ਸੁਖਬੀਰ ਤੋਂ ਬਾਅਦ ਹੁਣ ਕੈਪਟਨ ''ਤੇ ਫੁੱਟਿਆ ਜਨਤਾ ਦਾ ਗੁੱਸਾ, ਦੇਖੋ ਕਿੰਝ ਕੱਢਿਆ

Wednesday, May 15, 2019 - 06:47 PM (IST)

ਸੁਖਬੀਰ ਤੋਂ ਬਾਅਦ ਹੁਣ ਕੈਪਟਨ ''ਤੇ ਫੁੱਟਿਆ ਜਨਤਾ ਦਾ ਗੁੱਸਾ, ਦੇਖੋ ਕਿੰਝ ਕੱਢਿਆ

ਫਰੀਦਕੋਟ (ਜਗਤਾਰ) : ਸੁਖਬੀਰ ਬਾਦਲ ਦੇ ਪੋਸਟਰਾਂ 'ਤੇ ਕਾਲਖ ਮਲਣ ਤੋਂ ਬਾਅਦ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਵੀ ਲੋਕਾਂ ਦਾ ਗੁੱਸਾ ਫੁੱਟ ਪਿਆ ਹੈ। ਫਰੀਦਕੋਟ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ 'ਤੇ ਪੋਸਟਰਾਂ 'ਤੇ ਕਾਲੇ ਪੈੱਨ ਨਾਲ ਕਾਲਖ ਮਲ ਦਿੱਤੀ ਗਈ। ਇੰਨਾ ਹੀ ਨਹੀਂ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰਾਂ 'ਤੇ 1984 'ਚ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਹਮਲੇ ਲਈ ਜ਼ਿੰਮੇਵਾਰ ਅਤੇ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਝੂਠੀ ਸਹੁੰ ਖਾਣ ਦਾ ਦੋਸ਼ੀ ਲਿਖਿਆ ਗਿਆ ਹੈ। ਇਸ ਘਟਨਾ ਨੂੰ ਕਿਸ ਵਲੋਂ ਅੰਜਾਮ ਦਿੱਤਾ ਗਿਆ, ਫਿਲਹਾਲ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। 

PunjabKesari
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਫਰੀਦਕੋਟ ਤੋਂ ਅਕਾਲੀ ਦਲ ਦੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਦੇ ਪੋਸਟਰਾਂ 'ਤੇ ਵੀ ਕਾਲਖ ਮਲੀ ਗਈ ਸੀ ਅਤੇ ਉਨ੍ਹਾਂ ਦੇ ਪੋਸਟਰਾਂ 'ਤੇ ਪੰਥ ਦੇ ਦੋਸ਼ੀ ਵੀ ਲਿਖਿਆ ਗਿਆ ਸੀ। 


author

Gurminder Singh

Content Editor

Related News