ਮੈਨੂੰ ਆਸ ਲੋਕ ਫਿਰ ਬਣਾਉਣਗੇ ਮੋਦੀ ਸਰਕਾਰ: ਸੋਮ ਪ੍ਰਕਾਸ਼

05/19/2019 4:23:28 PM

ਭੁਲੱਥ (ਰਜਿੰਦਰ ਕੁਮਾਰ)— ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਭਾਜਪਾ ਅਤੇ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਸੋਮ ਪ੍ਰਕਾਸ਼ ਅੱਜ ਪੋਲਿੰਗ ਵਾਲੇ ਦਿਨ ਬੇਗੋਵਾਲ ਪਹੁੰਚੇ। ਬੇਗੋਵਾਲ 'ਚ ਪੋਲਿੰਗ ਬੂਥਾਂ 'ਤੇ ਹੋ ਰਹੀ ਪੋਲਿੰਗ ਨੂੰ ਦੇਖਿਆ। ਇਸ ਮੌਕੇ ਗੱਲਬਾਤ ਕਰਦਿਆਂ ਸੋਮ ਪ੍ਰਕਾਸ਼ ਨੇ ਕਿਹਾ ਕਿ ਬਹੁਤ ਵਧੀਆ ਵੋਟਿੰਗ ਹੋ ਰਹੀ ਹੈ ਅਤੇ ਲੋਕ ਆਪਣੀ ਮਰਜੀ ਨਾਲ ਬਿਨਾਂ ਕਿਸੇ ਦਬਾਅ ਦੇ ਵੋਟਾਂ ਪਾ ਰਹੇ ਹਨ, ਜੋ ਲੋਕ ਤੰਤਰ ਦੀ ਬਹੁਤ ਵੱਡੀ ਜਿੱਤ ਹੈ। ਉਨ੍ਹਾਂ ਕਿਹਾ ਕਿ ਲੋਕ ਜਿਵੇਂ ਹੁੰਮ-ਹੁੰਮਾ ਕੇ ਵੋਟਾਂ ਪਾਉਣ ਆ ਰਹੇ ਹਨ, ਉਸ ਤੋਂ ਮੈਨੂੰ ਆਸ ਹੈ ਕਿ ਲੋਕ ਇਸ ਵਾਰ ਫਿਰ ਨਰਿੰਦਰ ਮੋਦੀ ਦੀ ਸਰਕਾਰ ਬਣਾ ਕੇ ਦੇਸ਼ ਦੀ ਮਜ਼ਬੂਤੀ 'ਚ ਹਿੱਸਾ ਪਾਉਣਗੇ ।


shivani attri

Content Editor

Related News