ਪਰਮਿੰਦਰ ਢੀਂਡਸਾ ਨੇ ਸੰਗਰੂਰ ਤੋਂ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ

Monday, Apr 29, 2019 - 06:45 PM (IST)

ਪਰਮਿੰਦਰ ਢੀਂਡਸਾ ਨੇ ਸੰਗਰੂਰ ਤੋਂ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ

ਸੰਗਰੂਰ (ਬੇਦੀ) : ਸੰਗਰੂਰ ਤੋਂ ਅਕਾਲੀ-ਭਾਜਪਾ ਦੇ ਉਮੀਦਵਾਰ ਅਤੇ ਸਾਬਕਾ ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ (ਵਿਧਾਇਕ ਲਹਿਰਾ) ਨੇ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਵਾ ਦਿੱਤਾ ਹੈ। ਇਸ ਦੌਰਾਨ ਪਰਮਿੰਦਰ ਢੀਂਡਸਾ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਭਾਜਪਾ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ, ਉਨ੍ਹਾਂ ਦੀ ਮਾਤਾ ਅਤੇ ਪਤਨੀ ਮੌਜੂਦ ਸਨ। ਢੀਂਡਸਾ ਆਪਣੇ ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਸਣੇ ਸੰਗਰੂਰ ਦੇ ਜ਼ਿਲਾ ਚੋਣ ਕਮਿਸ਼ਨ ਘਨਸ਼ਿਆਮ ਥੋਰੀ ਦੇ ਦਫਤਰ ਪਹੁੰਚੇ ਅਤੇ ਆਪਣੇ ਨਾਮਜ਼ਦਗੀ ਦੇ ਕਾਗਜ਼ ਦਾਖਲ ਕਰਵਾਏ।


author

Gurminder Singh

Content Editor

Related News