ਲੋਕ ਸਭਾ ਚੋਣਾਂ 'ਚ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ 'ਚ ਭਾਰੀ ਉਤਸ਼ਾਹ
Sunday, May 19, 2019 - 10:39 AM (IST)

ਪਟਿਆਲਾ/ਬਠਿੰਡਾ (ਬਲਜਿੰਦਰ, ਰਾਣਾ, ਮਨੀਸ਼)—ਦੇਸ਼ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਪਾਰਲੀਮੈਂਟ ਲਈ ਪਹਿਲੀ ਵਾਰ ਵੋਟ ਦੇ ਰਹੇ ਨੌਜਵਾਨਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਖਾਸ ਤੌਰ 'ਤੇ ਲੜਕੀਆਂ ਵੋਟ ਦੇਣ ਲਈ ਕਾਫੀ ਉਤਸ਼ਾਹ ਨਾਲ ਪੋਲਿੰਗ ਬੂਥਾਂ 'ਤੇ ਪਹੁੰਚੀਆਂ ਦੇਖੀਆਂ ਗਈਆਂ।
ਪੋਲਿੰਗ ਅਧਿਕਾਰੀਆਂ ਨੇ ਵੀ ਨੌਜਵਾਨ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਮੌਕੇ 'ਤੇ ਪ੍ਰਸ਼ੰਸਾ ਪੱਤਰ ਵੀ ਦਿੱਤਾ।
ਇਸ ਮੌਕੇ ਪਟਿਆਲਾ ਦੀ ਕੋਮਲ ਸਿੰਗਲਾ ਨੇ ਕਿਹਾ ਕਿ ਲੋਕਤੰਤਰ 'ਚ ਵੋਟ ਸਾਡਾ ਸਭ ਤੋਂ ਵੱਡਾ ਹਅਿਥਾਰ ਹੈ, ਜਿਸ ਨਾਲ ਅਸੀਂ ਆਪਣੇ ਭਵਿੱਖ ਦਾ ਫੈਸਲਾ ਕਰਨਾ ਹੈ।
ਸਾਡੀ ਇਕ ਵੋਟ ਨੇ ਸਾਡਾ ਭਵਿੱਖ ਤੈਅ ਕਰਨਾ ਹੈ। ਅਜਿਹੇ 'ਚ ਨੌਜਵਾਨ ਵੋਟਰਾਂ ਦਾ ਸਭ ਤੋਂ ਵੱਡਾ ਫਰਜ਼ ਬਣਦਾ ਹੈ ਕਿ ਆਪਣੀ ਵੋਟ ਦਾ ਇਸਤੇਮਾਲ ਕਰਕੇ ਆਪਣੇ ਮਨਪੰਸਦ ਉਮੀਦਵਾਰ ਨੂੰ ਚੁਣਨ ਤਾਂ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਨੂੰ ਇਕ ਮਜ਼ਬੂਤ ਸਰਕਾਰ ਮਿਲੇ ਸਕੇ।