ਸਿਮਰਜੀਤ ਬੈਂਸ ਦਾ ਸੁਖਬੀਰ ਬਾਦਲ ਨੂੰ ਚੈਲੰਜ
Friday, Mar 29, 2019 - 06:25 PM (IST)

ਲੁਧਿਆਣਾ : ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਮੈਂਬਰ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਸੁਖਬੀਰ ਬਾਦਲ ਨੂੰ ਲੋਕ ਸਭਾ ਚੋਣਾਂ ਲਈ ਖੁੱਲ੍ਹ ਕੇ ਪੱਤੇ ਖੋਲ੍ਹਣ ਦੀ ਚੁਣੌਤੀ ਦਿੱਤੀ ਹੈ। ਬੈਂਸ ਨੇ ਸੁਖਬੀਰ ਨੂੰ ਚੈਲੰਜ ਕਰਦੇ ਹੋਏ ਕਿਹਾ ਹੈ ਕਿ ਸੁਖਬੀਰ ਜਿਥੋਂ ਵੀ ਚੋਣ ਲੜਨਗੇ, ਉਹ ਉਨ੍ਹਾਂ ਨੂੰ ਚੁਣੌਤੀ ਦੇਣਗੇ। ਬੈਂਸ ਨੇ ਕਿਹਾ ਕਿ ਅੱਜ ਅਕਾਲੀ ਦਲ ਨੂੰ ਚੋਣ ਮੈਦਾਨ ਵਿਚ ਉਤਾਰਨ ਲਈ ਉਮੀਦਵਾਰ ਨਹੀਂ ਮਿਲ ਰਹੇ ਹਨ।
ਇਸ ਦੌਰਾਨ ਕਾਂਗਰਸ 'ਤੇ ਹਮਲਾ ਕਰਦੇ ਹੋਏ ਬੈਂਸ ਨੇ ਕਿਹਾ ਕਿ ਅੱਜ ਜਿਸ ਤਰ੍ਹਾਂ ਕਾਂਗਰਸ ਹੰਕਾਰ ਵਿਚ ਹੈ, ਇਸ ਦਾ ਜਵਾਬ ਜਨਤਾ ਚੋਣਾਂ ਵਿਚ ਦੇਵੇਗੀ। ਬੈਂਸ ਨੇ ਕਿਹਾ ਕਿ ਜੇਕਰ ਕਿਸੇ ਪਾਰਟੀ ਨੇ ਚੰਗਾ ਕੀਤਾ ਹੈ ਤਾਂ ਉਸ ਨੂੰ ਹੋਰਡਿੰਗ ਲਗਾ ਕੇ ਮਸ਼ਹੂਰੀ ਕਰਨ ਦੀ ਜ਼ਰੂਰਤ ਨਹੀਂ ਹੈ।