ਖਹਿਰਾ, ''ਆਪ'' ਤੇ ਟਕਸਾਲੀਆਂ ''ਤੇ ਬਿੱਟੂ ਦਾ ਵੱਡਾ ਬਿਆਨ (ਵੀਡੀਓ)
Monday, Mar 18, 2019 - 07:14 PM (IST)
ਲੁਧਿਆਣਾ : ਪੰਜਾਬ ਦੀ ਸਿਆਸਤ 'ਚ ਸਰਗਰਮ ਹੋਈਆਂ ਸੱਜਰੀਆਂ ਪਾਰਟੀਆਂ (ਪੰਜਾਬ ਡੈਮੋਕ੍ਰੇਟਿਕ ਅਲਾਇੰਸ, ਅਕਾਲੀ ਦਲ ਟਕਸਾਲੀ ਅਤੇ ਆਮ ਆਦਮੀ ਪਾਰਟੀ) 'ਤੇ ਲੁਧਿਆਣਾ ਤੋਂ ਕਾਂਗਰਸ ਦੇ ਐੱਮ. ਪੀ. ਰਵਨੀਤ ਸਿੰਘ ਬਿੱਟੂ ਨੇ ਵੱਡਾ ਹਮਲਾ ਬੋਲਿਆ ਹੈ। ਬਿੱਟੂ ਨੇ ਕਿਹਾ ਕਿ ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਹਨ ਤਾਂ ਅਜਿਹੇ ਲੀਡਰ ਨਵਾਂ ਚੋਣ ਅਤੇ ਨਵਾਂ ਝੰਡਾ ਲੱਭਦੇ ਹਨ ਅਤੇ ਚੋਣਾਂ ਤੋਂ ਬਾਅਦ ਹੀ ਇਹ ਖਿੰਡਰ ਜਾਂਦੇ ਹਨ। ਬਿੱਟੂ ਨੇ ਕਿਹਾ ਕਿ ਨਵੀਂਆਂ ਬਣੀਆਂ ਧਿਰਾਂ ਦੇ ਆਪੋ-ਆਪਣੇ ਏਜੰਡੇ ਹਨ ਅਤੇ ਇਨ੍ਹਾਂ ਦੀ ਸੋਚ ਵੀ ਵੱਖ-ਵੱਖ ਹੈ। ਚੋਣਾਂ ਵੀ ਏਜੰਡੇ 'ਤੇ ਹੀ ਲੜੀਆਂ ਜਾਂਦੀਆਂ ਹਨ ਜਦਕਿ ਇਨ੍ਹਾਂ ਧਿਰਾਂ ਦੇ ਲੀਡਰ 13 ਸੀਟਾਂ ਦੀ ਵੰਡ ਵੀ ਸੁਚੱਜੇ ਢੰਗ ਨਾਲ ਨਹੀਂ ਕਰ ਸਕੇ ਹਨ।
ਬਿੱਟੂ ਨੇ ਕਿਹਾ ਕਿ ਅਜੇ ਤਾਂ ਸਿਰਫ ਸ਼ੁਰੂਆਤ ਹੋਈ ਹੈ ਆਉਣ ਵਾਲੇ ਸਮੇਂ ਵਿਚ ਤਾਂ ਨਵੀਂਆਂ ਧਿਰਾਂ ਦੇ ਲੀਡਰ ਇਕ ਦੂਜੇ 'ਤੇ ਹੀ ਦੂਸ਼ਣਬਾਜ਼ੀ ਵੀ ਕਰਨ ਲੱਗ ਜਾਣਗੇ। ਇਹ ਲੀਡਰ ਲੋਕ ਸੇਵਾ ਲਈ ਨਹੀਂ ਸਗੋਂ ਸਵੈ-ਫਾਇਦੇ ਲਈ ਚੋਣ ਮੈਦਾਨ ਵਿਚ ਉਤਰ ਰਹੇ ਹਨ।