ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ 'ਚ ਹੋਵੇਗੀ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਦੀ ਜੰਗ

Tuesday, May 07, 2019 - 11:24 AM (IST)

ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ 'ਚ ਹੋਵੇਗੀ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਦੀ ਜੰਗ

ਜਲੰਧਰ (ਚੋਪੜਾ) - ਲੋਕ ਸਭਾ ਚੋਣ ਦੀ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਪੰਜਾਬ 'ਚ ਵਿਧਾਨ ਸਭਾ ਜ਼ਿਮਣੀ ਚੋਣਾਂ ਦਾ ਮਹਾ ਸੰਗ੍ਰਾਮ ਹੋਵੇਗਾ, ਕਿਉਂਕਿ ਸੂਬਾ ਵਿਧਾਨ ਸਭਾ ਮਿੰਨੀ ਚੋਣਾਂ ਦੇ ਦੌਰ ਤੋਂ ਲੰਘਣ ਜਾ ਰਿਹਾ ਹੈ। ਲੋਕ ਸਭਾ ਚੋਣ ਨਤੀਜਿਆਂ ਦੇ ਆਧਾਰ 'ਤੇ ਸੂਬੇ ਭਰ 'ਚ 6 ਤੋਂ 10 ਵਿਧਾਨ ਸਭਾ ਹਲਕਿਆਂ 'ਚ ਜ਼ਿਮਨੀ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਆਮ ਆਦਮੀ ਪਾਰਟੀ ਤੋਂ ਅਸਤੀਫੇ ਦੇ ਕੇ ਕਾਂਗਰਸ 'ਚ ਸ਼ਾਮਲ ਹੋਣ ਵਾਲੇ ਵਿਧਾਇਕਾਂ ਦੀ ਗਿਣਤੀ 'ਚ ਹੋਰ ਜ਼ਿਆਦਾ ਵਾਧਾ ਨਾ ਹੋਇਆ ਤਾਂ ਪੰਜਾਬ 'ਚ ਘੱਟ ਤੋਂ ਘੱਟ 6 ਵਿਧਾਨ ਸਭਾ ਜ਼ਿਮਨੀ ਚੋਣਾਂ ਹੋਣਗੀਆਂ। ਜੇਕਰ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਤੋਂ ਪਰਮਿੰਦਰ ਢੀਂਡਸਾ ਸੰਗਰੂਰ ਤੋਂ, ਅਮਰਿੰਦਰ ਸਿੰਘ ਰਾਜਾ ਵੜਿੰਗ ਬਠਿੰਡਾ ਅਤੇ ਸਿਮਰਜੀਤ ਸਿੰਘ ਬੈਂਸ ਲੁਧਿਆਣਾ ਤੋਂ ਲੋਕ ਸਭਾ ਚੋਣਾਂ 'ਚ ਜਿੱਤ ਹਾਸਲ ਕਰ ਲੈਂਦੇ ਹਨ ਤਾਂ ਪੰਜਾਬ 'ਚ ਇਕੱਠੀਆਂ 10 ਜ਼ਿਮਨੀ ਚੋਣਾਂ ਹੋਣਗੀਆਂ। ਇੰਨੀ ਵੱਡੀ ਗਿਣਤੀ 'ਚ ਜ਼ਿਮਨੀ ਚੋਣਾਂ ਦਾ ਹੋਣਾ ਇਕ ਰਿਕਾਰਡ ਹੋਵੇਗਾ। ਜੇਕਰ ਸੁਖਬੀਰ, ਢੀਂਡਸਾ, ਬੈਂਸ ਅਤੇ ਵੜਿੰਗ ਹਾਰ ਗਏ ਤਾਂ ਹੀ 6 ਜ਼ਿਮਨੀ ਚੋਣਾਂ ਨਿਸ਼ਚਿਤ ਹਨ। 

