ਕੌਮੀ ਮਾਰਗ ’ਤੇ ਪਏ ਟੋਇਆਂ ਕਾਰਨ ਵਾਪਰਿਆ ਹਾਦਸਾ, ਪ੍ਰਿੰਸੀਪਲ ਸਮੇਤ 3 ਜ਼ਖ਼ਮੀ

Friday, Nov 06, 2026 - 05:58 PM (IST)

ਕੌਮੀ ਮਾਰਗ ’ਤੇ ਪਏ ਟੋਇਆਂ ਕਾਰਨ ਵਾਪਰਿਆ ਹਾਦਸਾ, ਪ੍ਰਿੰਸੀਪਲ ਸਮੇਤ 3 ਜ਼ਖ਼ਮੀ

ਬਨੂੜ(ਗੁਰਪਾਲ)- ਬਨੂੜ ਤੋਂ ਤੇਪਲਾ ਨੂੰ ਜਾਂਦੇ ਕੌਮੀ ਮਾਰਗ ’ਤੇ ਪਏ ਟੋਇਆਂ ਕਾਰਨ 2 ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਹੋ ਜਾਣ ’ਤੇ ਇਸ ਹਾਦਸੇ ’ਚ ਕਾਲਜ ਦੀ ਪ੍ਰਿੰਸੀਪਲ ਸਮੇਤ 3 ਵਿਅਕਤੀਆਂ ਦੇ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਕੌਮੀ ਮਾਰਗ ’ਤੇ ਇਕ ਇਨੋਵਾ ’ਚ ਸਵਾਰ ਹੋ ਕੇ ਪ੍ਰਿੰਸੀਪਲ ਅਤੇ ਹੋਰ ਲੈਕਚਰਾਰ ਬਨੂੜ ਵੱਲ ਨੂੰ ਆ ਰਹੇ ਸਨ। ਜਦੋਂ ਇਹ ਇਨੋਵਾ ਕੌਮੀ ਮਾਰਗ ’ਤੇ ਸਥਿਤ ਪਿੰਡ ਬੂਟਾ ਸਿੰਘ ਵਾਲਾ ਨੇੜੇ ਸਥਿਤ ਕਿੰਗ ਰਿਜ਼ਾਰਟ ਸਾਹਮਣੇ ਪਹੁੰਚੀ ਤਾਂ ਬਨੂੜ ਵੱਲੋਂ ਆ ਰਹੀ ਇਕ ਕਾਰ ਨੇ ਕੌਮੀ ਮਾਰਗ ’ਤੇ ਪਏ ਡੂੰਘੇ ਟੋਏ ਨੂੰ ਬਚਾਉਣ ਲਈ ਕੱਟ ਮਾਰਿਆ ਤਾਂ ਕਾਰ ਬੇਕਾਬੂ ਹੋ ਕੇ ਇਨੋਵਾ ਨਾਲ ਟਕਰਾ ਗਈ। ਹਾਦਸੇ ’ਚ ਦੋਵੇਂ ਕਾਰਾਂ ਦੇ ਚਾਲਕ ਅਤੇ ਪ੍ਰਿੰਸੀਪਲ ਜ਼ਖਮੀ ਹੋ ਗਈ, ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਹਾਦਸੇ ’ਚ ਦੋਵੇਂ ਕਾਰਾਂ ਬੁਰੀ ਤਰ੍ਹਾਂ ਨਕਸਾਨੀਆ ਗਈਆਂ।
 


author

Shivani Bassan

Content Editor

Related News