ਪੰਜਾਬ 'ਚ ਅੱਜ ਹੋਵੇਗਾ 6 ਪਾਰਟੀਆਂ ਦੇ ਪ੍ਰਧਾਨਾਂ ਦੇ ਸਿਆਸੀ ਭਵਿੱਖ ਦਾ ਫੈਸਲਾ

05/23/2019 7:49:54 AM

ਲੁਧਿਆਣਾ(ਹਿਤੇਸ਼) : ਲੋਕ ਸਭਾ ਚੋਣਾਂ ਦੇ ਵੀਰਵਾਰ ਭਾਵ ਅੱਜ ਆਉਣ ਵਾਲੇ ਨਤੀਜਿਆਂ ਤੋਂ ਮੋਦੀ ਅਤੇ ਰਾਹੁਲ ਗਾਂਧੀ ਤੋਂ ਇਲਾਵਾ ਕਈ ਰਾਸ਼ਟਰੀ ਅਤੇ ਖੇਤਰੀ ਪਾਰਟੀਆਂ ਦੇ ਆਗੂਆਂ ਦੇ ਸਿਆਸੀ ਭਵਿੱਖ ਦਾ ਫੈਸਲਾ ਵੀ ਹੋਣ ਜਾ ਰਿਹਾ ਹੈ। ਇਨ੍ਹਾਂ ਵਿਚ ਪੰਜਾਬ ਵਿਚ ਚੋਣ ਲੜਨ ਵਾਲਿਆਂ ਵਿਚ ਭਾਰਤੀ ਜਨਤਾ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਨੂੰ ਛੱਡ ਕੇ ਬਾਕੀ ਸਾਰੀਆਂ 6 ਪਾਰਟੀਆਂ ਦੇ ਪ੍ਰਧਾਨਾਂ ਦੇ ਨਾਮ ਵੀ ਸ਼ਾਮਲ ਹਨ ਜਿਨ੍ਹਾਂ ਵਿਚੋਂ ਮੁੱਖ ਰੂਪ ਨਾਲ ਫਿਰੋਜ਼ਪੁਰ ਵਿਚ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਚੋਣ ਲੜ ਰਹੇ ਹਨ । ਇਸ ਤੋਂ ਇਲਾਵਾ ਪੰਜਾਬ ਕਾਂਗਰਜਸ ਦੇ ਪ੍ਰਧਾਨ ਸੁਨੀਲ ਜਾਖੜ ਇਕ ਵਾਰ ਫਿਰ ਗੁਰਦਾਸਪੁਰ ਤੋਂ ਚੋਣ ਮੈਦਾਨ ਵਿਚ ਹਨ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਸੰਗਰੂਰ ਤੋਂ ਮੁੜ ਐੱਮ.ਪੀ. ਬਣਨ ਲਈ ਤਾਲ ਠੋਕੀ ਹੈ।

ਉਧਰ, ਨਵੀਂ ਪਾਰਟੀ ਬਣਾ ਕੇ ਡੈਮੋਕ੍ਰੇਟਿਕ ਅਲਾਇੰਸ ਬਣਾਉਣ ਵਾਲੇ ਸੁਖਪਾਲ ਖਹਿਰਾ ਨੇ ਬਠਿੰਡਾ ਵਿਚ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਖਿਲਾਫ ਮੋਰਚਾ ਖੋਲ੍ਹਿਆ ਹੈ। ਉਨ੍ਹਾਂ ਨੇ ਗਰੁੱਪ ਨਾਲ ਸਬੰਧਤ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਲੁਧਿਆਣਾ ਤੋਂ ਉਮੀਦਵਾਰ ਹਨ ਅਤੇ ਡਾ. ਧਰਮਵੀਰ ਗਾਂਧੀ ਪਟਿਆਲਾ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਖਿਲਾਫ ਚੋਣ ਲੜ ਰਹੇ ਹਨ ਜਿਨ੍ਹਾਂ ਦੀ ਹਾਰ-ਜਿੱਤ ਦੇ ਨਾਲ ਹੀ ਉਨ੍ਹਾਂ ਦਾ ਅਗਲਾ ਸਿਆਸੀ ਭਵਿੱਖ ਤੈਅ ਹੋਵੇਗਾ।