ਪੰਜਾਬ 'ਚ 'ਆਪ' ਦੇ 5 ਵਿਧਾਇਕਾਂ ਨੇ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਹੈ ਅਤੇ ਉਨ੍ਹਾਂ 'ਚੋਂ 2 ਕਾਂਗਰਸ 'ਚ ਸ਼ਾਮਲ ਹੋ ਗਏ ਹਨ। ਭੁਲੱਥ ਵਿਧਾਨ ਸਭਾ ਹਲਕਾ ਤੋਂ ਸੁਖਪਾਲ ਸਿੰਘ ਖਹਿਰਾ ਨੇ ਆਪਣਾ ਅਸਤੀਫਾ ਦੇ ਕੇ ਪੰਜਾਬ ਏਕਤਾ ਪਾਰਟੀ ਦਾ ਗਠਨ ਕੀਤਾ ਹੈ। ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਨਸ਼ਾਹੀਆ ਅਸਤੀਫਾ ਦੇ ਕੇ ਕਾਂਗਰਸ 'ਚ ਸ਼ਾਮਲ ਹੋ ਗਏ ਹਨ। ਇਸ ਤੋਂ ਇਲਾਵਾ ਦਾਖਾ ਤੋਂ ਵਿਧਾਇਕ ਐੱਚ.ਐੱਸ.ਫੂਲਕਾ ਦਾ ਅਸਤੀਫਾ ਪੈਂਡਿੰਗ ਹੈ, ਜੈਤੋ ਤੋਂ ਵਿਧਾਇਕ ਬਲਦੇਵ ਸਿੰਘ ਨੇ ਵੀ ਅਸਤੀਫਾ ਦੇ ਦਿੱਤਾ ਹੈ, ਰੋਪੜ ਤੋਂ 'ਆਪ' ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ 2 ਦਿਨ ਪਹਿਲਾਂ ਹੀ ਆਪਣਾ ਅਸਤੀਫਾ ਦੇ ਕੇ ਕਾਂਗਰਸ ਜੁਆਇਨ ਕਰ ਲਈ ਹੈ। ਇਸ ਤੋਂ ਇਲਾਵਾ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਤੋਂ 2 ਮੌਜੂਦਾ ਵਿਧਾਇਕ ਕਾਂਗਰਸ ਅਤੇ ਭਾਜਪਾ ਦੀ ਟਿਕਟ 'ਤੇ ਲੋਕ ਸਭਾ ਚੋਣਾਂ ਲੜ ਰਹੇ ਹਨ। ਇਨ੍ਹਾਂ 'ਚ ਚੱਬੇਵਾਲ ਵਿਧਾਨ ਸਭਾ ਖੇਤਰ ਤੋਂ ਕਾਂਗਰਸ ਦੇ ਡਾ. ਰਾਜ ਕੁਮਾਰ ਚੱਬੇਵਾਲ ਅਤੇ ਫਗਵਾੜਾ ਵਿਧਾਨ ਸਭਾ ਤੋਂ ਭਾਜਪਾ ਦੇ ਸੋਮ ਪ੍ਰ੍ਰਕਾਸ਼ ਸ਼ਾਮਲ ਹਨ। ਮੁਕਾਬਲਾ ਮੁੱਖ ਰੂਪ ਨਾਲ ਦੋਵਾਂ ਵਿਚਕਾਰ ਹੈ ਅਤੇ ਉਨ੍ਹਾਂ 'ਚੋਂ ਇਕ ਦੀ ਚੋਣ ਹੋਣੀ ਨਿਸ਼ਚਿਤ ਹੈ। ਇਸ ਦਾ ਮਤਲਬ ਇਹ ਹੈ ਕਿ 2 'ਚੋਂ ਇਕ ਸੀਟ 'ਤੇ ਜ਼ਿਮਨੀ ਚੋਣ ਹੋਣਾ ਨਿਸ਼ਚਿਤ ਹੈ। ਰਾਜਨੀਤਕ ਇਤਿਹਾਸ ਨੂੰ ਦੇਖੋ ਤਾਂ ਨੂੰ ਜਾਂ 2 ਜ਼ਿਮਨੀ ਚੋਣਾਂ ਕਰਵਾਉਣ ਸੱਤਾਪੱਖ ਪਾਰਟੀ ਦੇ ਪੱਖ 'ਚ ਜਾਂਦੇ ਹਨ ਪਰ 6 ਤੋਂ ਲੈ ਕੇ 10 'ਚ ਜ਼ਿਮਨੀ ਚੋਣਾਂ ਕਰਵਾਉਣਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਲਈ ਖਾਸ ਚੁਣੌਤੀਪੂਰਨ ਹੋਵੇਗਾ। ਕਿਉਂਕਿ ਲੋਕ ਸਭਾ ਚੋਣਾਂ 'ਚ ਰਾਸ਼ਟਰੀ ਅਤੇ ਵਿਧਾਨ ਸਭਾ ਚੋਣਾਂ 'ਚ ਸੂਬੇ ਦੇ ਮੁੱਦੇ ਹਮੇਸ਼ਾ ਹਾਵੀ ਹੁੰਦੇ ਹਨ। ਜੇਕਰ ਪੰਜਾਬ 'ਚ ਵਿਰੋਧੀ ਧਿਰ ਲੋਕ ਸਭਾ ਚੋਣਾਂ 'ਚ ਆਪਣੀ ਪੈਂਠ ਬਣਾਉਣ 'ਚ ਕਾਮਯਾਬ ਹੋ ਜਾਂਦੀ ਹੈ ਤਾਂ ਵਿਧਾਨ ਸਭਾ ਜ਼ਿਮਨੀ ਚੋਣਾਂ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਵਿਆਪਕ ਪੱਧਰ 'ਤੇ ਜ਼ਰੂਰ ਪ੍ਰਭਾਵਿਤ ਕਰਨਗੇ।


author

rajwinder kaur

Content Editor

Related News