ਲੰਗਾਹ ਵਾਂਗ ਘੁਬਾਇਆ ਵੀ ਮਸ਼ਹੂਰ, ਵੜਿੰਗ ''ਨਾਨ'' ਸੀਰੀਅਸ ਆਗੂ : ਖਹਿਰਾ
Sunday, Apr 21, 2019 - 06:36 PM (IST)

ਕਪੂਰਥਲਾ : ਕਾਂਗਰਸ ਵਲੋਂ ਬਠਿੰਡਾ ਦੇ ਮੈਦਾਨ 'ਚ ਉਤਾਰੇ ਗਏ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਫਿਰੋਜ਼ਪੁਰ ਤੋਂ ਐਲਾਨੇ ਗਏ ਸ਼ੇਰ ਸਿੰਘ ਘੁਬਾਇਆ 'ਤੇ ਸੁਖਪਾਲ ਖਹਿਰਾ ਨੇ ਤੰਜ ਕੱਸਿਆ ਹੈ। ਰਾਜਾ ਵੜਿੰਗ ਨੂੰ ਅਸੱਭਿਅਕ ਲੀਡਰ ਕਰਾਰ ਦਿੰਦੇ ਹੋਏ ਖਹਿਰਾ ਨੇ ਕਿਹਾ ਕਿ ਜਿਹੜਾ ਵਿਅਕਤੀ ਆਪਣੇ ਬੇਤੁਕੇ ਬਿਆਨਾਂ ਕਰਕੇ ਅਕਸਰ ਵਿਵਾਦਾਂ ਵਿਚ ਰਹਿੰਦਾ ਹੈ ਉਹ ਦੇਸ਼ ਦੀ ਸਰਬ ਉੱਚ ਸੰਸਦ ਵਿਚ ਜਾਣ ਦੇ ਕਾਬਲ ਨਹੀਂ ਹੈ।
ਉਥੇ ਹੀ ਫਿਰੋਜ਼ਪੁਰ ਤੋਂ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ 'ਤੇ ਤੰਜ ਕੱਸਦੇ ਹੋਏ ਖਹਿਰਾ ਨੇ ਕਿਹਾ ਕਿ ਜਿਸ ਤਰ੍ਹਾਂ ਸਾਬਕਾ ਅਕਾਲੀ ਲੀਡਰ ਸੁੱਚਾ ਸਿੰਘ ਲੰਗਾਹ ਦੀ ਇਕ ਵੀਡੀਓ ਚਰਚਾ ਵਿਚ ਰਹੀ ਸੀ, ਉਸੇ ਤਰ੍ਹਾਂ ਸ਼ੇਰ ਸਿੰਘ ਘੁਬਾਇਆ ਦੀ ਵੀਡੀਓ ਵੀ ਵਾਇਰਲ ਹੋ ਚੁੱਕੀ ਹੈ, ਇਸ ਤੋਂ ਘੁਬਾਇਆ ਦੀ ਸ਼ਖਸੀਅਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਖਹਿਰਾ ਨੇ ਕਿਹਾ ਕਿ 10 ਸਾਲ ਪੰਜਾਬ 'ਤੇ ਰਾਜ ਕਰਨ ਵਾਲੇ ਅਕਾਲੀ ਦਲ ਨੂੰ ਅੱਜ ਬਠਿੰਡਾ ਅਤੇ ਫਿਰੋਜ਼ਪੁਰ ਵਿਚ ਉਤਾਰਨ ਲਈ ਉਮੀਦਵਾਰ ਨਹੀਂ ਲੱਭ ਰਹੇ ਹਨ, ਜਿਸ ਕਾਰਨ ਪਾਰਟੀ ਦਾ ਹਾਲਤ ਤਰਜ਼ਯੋਗ ਹੋ ਗਈ ਹੈ।