ਕਾਂਗਰਸ ਨੂੰ ਤੋੜਨ ਦੀ ਕੋਸ਼ਿਸ਼ ਰਿਹਾ ਹੈ ਸਿੱਧੂ : ਕੈਪਟਨ
Sunday, May 19, 2019 - 06:47 PM (IST)

ਪਟਿਆਲਾ (ਵੈੱਬ ਡੈਸਕ) : ਕੈਬਨਿਟ ਮੰਤਰੀ ਨਵਜੋਤ ਸਿੱਧੂ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੁੱਪੀ ਤੋੜ ਦਿੱਤੀ ਹੈ। ਬਠਿੰਡਾ-ਪਟਿਆਲਾ 'ਚ ਫਰੈਂਡਲੀ ਮੈਚ ਖੇਡਣ ਦੇ ਸਿੱਧੂ ਦੇ ਬਿਆਨ 'ਤੇ ਕੈਪਟਨ ਕਿਹਾ ਹੈ ਕਿ ਸਿੱਧੂ ਕਾਂਗਰਸ ਨੂੰ ਤੋੜਨ ਦਾ ਕੰਮ ਕਰ ਰਹੇ ਹਨ ਅਤੇ ਇਹ ਮਾਮਲਾ ਉਹ ਕਾਂਗਰਸ ਹਾਈਕਮਾਨ ਕੋਲ ਚੁੱਕਣਗੇ। ਪਟਿਆਲਾ 'ਚ ਵੋਟ ਪਾਉਣ ਤੋਂ ਬਾਅਦ ਮੁੱਖ ਮੰਤਰੀ ਵਲੋਂ ਪੱਤਰਕਾਰਾਂ ਤੋਂ ਜਵਾਬ ਨਵਜੋਤ ਸਿੱਧੂ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਸੰਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਸਿੱਧੂ ਵਲੋਂ ਦਿੱਤੇ ਜਾ ਰਹੇ ਬਿਆਨਾਂ ਨਾਲ ਕਾਂਗਰਸ ਨੂੰ ਨੁਕਸਾਨ ਹੋ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸਿੱਧੂ ਮੈਨੂੰ ਜਾਂ ਮੇਰੇ ਕੰਮ ਨੂੰ ਚੁਣੌਤੀ ਦੇਣਾ ਚਾਹੁੰਦੇ ਹਨ ਤਾਂ ਉਹ ਹਾਈਕਮਾਨ ਕੋਲ ਮੇਰਾ ਮੁੱਦਾ ਚੁੱਕ ਸਕਦੇ ਹਨ।