ਇਨ੍ਹਾਂ ਦੇ ਨਾਲ ਹੈ ਪੰਜਾਬ ਦੀਆਂ 6 ਸਿਆਸੀ ਪਾਰਟੀਆਂ ਦੇ ਪ੍ਰਧਾਨਾਂ ਦਾ ਮੁਕਾਬਲਾ

 

  • ਫਿਰੋਜ਼ਪੁਰ ਤੋਂ ਅਕਾਲੀ ਦਲ ਉਮੀਦਵਾਰ ਸੁਖਬੀਰ ਬਾਦਲ ਦਾ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨਾਲ ਮੁਕਾਬਲਾ ਹੈ। 
  • ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਦਾ ਭਾਜਪਾ ਉਮੀਦਵਾਰ ਸੰਨੀ ਦਿਓਲ ਨਾਲ ਮੁਕਾਬਲਾ ਹੈ।
  • ਸੰਗਰੂਰ ਤੋਂ 'ਆਪ' ਉਮੀਦਵਾਰ ਭਗਵੰਤ ਮਾਨ, ਕਾਂਗਰਸ ਦੇ ਉਮੀਦਵਾਰ ਕੇਵਲ ਢਿੱਲੋਂ ਅਤੇ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਢੀਂਡਸਾ ਮੈਦਾਨ ਵਿਚ ਹੈ। 
  • ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਤੋਂ ਸਿਮਰਜੀਤ ਬੈਂਸ ਅਤੇ ਕਾਂਗਰਸ ਤੋਂ ਮਹੇਸ਼ਇੰਦਰ ਗਰੇਵਾਲ ਵਿਚਾਲੇ ਮੁਕਾਬਲਾ ਹੈ।
  • ਬਠਿੰਡਾ ਤੋਂ ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰ ਸੁਖਪਾਲ ਖਹਿਰਾ, ਕਾਂਗਰਸ ਉਮੀਦਵਾਰ ਰਾਜਾ ਵੜਿੰਗ ਅਤੇ ਅਕਾਲੀ ਦਲ ਉਮੀਦਵਾਰ ਹਰਸਿਮਰਤ ਬਾਦਲ ਵਿਚਾਲੇ ਸਖਤ ਮੁਕਾਬਲਾ ਹੈ।
  • ਪਟਿਆਲਾ ਤੋਂ ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਧਰਮਵੀਰ ਗਾਂਧੀ, ਕਾਂਗਰਸ ਦੇ ਉਮੀਦਵਾਰ ਪਰਨੀਤ ਕੌਰ ਅਤੇ ਅਕਾਲੀ ਦਲ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਵਿਚਾਲੇ ਮੁਲਾਬਕਾ ਹੈ। 


ਦੋ ਮੌਜੂਦਾ ਅਤੇ ਦੋ ਸਾਬਕਾ ਕੇਂਦਰੀ ਮੰਤਰੀਆਂ ਦੀ ਕਿਸਮਤ ਦਾ ਹੋਵੇਗਾ ਫੈਸਲਾ
ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਇਸ ਵਾਰ ਦੋ ਮੌਜੂਦਾ ਅਤੇ ਦੋ ਸਾਬਕਾ ਕੇਂਦਰੀ ਮੰਤਰੀਆਂ ਦੀ ਕਿਸਮਤ ਦਾ ਫੈਸਲਾ ਵੀ ਹੋਵੇਗਾ। ਇਨ੍ਹਾਂ ਵਿਚੋਂ ਮੌਜੂਦਾ ਕੇਂਦਰੀ ਮੰਤਰੀਆਂ ਬਠਿੰਡਾ ਤੋਂ ਹਰਸਿਮਰਤ ਬਾਦਲ ਅਤੇ ਅੰਮ੍ਰਿਤਸਰ ਵਿਚ ਹਰਦੀਪ ਸਿੰਘ ਪੁਰੀ ਨੇ ਚੋਣ ਲੜੀ ਹੈ, ਜਦੋਂਕਿ ਸਾਬਕਾ ਕੇਂਦਰੀ ਮੰਤਰੀਆਂ ਵਿਚ ਪਟਿਆਲਾ ਵਿਚ ਪਰਨੀਤ ਕੌਰ ਅਤੇ ਆਨੰਦਪੁਰ ਸਾਹਿਬ ਸੀਟ 'ਤੇ ਮਨੀਸ਼ ਤਿਵਾਰੀ ਦਾ ਨਾਮ ਸ਼ਾਮਲ ਹੈ।

