ਸ਼ਨੀਵਾਰ ਨੂੰ ਪੰਜਾਬ ''ਚ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ ''ਚ ਬਿਜਲੀ ਰਹੇਗੀ ਬੰਦ
Friday, Apr 24, 2026 - 07:19 PM (IST)
ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਸ਼ਨੀਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਖ਼ਪਤਕਾਰਾਂ ਨੂੰ ਬਿਜਲੀ ਕੱਟ ਕਰਕੇ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ ਬਦਲੇਗਾ ਮੌਸਮ! 26, 27, 28 ਨੂੰ ਪਵੇਗਾ ਮੀਂਹ, 12 ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ Alert
ਨੂਰਪੁਰ ਬੇਦੀ 'ਚ ਬਿਜਲੀ ਸਪਲਾਈ ਬੰਦ ਰਹੇਗੀ
ਨੂਰਪੁਰ ਬੇਦੀ (ਅਵਿਨਾਸ਼ ਸ਼ਰਮਾ)- ਐੱਸ. ਡੀ. ਓ. ਪੰਜਾਬ ਰਾਜ ਪਾਵਰਕਾਮ ਲਿਮਟਿਡ ਦਫ਼ਤਰ ਸਿੰਘਪੁਰ ਦੇ ਹਵਾਲੇ ਨਾਲ ਜਾਰੀ ਇਕ ਬਿਆਨ ਇੰਜੀਨੀਅਰ ਅਜਮੇਰ ਸਿੰਘ ਜੇ. ਈ. ਰਾਹੀਂ ਦੱਸਿਆ ਜਾਂਦਾ ਹੈ ਕਿ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕੀਤੇ ਜਾਣ ਕਾਰਨ 66 ਕੇ. ਵੀ. ਨਲਹੋਟੀ ਤੋਂ ਚੱਲਦਾ 11 ਕੇ. ਵੀ. ਸਵਾੜਾ ਫੀਡਰ ਦੀ ਸਪਲਾਈ 9.00 ਤੋ 13.00 ਵਜੇ ਤੱਕ ਬੰਦ ਰਹੇਗੀ। ਜਿਸ ਵਿਚ ਚਲਦੇ ਪਿੰਡ ਹੇਠਲੀ ਨਲਹੋਟੀ, ਬੂਥਗੜ, ਹਰੀਪੂਰ ਵਾਟਰ ਬਾਕਸ, ਸਵਾੜਾ ਲਵਾਣਾ ਬਸਤੀ ਅਤੇ ਸੈਂਸੋਵਾਲ ਆਦਿ ਦੀ ਬਿਜਲੀ ਸਪਲਾਈ 25 ਅਪ੍ਰੈਲ ਨੂੰ ਸਵੇਰੇ 9 ਤੋਂ 13.00 ਵਜੇ ਤੱਕ ਬੰਦ ਰੱਖੀ ਜਾਵੇਗੀ। ਚੱਲਦੇ ਕੰਮ ਕਾਰਨ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਗੈਸ ਏਜੰਸੀ ਦੇ ਬਾਹਰੋਂ ਨੌਜਵਾਨ ਨੂੰ ਅਗਵਾ ਕਰਕੇ ਕਰ 'ਤਾ ਕਤਲ
