ਵੱਡੇ ਬਾਦਲ ਸਣੇ ਮਨੀਸ਼ ਤਿਵਾੜੀ, ਪਰਮਿੰਦਰ ਢੀਂਡਸਾ ਤੇ ਚੰਦੂਮਾਜਰਾ ਦੇ ਨਾਂ ''ਤੇ ਨਹੀਂ ਹੋਈ ਕੋਈ ਦੇਣਦਾਰੀ

Tuesday, Apr 30, 2019 - 06:28 PM (IST)

ਚੰਡੀਗੜ੍ਹ/ਜਲੰਧਰ—  ਸੋਮਵਾਰ ਨੂੰ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਅਧਿਕਾਰਿਕ ਉਮੀਦਵਾਰ ਅਤੇ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਦੇ ਕਵਰਿੰਗ ਕੈਂਡੀਡੇਟ ਦੇ ਰੂਪ 'ਚ ਨਾਮਜ਼ਦਗੀ ਪੱਤਰ ਦਾਖਲ ਕੀਤੇ। ਹਾਲਾਂਕਿ ਰਾਜਨੀਤਕ ਗਲਿਆਰਿਆਂ 'ਚ ਚਰਚਾ ਹੈ ਕਿ ਜ਼ਮੀਨੀ ਸਥਿਤੀ ਦਾ ਆਂਕਲਨ ਕਰਨ ਤੋਂ ਬਾਅਦ ਜੇਕਰ ਜ਼ਰੂਰੀ ਹੋਇਆ ਤਾਂ ਪ੍ਰਕਾਸ਼ ਸਿੰਘ ਬਾਦਲ ਖੁਦ ਵੀ ਇਸ ਚੋਣ ਹਲਕੇ ਤੋਂ ਮੈਦਾਨ 'ਚ ਉੱਤਰ ਸਕਦੇ ਹਨ। ਠੀਕ ਸਥਿਤੀ 2 ਮਈ ਨੂੰ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਅੰਤਿਮ ਦਿਨ ਹੀ ਸਪਸ਼ਟ ਹੋਵੇਗੀ। ਇਸ ਤੋਂ ਇਲਾਵਾ ਫਿਲਮੀ ਅਦਾਕਾਰ ਸੰਨੀ ਦਿਓਲ ਨੇ ਵੀ ਸੋਮਵਾਰ ਨੂੰ ਗੁਰਦਾਸਪੁਰ ਲੋਕ ਸਭਾ ਸੀਟ ਲਈ ਭਾਜਪਾ ਉਮੀਦਵਾਰ ਦੇ ਰੂਪ 'ਚ ਆਪਣਾ ਨਾਮਜ਼ਦਗੀ ਕਾਗਜ਼ ਭਰਿਆ। ਸੰਨੀ ਦਾ ਅਸਲੀ ਨਾਮ ਅਜੈ ਸਿੰਘ ਧਰਮਿੰਦਰ ਦਿਓਲ ਹੈ। ਸੰਨੀ ਦਿਓਲ ਨੇ ਇਸ ਨਾਮ ਨਾਲ ਆਪਣਾ ਨਾਮਜ਼ਦਗੀ ਕਾਗਜ਼ ਭਰਿਆ। ਇਸ ਤੋਂ ਇਲਾਵਾ ਜਿਨ੍ਹਾਂ ਹੋਰ ਪ੍ਰਮੁੱਖ ਨੇਤਾਵਾਂ ਨੇ ਸੋਮਵਾਰ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ।

