ਹਥਿਆਰ ਜਮਾਂ ਕਰਾਉਣ ''ਚ ਅੰਮ੍ਰਿਤਸਰ ਫਾਡੀ, ਪਟਿਆਲਵੀ ਸਭ ਤੋਂ ਵੱਧ ਅਸਲੇ ਦੇ ਸ਼ੌਕੀਨ
Friday, May 03, 2019 - 06:41 PM (IST)

ਚੰਡੀਗੜ੍ਹ : ਪੰਜਾਬ ਵਿਚ ਲੋਕ ਸਭਾ ਚੋਣਾਂ 19 ਮਈ ਨੂੰ ਹੋਣੀਆਂ ਹਨ ਪਰ ਅਜੇ ਤਕ ਕਈ ਜ਼ਿਲਿਆਂ ਦੇ ਲੋਕਾਂ ਨੇ ਲਾਇਸੰਸੀ ਹਥਿਆਰ ਜਮਾਂ ਕਰਵਾਉਣ 'ਚ ਕੋਤਾਹੀ ਵਰਤ ਰਹੇ ਹਨ। ਸਿਰਫ 5 ਸ਼ਹਿਰਾਂ ਮੋਗਾ, ਖੰਨਾ, ਸੰਗਰੂਰ, ਐੱਸ.ਏ. ਐੱਸ. ਨਗਰ ਤੇ ਤਰਨਤਾਰਨ 'ਚ ਹੁਣ ਤਕ 99 ਫੀਸਦੀ ਹਥਿਆਰ ਜਮਾਂ ਹੋਏ ਹਨ। ਸਭ ਤੋਂ ਘੱਟ ਹਥਿਆਰ (87 ਫੀਸਦੀ) ਅੰਮ੍ਰਿਤਸਰ 'ਚ ਜਮਾਂ ਹੋਏ ਹਨ। ਸੂਬੇ ਵਿਚ 324681 ਲੋਕਾਂ ਕੋਲ 375294 ਲਾਇਸੰਸੀ ਹਥਿਆਰ ਹਨ ਅਤੇ ਹੁਣ ਤਕ 360907 ਲਾਇਸੰਸੀ ਹਥਿਆਰ ਹੀ ਜਮਾਂ ਹੋਏ ਹਨ।
ਮਤਲਬ ਸੂਬੇ ਵਿਚ 4 ਫੀਸਦੀ ਹਥਿਆਰ ਲੋਕਾਂ ਕੋਲ ਹਨ। ਹਥਿਆਰਾਂ ਦਾ ਸ਼ੌਂਕ ਰੱਖਣ ਵਾਲਿਆਂ ਵਿਚ ਪਟਿਆਲਾ ਦਾ ਨਾਮ ਸਭ ਤੋਂ ਅੱਗੇ ਹੈ। ਇਥੇ 35029 ਲਾਇਸੈਂਸੀ ਹਥਿਆਰ ਹਨ। ਦੂਸਰੇ ਨੰਬਰ 'ਤੇ ਮੋਗਾ ਹੈ। ਇਥੇ ਲੋਕਾਂ ਕੋਲ 26347 ਲਾਇਸੰਸੀ ਹਥਿਆਰ ਹਨ। ਜਦਕਿ ਤੀਸਰੇ ਨੰਬਰ 'ਤੇ ਬਠਿੰਡਾ 'ਚ 25424 ਲੋਕਾਂ ਕੋਲ ਲਾਇਸੰਸੀ ਹਥਿਆਰ ਹਨ। ਚੌਥੇ ਨੰਬਰ 'ਤੇ ਅੰਮ੍ਰਿਤਸਰ ਰੂਲਰ 'ਚ 23094 ਲੋਕਾਂ ਕੋਲ ਹਥਿਆਰ ਅਤੇ ਪੰਜਵੇਂ ਨੰਬਰ 'ਤੇ ਸੰਗਰੂਰ ਹੈ। ਇਥੇ 22505 ਲੋਕਾਂ ਕੋਲ ਲਾਇਸੰਸੀ ਹਥਿਆਰ ਹਨ।