆ ਏਜੰਸੀਆਂ ਨੂੰ ਅਲਰਟ ਜਾਰੀ ਕੀਤਾ ਹੈ।  ਜਿਸਦੇ ਤਹਿਤ ਸੁਰੱਖਿਆ ਏਜੰਸੀਆਂ ਨੂੰ ਭੀੜ-ਭਾੜ ਵਾਲੀ ਥਾਵਾਂ 'ਚ ਵਿਸ਼ੇਸ਼ ਚੌਕਸੀ ਦਾ ਅਲਰਟ ਜਾਰੀ ਕੀਤਾ ਹੈ। ਇਸ ਅਲਰਟ ਦੇ ਤਹਿਤ ਪੀ. ਸੀ. ਆਰ. ਟੀਮ ਕਪੂਰਥਲਾ ਦੇ ਇਨਚਾਰਜ ਇੰਸਪੈਕਟਰ ਸੁਰਜੀਤ ਸਿੰਘ ਪੱਤੜ ਨੇ ਪੁਲਸ ਟੀਮਾਂ ਦੇ ਨਾਲ ਸ਼ਹਿਰ ਦੀਆਂ ਝੁੱਗੀਆਂ 'ਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾ ਕੇ ਝੁੱਗੀਆਂ 'ਚ ਠਹਿਰੇ ਸਾਰੇ ਵਿਅਕਤੀਆਂ ਦੇ ਜਿਥੇ ਪੂਰੇ ਨਾਮ ਅਤੇ ਮੋਬਾਇਲ ਨੰਬਰ ਨੋਟ ਕੀਤੇ।  ਉਥੇ ਹੀ ਝੁੱਗੀਆਂ 'ਚ ਆਉਣ ਵਾਲੇ ਸਾਰੇ ਸ਼ੱਕੀ ਵਿਅਕਤੀਆਂ ਦੇ ਸੰਬੰਧ 'ਚ ਨਜ਼ਦੀਕੀ ਪੁਲਸ ਸਟੇਸ਼ਨ ਜਾਂ 100 ਨੰਬਰ 'ਤੇ ਸੂਚਨਾ ਦੇਣ ਦੇ ਨਿਰਦੇਸ਼ ਜਾਰੀ ਕੀਤੇ ਗਏ ਤਾਂਕਿ ਅਜਿਹੇ ਵਿਅਕਤੀਆ ਨੂੰ ਸਮੇਂ 'ਤੇ ਕਾਬੂ ਕੀਤਾ ਜਾ ਸਕੇ ।  


Related News