ਲੋਕ ਸਭਾ ਚੋਣਾਂ : ਆਖਰੀ ਪੜਾਅ ''ਚ ਫੈਸਲਾਕੁੰਨ ਬਣ ਸਕਦਾ ਹੈ ਦਲਿਤ ਵੋਟ

Thursday, Apr 25, 2019 - 09:33 AM (IST)

ਲੋਕ ਸਭਾ ਚੋਣਾਂ : ਆਖਰੀ ਪੜਾਅ ''ਚ ਫੈਸਲਾਕੁੰਨ ਬਣ ਸਕਦਾ ਹੈ ਦਲਿਤ ਵੋਟ

ਅੰਮ੍ਰਿਤਸਰ (ਇੰਦਰਜੀਤ) : ਭਾਜਪਾ ਵਲੋਂ ਆਏ ਉਮੀਦਵਾਰ ਹਰਦੀਪ ਸਿੰਘ ਪੁਰੀ ਦੇ ਆਉਣ ਨਾਲ ਅੰਮ੍ਰਿਤਸਰ ਦੀ ਸੀਟ ਦੇ ਸਮੀਕਰਨ ਬਦਲ ਵੀ ਸਕਦੇ ਹਨ ਕਿਉਂਕਿ ਜਿਸ ਤਰ੍ਹਾਂ ਦੀ ਸਿਆਸਤ ਉਸ 'ਚ ਕਾਂਗਰਸ ਨੂੰ ਸ਼ੱਕ ਸੀ ਕਿ ਉਨ੍ਹਾਂ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਪੇਂਡੂ ਵੋਟਰਾਂ 'ਚ ਜੱਟ ਸਿੱਖ ਵੋਟਰ ਨੂੰ ਜ਼ਿਆਦਾ ਚੰਗੇ ਲੱਗਣਗੇ। ਕਿਉਂਕਿ ਅੰਮ੍ਰਿਤਸਰ ਦੀ ਸੀਟ 'ਤੇ ਪੇਂਡੂ ਖੇਤਰਾਂ 'ਚ ਭਾਰੀ ਗਿਣਤੀ 'ਚ ਜੱਟ ਵੋਟਰ ਹਨ ਅਤੇ ਜੱਟ ਹੋਣ ਦੀ ਵਜ੍ਹਾ ਨਾਲ ਮੌਜੂਦਾ ਨੂੰ ਇਸ ਦਾ ਲਾਭ ਮਿਲ ਸਕਦਾ ਹੈ। ਸ਼ਹਿਰੀ ਖੇਤਰਾਂ 'ਚ ਜਿਸ ਤਰ੍ਹਾਂ ਦਾ ਅੰਦਾਜੇ ਲਾਏ ਜਾ ਰਹੇ ਸਨ। ਉਸ 'ਚ ਜੇਕਰ ਭਾਜਪਾ ਉਮੀਦਵਾਰ ਹਿੰਦੂ ਹੁੰਦਾ ਤਾਂ ਸ਼ਹਿਰੀ ਖੇਤਰਾਂ ਦੇ ਸਿੱਖ ਵੋਟਰਾਂ ਦੀ ਵੀ ਭਾਜਪਾ ਨੂੰ ਸਮੱਸਿਆ ਆ ਸਕਦੀ ਸੀ। ਕੁੱਲ ਮਿਲਾ ਕੇ ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰਾਂ ਨੂੰ ਇਨ੍ਹਾਂ ਚੋਣਾਂ 'ਚ ਜਾਤੀ ਆਧਾਰ 'ਤੇ ਵੀ ਕਈ ਰੰਗ ਬਦਲਣੇ ਪੈਣਗੇ। ਉਥੇ ਦਲਿਤ ਵੋਟਰਾਂ ਦੀ ਇਨ੍ਹਾਂ ਚੋਣਾਂ 'ਚ ਵੱਡੀ ਭੂਮਿਕਾ ਰਹੇਗੀ।
 