ਮੋਗਾ ਵਿਚ 10 ਤੋਂ 2 ਵਜੇ ਤੱਕ ਲੱਗੇਗਾ ਪਾਵਰ ਕੱਟ
ਮੋਗਾ (ਬਿੰਦਾ)- ਸ਼ਨੀਵਾਰ ਨੂੰ 132 ਕੇ. ਵੀ. ਮੋਗਾ-1 ਬਿਜਲੀ ਘਰ ਵਿਖੇ ਜ਼ਰੂਰੀ ਮੁਰੰਮਤ ਕਾਰਨ ਬਿਜਲੀ ਸਪਲਾਈ ਬੰਦ ਰਹੇਗੀ, ਇਸ ਨਾਲ 11 ਕੇ. ਵੀ. ਅੰਮ੍ਰਿਤਸਰ ਰੋਡ ਫੀਡਰ, 11 ਕੇ. ਵੀ. ਐੱਸ. ਏ. ਐੱਸ. ਨਗਰ ਫੀਡਰ, 11 ਕੇਵੀ ਐੱਫ਼. ਸੀ. ਆਈ. ਫੀਡਰ,11 ਕੇ. ਵੀ. ਦੱਤ ਰੋਡ, 11 ਕੇ. ਵੀ. ਸੋਢੀ ਨਗਰ ਫੀਡਰ, 11 ਕੇ. ਵੀ. ਜ਼ੀਰਾ ਰੋਡ ਫੀਡਰ ਅਤੇ 11 ਕੇ. ਵੀ. ਅਕਾਲਸਰ ਰੋਡ ਫੀਡਰ ਸਵੇਰੇ 10 ਤੋਂ 2 ਵਜੇ ਤੱਕ ਬੰਦ ਰਹਿਣਗੇ, ਇਹ ਜਾਣਕਾਰੀ ਏ. ਏ. ਈ. ਸੁਖਦੇਵ ਸਿੰਘ ਉੱਤਰੀ ਮੋਗਾ ਅਤੇ ਜੇ. ਈ. ਰਜਿੰਦਰ ਸਿੰਘ ਵਿਰਦੀ ਉੱਤਰੀ ਮੋਗਾ ਦਿੰਦੇ ਹੋਏ ਦੱਸਿਆ ਕਿ ਇਸ ਨਾਲ ਕੈਂਪ ਕਪੜੇ ਮਾਰਕਿਟ, ਜ਼ੀਰਾ ਰੋਡ, ਸੋਢੀ ਨਗਰ, ਜੀ. ਟੀ. ਰੋਡ ਵੀ ਮਾਰਟ ਸਾਇਡ, ਚੱਕੀ ਵਾਲੀ ਗਲੀ,ਅਜੀਤ ਨਗਰ, ਮਨਚੰਦਾ ਕਾਲੋਨੀ, ਭਗਤ ਸਿੰਘ ਕਾਲੋਨੀ ਪੱਕਾ ਦੁਸਾਂਝ ਰੋਡ, ਧੀਰ ਕਲੋਨੀ, ਨਾਨਕਪੁਰਾ ਮੁਹੱਲਾ, ਬਸਤੀ ਗੋਬਿੰਦਗੜ੍ਹ, ਅਕਾਲਸਰ ਰੋਡ, ਨਾਨਕ ਨਗਰੀ, ਬਾਬਾ ਸੁਰਤ ਸਿੰਘ ਨਗਰ, ਜੁਝਾਰ ਨਗਰ, ਬਾਬਾ ਦੀਪ ਸਿੰਘ ਰੋਡ, ਲਾਲ ਸਿੰਘ ਵਾਲੀ ਗਲੀ, ਟਾਂਗੇ ਵਾਲੀ ਗਲੀ,ਕੋਰਟ ਕੰਪਲੈਕਸ, ਡੀਸੀ ਰਿਹਾਇਸ਼, ਸੋਢੀ ਨਗਰ ਆਦਿ ਇਲਾਕਾ ਪ੍ਰਵਾਭਿਤ ਰਹੇਗਾ।
ਇਹ ਵੀ ਪੜ੍ਹੋ: ਪੰਜਾਬ 'ਚ ਰਿਸ਼ਤੇ ਸ਼ਰਮਸਾਰ! ਕਲਯੁਗੀ ਪਿਓ ਨੇ ਧੀ ਦੀ ਰੋਲ਼ੀ ਪੱਤ, ਕੀਤਾ ਗਰਭਵਤੀ, ਇੰਝ ਖੁੱਲ੍ਹਿਆ ਭੇਤ
ਕੋਟਕਪੂਰਾ 'ਚ ਬਿਜਲੀ ਬੰਦ ਰਹੇਗੀ
