ਟਿਕਟ ਮਿਲਣ ਤੋਂ ਬਾਅਦ ਘੁਬਾਇਆ ਦੀ ਸੁਖਬੀਰ ਨੂੰ ਚੁਣੌਤੀ

Sunday, Apr 21, 2019 - 06:36 PM (IST)

ਟਿਕਟ ਮਿਲਣ ਤੋਂ ਬਾਅਦ ਘੁਬਾਇਆ ਦੀ ਸੁਖਬੀਰ ਨੂੰ ਚੁਣੌਤੀ

ਨਵੀਂ ਦਿੱਲੀ/ਫਿਰੋਜ਼ਪੁਰ : ਫਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਟਿਕਟ ਮਿਲਣ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਫਿਰੋਜ਼ਪੁਰ ਤੋਂ ਉਨ੍ਹਾਂ ਦੇ ਖਿਲਾਫ ਚੋਣ ਲੜਨ ਦੀ ਚੁਣੌਤੀ ਦਿੱਤੀ ਹੈ। ਟਿਕਟ ਮਿਲਣ ਤੋਂ ਬਾਅਦ ਕਾਂਗਰਸ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਘੁਬਾਇਆ ਨੇ ਫਿਰੋਜ਼ਪੁਰ ਸੀਟ 'ਤੇ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਲੰਬੇ ਸਮੇਂ ਬਾਅਦ ਕਾਂਗਰਸ ਫਿਰੋਜ਼ਪੁਰ ਵਿਚ ਮੁੜ ਜਿੱਤ ਹਾਸਲ ਕਰੇਗਾ। ਘੁਬਾਇਆ ਨੇ ਕਿਹਾ ਕਿ ਉਹ ਖੁਦ ਚਾਹੁੰਦੇ ਹਨ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਨ੍ਹਾਂ ਦੇ ਖਿਲਾਫ ਚੋਣ ਲੜਨ, ਜਿਸ ਤੋਂ ਬਾਅਦ ਸੁਖਬੀਰ ਨੂੰ ਵੀ ਪਤਾ ਲੱਗ ਜਾਵੇਗਾ ਕਿ ਕੌਣ ਕਿੰਨੇ ਪਾਣੀ ਵਿਚ ਹੈ ਅਤੇ ਲੋਕ ਕਿਸ ਦਾ ਸਾਥ ਦਿੰਦੇ ਹਨ। 
ਫਿਰੋਜ਼ਪੁਰ ਸੀਟ 'ਤੇ ਰਾਣਾ ਸੋਢੀ ਅਤੇ ਹੋਰ ਆਗੂਆਂ ਵਲੋਂ ਦਾਅਵੇਦਾਰੀ ਪੇਸ਼ ਕਰਨ 'ਤੇ ਘੁਬਾਇਆ ਨੇ ਕਿਹਾ ਕਿ ਟਿਕਟ ਲਈ ਦਾਅਵੇਦਾਰੀ ਕੋਈ ਵੀ ਪੇਸ਼ ਕਰ ਸਕਦਾ ਹੈ ਪਰ ਆਖਰੀ ਫੈਸਲਾ ਹਾਈਕਮਾਨ ਨੇ ਹੀ ਕਰਨਾ ਹੈ। ਘੁਬਾਇਆ ਨੇ ਕਿਹਾ ਕਿ ਉਹ ਫਿਰੋਜ਼ਪੁਰ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ 'ਚ ਪਾਉਣਗੇ।


author

Gurminder Singh

Content Editor

Related News