ਸ਼ਹਿਰੀ ਸਿੱਖ ਵੋਟਰ ਅਤੇ ਭਾਜਪਾ ਦਿੱਲੀ ਤੋਂ ਆਏ ਹੋਏ ਹਰਦੀਪ ਸਿੰਘ ਪੁਰੀ ਸਿੱਖ ਖੱਤਰੀ ਵਰਗ ਨਾਲ ਸਬੰਧਤ ਉਮੀਦਵਾਰ ਹਨ ਅਤੇ ਅੰਮ੍ਰਿਤਸਰ ਦੀ ਸ਼ਹਿਰੀ ਸੀਟ 'ਚ ਵੱਡੀ ਗਿਣਤੀ 'ਚ ਵੋਟਰ ਖੱਤਰੀ ਸਿੱਖ ਹਨ, ਉਥੇ ਹੀ ਜਦੋਂ ਕਿ ਗੈਰ ਖੱਤਰੀ ਸਿੱਖਾਂ 'ਚ ਅਰੋੜਾ ਭਾਈਚਾਰਾ ਵੀ ਵੱਡੀ ਗਿਣਤੀ ਵਿਚ ਹਨ ਜਿਸ ਦਾ ਪੁਰੀ ਨੂੰ ਲਾਭ ਮਿਲ ਸਕਦਾ ਹੈ । ਵਪਾਰੀ ਵਰਗ 'ਚ ਅਰੋੜਾ-ਖੱਤਰੀ ਭਾਈਚਾਰੇ ਦਾ ਲਗਭਗ ਏਕਾਧਿਕਾਰ ਹੈ ਅਤੇ ਵਪਾਰੀ-ਮਹਾਜਨ ਅਤੇ ਬ੍ਰਹਾਮਣ ਬਰਾਦਰੀ ਦੇ ਵੋਟਰ ਦੋਵਾਂ ਪਾਰਟੀਆਂ ਵਿਚ ਬਰਾਬਰ ਵੰਡੇ ਹੋਏ ਹਨ।
 

ਜੱਟ ਅਤੇ ਗੈਰ ਜੱਟ ਦਾ ਲਾਭ
ਕਾਂਗਰਸ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੂੰ ਜਿਥੇ ਜੱਟ ਅਤੇ ਗੈਰ ਜੱਟ 'ਤੇ ਜਾਤੀਆਂ ਵਿਚ ਲਾਭ ਮਿਲ ਸਕਦਾ ਹੈ ਇਹਨਾਂ ਵਿਚ ਕੰਬੋਜ, ਰਾਮਗੜ੍ਹੀਆ, ਮਜਹਬੀ ਸਿੱਖ ਆਦਿ ਸ਼ਾਮਲ ਹਨ। ਇਨ੍ਹਾਂ 3 ਜਾਤੀਆਂ ਦੀ 150 ਤੋਂ ਜਿਆਦਾ ਪ੍ਰਜਾਤੀਆਂ ਲੋਕ ਸਭਾ ਚੋਣਾਂ ਵਿਚ ਮਾਅਨੇ ਰੱਖਦੇ ਹਨ।
 

ਦਲਿਤ ਭਾਈਚਾਰੇ ਤੇ ਪ੍ਰਜਾਪਤ ਬਿਰਾਦਰੀਆਂ ਦਾ ਰੁਖ਼
ਉਥੇ ਹੀ ਅੰਮ੍ਰਿਤਸਰ ਸੀਟ 'ਤੇ ਦਲਿਤ ਵੋਟਰ ਅਤੇ ਪ੍ਰਜਾਪਤ ਬਿਰਾਦਰੀਆਂ ਦਾ ਝੁਕਾਵ ਚੋਣ ਦੇ ਆਖਰੀ ਪੜਾਉ ਵਿਚ ਕਿਸ ਵੱਲ ਮੁੜਦਾ ਹੈ। ਇਹ ਚੋਣ ਨੂੰ ਨਿਰਣਾਇਕ ਸਿੱਧ ਕਰ ਦਿੰਦਾ ਹੈ। ਹਾਲਾਂਕਿ ਦਲਿਤ ਵੋਟਰ ਦਸ਼ਕਾਂ ਨਾਲ ਕਾਂਗਰਸ ਦਾ ਵੋਟ ਬੈਂਕ ਰਿਹਾ ਹੈ ਪਰ ਪਿਛਲੇ ਇੱਕ ਦਸ਼ਕ ਤੋਂ ਉਪਰੋਕਤ ਵੋਟਰਾਂ ਵਿਚ ਵੀ ਵੱਡੀ ਗਿਣਤੀ ਵਿਚ ਲੋਕ ਅਕਾਲੀ-ਭਾਜਪਾ ਦੇ ਵੱਲ ਮੁੜਦੇ ਵਿਖਾਈ ਦੇ ਰਹੇ ਹਨ।