ਇਹ ਮੌਜੂਦਾ ਐੱਮ.ਪੀ. ਵੀ ਹਨ ਮੈਦਾਨ ਵਿਚ :
ਲੁਧਿਆਣਾ ਤੋਂ ਰਵਨੀਤ ਬਿੱਟੂ
ਆਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂਮਾਜਰਾ
ਗੁਰਦਾਸਪੁਰ ਤੋਂ ਸੁਨੀਲ ਜਾਖੜ
ਪਟਿਆਲਾ ਤੋਂ ਧਰਮਵੀਰ ਗਾਂਧੀ
ਸੰਗਰੂਰ ਤੋਂ ਭਗਵੰਤ ਮਾਨ
ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ
ਬਠਿੰਡਾ ਤੋਂ ਹਰਸਿਮਰਤ ਬਾਦਲ
ਫਰੀਦਕੋਟ ਤੋਂ ਸਾਧੂ ਸਿੰਘ
ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ
ਜਲੰਧਰ ਤੋਂ ਸੰਤੋਖ ਚੌਧਰੀ

ਇਹ ਵਿਧਾਇਕ ਲੜ ਰਹੇ ਹਨ ਚੋਣ :
ਸੁਖਪਾਲ ਖਹਿਰਾ, ਬਠਿੰਡਾ
ਰਾਜਾ ਵੜਿੰਗ, ਬਠਿੰਡਾ
ਸੁਖਬੀਰ ਬਾਦਲ, ਫਿਰੋਜ਼ਪੁਰ
ਪਰਮਿੰਦਰ ਢੀਂਡਸਾ, ਸੰਗਰੂਰ
ਸਿਮਰਜੀਤ ਬੈਂਸ, ਲੁਧਿਆਣਾ
ਮਾਸਟਰ ਬਲਦੇਵ ਸਿੰਘ, ਫਰੀਦਕੋਟ
ਰਾਜ ਕੁਮਾਰ ਚੱਬੇਵਾਲ, ਹੋਸ਼ਿਆਰਪੁਰ
ਸੋਮ ਪ੍ਰਕਾਸ਼, ਹੁਸ਼ਿਆਰਪੁਰ

ਮੌਜੂਦਾ ਅਤੇ ਸਾਬਕਾ ਮੁੱਖ ਮੰਤਰੀਆਂ ਦੀ ਸ਼ਾਖਾ ਵੀ ਲੱਗੀ ਹੋਈ ਹੈ ਦਾਅ 'ਤੇ
ਪੰਜਾਬ ਵਿਚ ਮੌਜੂਦਾ ਅਤੇ ਸਾਬਕਾ ਮੁੱਖ ਮੰਤਰੀਆਂ ਦੀ ਸ਼ਾਖਾ ਵੀ ਦਾਅ 'ਤੇ ਲੱਗੀ ਹੋਈ ਹੈ ਕਿਉਂਕਿ ਪਟਿਆਲਾ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਚੋਣ ਲੜ ਰਹੀ ਹੈ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਬੇਟਾ ਸੁਖਬੀਰ ਬਾਦਲ ਅਤੇ ਬਹੂ ਹਰਸਿਮਰਤ ਬਾਦਲ ਨੇ ਚੋਣ ਲੜੀ ਹੈ। ਇਸੇ ਤਰ੍ਹਾਂ ਲੁਧਿਆਣਾ ਤੋਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਰਵਨੀਤ ਬਿੱਟੂ ਇਕ ਵਾਰ ਫਿਰ ਐੱਮ.ਪੀ. ਬਣਨ ਲਈ ਮੈਦਾਨ ਵਿਚ ਹਨ।


cherry

Content Editor

Related News