ਅਕਾਲੀ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨੇ ਕੱਢਿਆ ਰੋਡ ਸ਼ੋਅ
Thursday, May 16, 2019 - 02:59 PM (IST)

ਜਲੰਧਰ (ਸੋਨੂੰ)— ਲੋਕ ਸਭਾ ਹਲਕਾ ਜਲੰਧਰ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਡਾ. ਚਰਨਜੀਤ ਸਿੰਘ ਅਟਵਾਲ ਨੇ ਅੱਜ ਆਪਣੇ ਚੋਣਾਵੀ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਰੋਡ ਸ਼ੋਅ ਕੱਢਿਆ। ਸ਼੍ਰੀ ਰਾਮ ਚੌਕ ਤੋਂ ਹੁੰਦੇ ਹੋਏ ਇਸ ਰੋਡ ਸ਼ੋਅ 'ਚ ਸੈਂਕੜਿਆਂ ਦੀ ਗਿਣਤੀ 'ਚ ਲੋਕ ਸ਼ਾਮਲ ਹੋਏ। ਅਟਵਾਲ ਨੇ ਹਰ ਕਿਸੇ ਦੇ ਨਾਲ ਮਿਲ ਕੇ ਸਮਰਥਨ ਮੰਗਿਆ। ਲੋਕਾਂ ਨੇ ਡਾ. ਅਟਵਾਲ ਨੂੰ ਕਿਹਾ ਕਿ ਉਹ ਫਿਰ ਤੋਂ ਨਰਿੰਦਰ ਮੋਦੀ ਨੂੰ ਹੀ ਦੇਸ਼ ਦਾ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹਨ। ਇਸ ਲਈ ਉਹ ਪੂਰੀ ਤਰ੍ਹਾਂ ਦੇ ਨਾਲ ਭਾਜਪਾ ਅਤੇ ਅਕਾਲੀ ਵਰਕਰ ਦੇ ਨਾਲ ਹਨ ਅਤੇ ਫਿਰ ਤੋਂ ਭਾਜਪਾ ਦੀ ਹੀ ਸਰਕਾਰ ਬਣਾਉਣਗੇ।
ਲੋਕਾਂ ਦਾ ਭਰਪੂਰ ਪਿਆਰ ਦੇਖ ਕੇ ਚਰਨਜੀਤ ਸਿੰਘ ਅਟਵਾਲ ਨੇ ਉਨ੍ਹਾਂ ਦਾ ਧੰਨਵਾਦ ਕੀਤਾ। ਲੋਕਾਂ ਵੱਲੋਂ ਅਟਵਾਲ ਦਾ ਭਰਵਾਂ ਸੁਆਗਤ ਕੀਤਾ ਗਿਆ। ਇਸ ਮੌਕੇ ਅਟਵਾਲ ਦੇ ਨਾਲ ਮਨੋਰੰਜਨ ਕਾਲੀਆ, ਕੇਡੀ ਭੰਡਾਰੀ, ਕਮਲਜੀਤ ਸਿੰਘ ਭਾਟੀਆ, ਅਨਿਲ ਸੱਚਰ, ਰਮੇਸ਼ ਸ਼ਰਮਾ ਆਦਿ ਸਮੇਤ ਸੈਂਕੜੇ ਵਰਕਰ ਪੈਦਲ ਮਾਰਚ 'ਚ ਸ਼ਾਮਲ ਹੋਏ।