ਕੋਟਕਪੂਰਾ (ਨਰਿੰਦਰ ਬੈੜ੍ਹ)- ਇੰਜੀਨੀਅਰ ਇਕਬਾਲ ਸਿੰਘ ਐੱਸ. ਡੀ. ਓ. ਸਬ ਅਰਬਨ ਸਬ ਡਿਵੀਜ਼ਨ ਪੀ. ਐੱਸ. ਪੀ. ਸੀ. ਐੱਲ. ਕੋਟਕਪੂਰਾ ਤੋਂ ਮਿਲੀ ਜਾਣਕਾਰੀ ਅਨੁਸਾਰ 220 ਕੇ. ਵੀ. ਸਬ ਸਟੇਸ਼ਨ ਸੰਧਵਾ ਅਤੇ 132 ਕੇ. ਵੀ. ਕੋਟਕਪੂਰਾ-2 ਤੋਂ ਚਲਦੇ 11 ਕੇ. ਵੀ. ਫੀਡਰ ਗੁਰਦੁਆਰਾ ਸਾਹਿਬ, 11 ਕੇ. ਵੀ. ਫੀਡਰ ਹੀਰਾ ਸਿੰਘ ਨਗਰ ਅਤੇ 11 ਕੇ. ਵੀ. ਫੀਡਰ ਕੋਟਕਪੂਰਾ ਸ਼ਹਿਰੀ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਕਾਰਨ 25 ਅਪ੍ਰੈਲ ਨੂੰ ਸਵੇਰੇ 10 ਤੋਂ ਦੁਪਹਿਰ 01 ਵਜੇ ਤੱਕ ਬੰਦ ਰਹੇਗੀ, ਜਿਸ ਨਾਲ ਗੁਰਦੁਆਰਾ ਬਜਾਰ, ਜੈਤੋ ਰੋਡ, ਲਾਜਪਤ ਨਗਰ, ਸਿੱਖਾਂ ਵਾਲਾ ਰੋਡ, ਫਰੀਦਕੋਟ ਰੋਡ, ਹੀਰਾ ਸਿੰਘ ਨਗਰ ਅਤੇ ਪ੍ਰਤਾਪ ਸਿੰਘ ਨਗਰ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।
ਜੋਗਾ 'ਚ ਗਰਿੱਡ ਰੱਲਾ ਦੀ ਬਿਜਲੀ ਸਪਲਾਈ ਰਹੇਗੀ ਬੰਦ
ਜੋਗਾ (ਗੋਪਾਲ)— 66 ਕੇ. ਵੀ. ਗਰਿੱਡ ਰੱਲਾ ਤੋਂ ਚਲਦੀ 11ਕੇ. ਵੀ. ਸਪਲਾਈ ਜੋਗੀਪੀਰ 4 ਪੀ. ਐੱਸ 25 ਅਪ੍ਰੈਲ ਨੂੰ ਸਵੇਰੇ 9 ਵਜੇ ਤੋਂ ਦੁਪਿਹਰ 2 ਵਜੇ ਤੱਕ ਬਿਜਲੀ ਬੰਦ ਰਹੇਗੀ। ਇਸ ਨਾਲ ਪਿੰਡ ਰੱਲਾ ਘਰਾਂ ਵਾਲੀ ਬਿਜਲੀ, ਭੁਪਾਲ ਕਲਾਂ, ਭੁਪਾਲ ਕੋਠੇ, ਕੋਠੇ ਚੇਲੇ ਆਦਿ ਬਿਜਲੀ ਬੰਦ ਰਹੇਗੀ। ਇਸ ਦੀ ਜਾਣਕਾਰੀ ਇੰਜੀਨੀਅਰ ਜਗਜੀਵਨ ਸਿੰਘ ਐੱਸ. ਡੀ. ਓ. ਜੋਗਾ ਅਤੇ ਇੰਜੀਨੀਅਰ ਸਰਬਜੀਤ ਸਿੰਘ ਜੇ. ਈ. ਵੱਲੋਂ ਦਿੱਤੀ ਗਈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਰਿਲੀਜ਼ ਨਹੀਂ ਹੋਵੇਗੀ 'Lawrence Of Punjab', ਭਾਰਤ ਸਰਕਾਰ ਨੇ ਲਗਾਈ ਰੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
