ਡੇਰਾ ਵੋਟ ''ਤੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ
Friday, Mar 15, 2019 - 06:46 PM (IST)
ਕਪੂਰਥਲਾ (ਮੀਨੂ ਓਬਰਾਏ) : ਖਡੂਰ ਸਾਹਿਬ ਤੋਂ ਅਕਾਲੀ ਦਲ ਦੀ ਲੋਕ ਸਭਾ ਉਮੀਦਵਾਰ ਬੀਬੀ ਜਾਗੀਰ ਕੌਰ ਨੇ ਸਾਫ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਨੇ ਕਦੇ ਵੀ ਡੇਰਿਆਂ ਤੋਂ ਸਮਰਥਨ ਨਹੀਂ ਮੰਗਿਆ। ਬੀਬੀ ਨੇ ਤਰਕ ਦਿੰਦਿਆਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਤਾਂ ਪੰਜਾਬ ਵਿਚ ਅੱਜ ਐੱਮ. ਐੱਲ. ਏ. ਅਕਾਲੀ ਦਲ ਦੇ ਜਿੱਤਦੇ ਅਤੇ ਸਰਕਾਰ ਵੀ ਅਕਾਲੀ ਦਲ ਦੀ ਹੁੰਦੀ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਦੇ ਡੇਰੇ ਵਾਲਿਆਂ ਨਾਲ ਰਿਸ਼ਤੇਦਾਰੀਆਂ ਹਨ। ਬੀਬੀ ਨੇ ਕਿਹਾ ਕਿ ਉਹ ਬਗੈਰ ਡੇਰਾ ਵੋਟ ਤੋਂ ਆਪਣੇ ਹਲਕੇ 'ਚ ਜਿੱਤ ਹਾਸਲ ਕਰਨਗੇ।
ਸੁਖਪਾਲ ਖਹਿਰਾ ਨੂੰ ਵਿਧਾਨ ਸਭਾ ਵਲੋਂ ਮਿਲੇ ਨੋਟਿਸ 'ਤੇ ਬੋਲਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਸਿਰਫ ਡਰਾਮੇਬਾਜ਼ੀ ਕਰ ਰਹੇ ਹਨ ਕਿਉਂਕਿ ਖਹਿਰਾ ਦਾ ਵਿਧਾਇਕੀ ਤੋਂ ਮੋਹ ਭੰਗ ਨਹੀਂ ਹੋ ਰਿਹਾ ਹੈ। ਬੀਬੀ ਨੇ ਕਿਹਾ ਕਿ ਖਹਿਰਾ ਕਾਂਗਰਸ ਦੀ ਹੀ ਦੇਣ ਹੈ, ਲੰਘੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਖਹਿਰਾ ਕੈਪਟਨ ਦੇ ਸਮਰਥਨ ਨਾਲ ਜਿੱਤਿਆ ਸੀ ਜਦਕਿ ਹਲਕੇ ਦੇ ਲੋਕ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ ਹਨ।