ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਚੌਕਸ, ਵਧਾਈ ਈ.ਵੀ.ਐੱਮ. ਮਸ਼ੀਨਾਂ ਦੀ ਸੁਰੱਖਿਆ
Tuesday, May 14, 2019 - 12:42 PM (IST)

ਅੰਮ੍ਰਿਤਸਰ (ਸੁਮਿਤ ਖੰਨਾ)—ਦੇਸ਼ 'ਚ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ 'ਚ ਇਸ ਵਾਰ ਈ.ਵੀ.ਐੱਮ. ਨੂੰ ਇਕ ਵਿਸ਼ੇਸ਼ ਸੁਰੱਖਿਆ ਮਿਲਣ ਜਾ ਰਹੀ ਹੈ। ਦਰਅਸਲ ਦੇਸ਼ ਦੇ ਪ੍ਰਧਾਨ ਮੰਤਰੀ ਦੀ ਚੋਣ ਕਰਨ ਵਾਲੀ ਈ.ਵੀ.ਐੱਮ. ਮਸ਼ੀਨ ਜੀ.ਪੀ. ਐੱਸ ਦੇ ਦਾਇਰੇ 'ਚ ਰਹੇਗੀ। ਇਸ 'ਤੇ ਇੰਟਰਨੈੱਟ ਦੇ ਰਾਹੀਂ ਸੁਰੱਖਿਆ ਕੀਤੀ ਜਾਵੇਗੀ। ਪਿਛਲੇ ਕੁਝ ਸਮੇਂ 'ਚ ਇਹ ਖਬਰ ਸਾਹਮਣੇ ਆਈ ਸੀ ਕਿ ਈ.ਵੀ.ਐੱਮ ਦੀ ਗਲਤ ਵਰਤੋਂ ਹੁੰਦੀ ਹੈ ਪਰ ਇਸ ਵਾਰ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਚੌਕਸ ਹੋ ਗਿਆ ਹੈ। ਦੱਸ ਦੇਈਏ ਕਿ ਜਦੋਂ ਈ.ਵੀ.ਐੱਮ. ਨੂੰ ਸਟਾਂਗ ਰੂਮ ਤੋਂ ਵੋਟਿੰਗ ਸਟੇਸ਼ਨ 'ਤੇ ਭੇਜਿਆ ਜਾਵੇਗਾ ਤਾਂ ਇਕ ਵਿਸ਼ੇਸ਼ ਸੁਰੱਖਿਆ ਕੀਤੀ ਜਾਵੇਗੀ, ਜਿਸ ਦੇ ਚੱਲਦੇ ਬੱਸਾਂ ਦੇ ਅੰਦਰ ਇਕ ਵਿਸ਼ੇਸ਼ ਜੀ.ਪੀ. ਐੱਸ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ ਜਿਵੇਂ ਹੀ ਕੋਈ ਬੱਸ ਈ.ਵੀ.ਐੱਮ. ਨੂੰ ਲੈ ਕੇ ਜਾਵੇਗੀ ਇਸ ਦੀ ਸਾਰੀ ਜਾਣਕਾਰੀ ਜ਼ਿਲਾ ਚੋਣ ਅਧਿਕਾਰੀ ਦੇ ਮੋਬਾਇਲ 'ਤੇ ਆਵੇਗੀ, ਨਾਲ ਹੀ ਜਿਨ੍ਹਾਂ-ਜਿਨ੍ਹਾਂ ਰਸਤਿਆਂ ਤੋਂ ਹੋ ਕੇ ਉਹ ਨਿਕਲੇਗੀ ਉਨ੍ਹਾਂ ਰਸਤਿਆਂ ਦੇ ਬਾਰੇ 'ਚ ਸਾਰੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ।