ਇਕੱਲੇ ਚੋਣਾਂ ਲੜਨ ਤੋਂ ਡਰਦੇ ਹਨ ਕੇਜਰੀਵਾਲ : ਹਰਸਿਮਰਤ

Friday, Mar 22, 2019 - 07:01 PM (IST)

ਇਕੱਲੇ ਚੋਣਾਂ ਲੜਨ ਤੋਂ ਡਰਦੇ ਹਨ ਕੇਜਰੀਵਾਲ : ਹਰਸਿਮਰਤ

ਬਠਿੰਡਾ : ਬਠਿੰਡਾ ਲੋਕ ਸਭਾ ਸੀਟ ਤੋਂ ਚੋਣ ਜਿੱਤ ਕੇ ਮੋਦੀ ਦੀ ਕੈਬਨਿਟ 'ਚ ਮੰਤਰੀ ਬਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਦਾ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਦਾ 2019 ਦੀਆਂ ਲੋਕ ਸਭਾ ਚੋਣਾਂ 'ਚ ਪੂਰੀ ਤਰ੍ਹਾਂ ਸਫਾਇਆ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ 'ਚ ਇਕੱਲਿਆਂ ਚੋਣ ਲੜਨ ਤੋਂ ਡਰਦੇ ਹਨ। ਵਿਰੋਧੀ ਧਿਰਾਂ ਨੂੰ ਪਤਾ ਹੈ ਕਿ ਵਿਕਾਸ ਦੇ ਨਾਂ 'ਤੇ ਜਨਤਾ ਅਕਾਲੀ ਦਲ ਦੇ ਨਾਲ ਖੜੀ ਹੈ। ਇਸ ਲਈ ਕੇਜਰੀਵਾਲ ਕਾਂਗਰਸ ਦੇ ਗਠਜੋੜ ਕਰਨ ਲਈ ਤਰਲੇ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਗਠਜੋੜ ਹੁੰਦਾ ਵੀ ਹੈ ਤਾਂ ਇਸ ਨਾਲ ਅਕਾਲੀ-ਭਾਜਪਾ ਨੂੰ ਕੋਈ ਫਰਕ ਨਹੀਂ ਪਵੇਗਾ। 
ਬਠਿੰਡਾ ਸੀਟ ਨੂੰ ਲੈ ਕੇ ਇਕ ਵਾਰ ਫਿਰ ਹਰਸਿਮਰਤ ਨੇ ਮਨ ਕੀ ਬਾਤ ਕੀਤੀ ਹੈ। ਬੀਬੀ ਬਾਦਲ ਦਾ ਕਹਿਣਾ ਹੈ ਕਿ ਬਠਿੰਡਾ 'ਚ ਉਨ੍ਹਾਂ ਵਲੋਂ ਇਨ੍ਹਾਂ ਕੁ ਵਿਕਾਸ ਕੀਤਾ ਗਿਆ ਹੈ ਕਿ ਉਹ ਇਸ ਹਲਕੇ ਨੂੰ ਨਹੀਂ ਛੱਡਣਾ ਚਾਹੁੰਦੇ ਹਨ। ਉਨ੍ਹਾਂ ਪਾਰਟੀ ਹਾਈਕਮਾਨ ਦੇ ਫੈਸਲੇ ਨੂੰ ਅੰਤਿਮ ਫੈਸਲਾ ਦੱਸਿਆ ਹੈ। ਬੀਬੀ ਬਾਦਲ ਨੇ ਕਿਹਾ ਕਿ ਪਾਰਟੀ ਹਾਈ ਕਮਾਨ ਵਲੋਂ ਜਿਹੜਾ ਵੀ ਫੈਸਲਾ ਲਿਆ ਜਾਵੇਗਾ, ਉਹ ਉਸ ਨੂੰ ਮੰਨਣਗੇ।


author

Gurminder Singh

Content Editor

Related News