ਉਨ੍ਹਾਂ 'ਚ ਕਾਂਗਰਸ ਦੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਮਨੀਸ਼ ਤਿਵਾੜੀ ਅਤੇ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸੰਗਰੂਰ ਤੋਂ ਅਕਾਲੀ ਦਲ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੇ ਪਰਿਵਾਰ ਦੇ ਨਾਮ ਕੋਈ ਵੀ ਦੇਣਦਾਰੀਆਂ ਨਹੀਂ ਹਨ। ਆਪਣੀ ਅਤੇ ਆਪਣੀ ਪਤਨੀ ਦੀ ਸੰਪਤੀ ਤੋਂ ਇਲਾਵਾ ਮਨੀਸ਼ ਤਿਵਾੜੀ ਦੇ ਵਾਰਿਸ ਦੇ ਨਾਮ ਜਿੱਥੇ 67, 13, 536 ਰੁਪਏ ਦੀ ਚੱਲ ਸੰਪਤੀ ਹੈ, ਉਥੇ ਹੀ ਇਸ ਦੇ ਨਾਮ 50 ਲੱਖ ਦੀ ਅਚੱਲ ਸੰਪਤੀ ਵੀ ਹੈ। ਉਥੇ ਹੀ ਸ਼੍ਰੋਮਣੀ ਅਕਾਲੀ ਦਲ ਆਪਣੀ ਅਤੇ ਪਤਨੀ ਦੀ ਸੰਪਤੀ ਤੋਂ ਇਲਾਵਾ ਚੰਦੂਮਾਜਰਾ ਪਰਿਵਾਰ ਦੇ ਐੱਚ. ਯੂ. ਐੱਫ ਖਾਤੇ 'ਚ 11, 59, 833 ਰੁਪਏ ਦੀ ਚੱਲ ਅਤੇ 3, 20, 00,000 ਰੁਪਏ ਦੀ ਅਚੱਲ ਸੰਪਤੀ ਵੀ ਹੈ।
ਸੋਮਵਾਰ ਨੂੰ ਦਾਖਲ ਕੀਤੇ ਗਏ ਪ੍ਰਮੁੱਖ ਨੇਤਾਵਾਂ ਦੀ ਸੰਪਤੀ ਦਾ ਬਿਓਰਾ :

 

ਪ੍ਰਕਾਸ਼ ਸਿੰਘ ਬਾਦਲ ਖੁਦ 
ਨਕਦੀ 1,88,250 
ਚੱਲ ਜਾਇਦਾਦ 6,56,60,756
ਅਚੱਲ ਜਾਇਦਾਦ 7, 26, 77,444
ਦੇਣਦਾਰੀਆਂ ਸਿਫਰ

 

ਅਜੇ ਸਿੰਘ ਧਰਮਿੰਦਰ ਦਿਓਲ  ਖੁਦ  ਪਤਨੀ
ਨਕਦੀ 26,00,000 16,00,000
ਚੱਲ ਜਾਇਦਾਦ 60, 46 83,832  5,72,23,917
ਅਚੱਲ ਜਾਇਦਾਦ 21,00,17, 900 ....
ਦੇਣਦਾਰੀਆਂ 49,30,51,405 1,66,39,550 

 

ਮੁਨੀਸ਼ ਤਿਵਾੜੀ ਖੁਦ ਪਤਨੀ 
ਨਕਦੀ 3,01,400 88,140 
ਚੱਲ ਜਾਇਦਾਦ  6,48,23786 1,20,00,538 
ਅਚੱਲ ਜਾਇਦਾਦ 3,11,00,000 3,50,00,000
ਦੇਣਦਾਰੀਆਂ ਸਿਫਰ  

 

ਪ੍ਰੇਮ ਸਿੰਘ ਚੰਦੂਮਾਜਰਾ  ਖੁਦ ਪਤਨੀ
ਨਕਦੀ 50,000 10,000 
ਚੱਲ ਜਾਇਦਾਦ 6,60,00,140 18,11,720 
ਦੇਣਦਾਰੀਆਂ ਸਿਫਰ ...

 

ਬੀਰ ਦਵਿੰਦਰ ਸਿੰਘ ਖੁਦ ਪਤਨੀ
ਨਕਦੀ 5, 00, 000 2, 00,000
ਚੱਲ ਜਾਇਦਾਦ 1,94,91,323 27,56,825
ਅਚੱਲ ਜਾਇਦਾਦ 6,30,00,000  ...
ਦੇਣਦਾਰੀਆਂ 2,28,221 ...

 

ਪਰਮਿੰਦਰ ਸਿੰਘ ਢੀਂਡਸਾ  ਖੁਦ ਪਤਨੀ
ਨਕਦੀ 1,50,000 1,25,000
ਚੱਲ ਜਾਇਦਾਦ 1,14,30,088 1,97,00,545
ਅੱਚਲ ਜਾਇਦਾਦ 3,63,75000 9,15,00,000
ਦੇਣਦਾਰੀਆਂ ਸਿਫਰ ....

 


shivani attri

Content Editor

Related News