ਬਾਹਰੀ ਉਮੀਦਵਾਰ ਅਤੇ ਗੁੱਟਬੰਦੀ
ਅੰਮ੍ਰਿਤਸਰ ਸੀਟ 'ਤੇ ਭਾਜਪਾ ਨੂੰ ਇਕ ਵੱਲੋਂ ਵੱਡਾ ਲਾਭ ਇਹ ਵੀ ਮਿਲ ਸਕਦਾ ਹੈ ਕਿ ਲੰਬੇ ਸਮੇਂ ਵਿਚ ਹਾਲਾਂਕਿ ਐਲਾਨ ਤੌਰ 'ਤੇ ਤਾਂ ਨਹੀਂ ਕਿਹਾ ਜਾ ਸਕਦਾ ਪਰ ਅੰਮ੍ਰਿਤਸਰ ਵਿਚ ਰਾਜ ਸਭਾ ਸੰਸਦ ਸ਼ਵੇਤ ਮਲਿਕ ਅਤੇ ਅਨਿਲ ਜੋਸ਼ੀ ਦਾ ਆਂਤਰਿਕ ਤੌਰ 'ਤੇ ਰਾਜਨੀਤਕ ਮਨ ਮੁਟਾਵ ਕਿਸੇ ਤੋਂ ਛੁਪਿਆ ਹੋਇਆ ਨਹੀਂ ਸੀ। ਹਾਲਾਂਕਿ ਦੋਵੇਂ ਹੀ ਸੀਨੀਅਰ ਭਾਜਪਾ ਨੇਤਾ ਹਨ ਪਰ ਰੱਸਾਕਸ਼ੀ ਕਈ ਵਾਰ ਜਨਤਕ ਤੌਰ 'ਤੇ ਵੀ ਸਾਹਮਣੇ ਆਉਂਦੀ ਸੀ। ਇਹਨਾਂ ਵਿਚ ਜਦ ਜੋਸ਼ੀ ਨੂੰ ਟਿਕਟ ਮਿਲਦੀ ਤਾਂ ਹੋ ਸਕਦਾ ਹੈ ਕਿ ਭਾਜਪਾ ਵਿਚ ਆਂਤਰਿਕ ਤੌਰ 'ਤੇ ਕਈ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਪਰ ਬਾਹਰੀ ਉਮੀਦਵਾਰ ਅਤੇ ਰਾਸ਼ਟਰੀ ਪੱਧਰ ਦੇ ਕੱਦਾਵਰ ਨੇਤਾ ਦੇ ਆਉਣ 'ਤੇ ਹੁਣ ਭਾਜਪਾ ਦੇ ਅੰਤਰੀ ਵਿਰੋਧੀ ਵੀ ਦਿੱਲੀ ਦਰਬਾਰ ਵਿਚ ਆਪਣੇ ਨੰਬਰ ਵਿਖਾਉਣ ਲਈ ਹਰਦੀਪ ਸਿੰਘ ਪੁਰੀ ਨੂੰ ਲਾਭ ਦੇ ਸਕਦੇ ਹਨ।

ਪੰਜਾਬ ਵਿਚ ਵਰਗਾਂ ਦੇ ਆਧਾਰ 'ਤੇ ਜਨਸੰਖਿਆ ਦਾ ਫੀਸਦੀ

ਸਿੱਖ : 59 . 91
ਹਿੰਦੂ : 36 . 94
ਮੁਸਲਮਾਨ : 1 . 47
ਈਸਾਈ : 1 . 20
ਬੋਧ : 0.17
ਜੈਨ : 0.16


author

Baljeet Kaur

Content Editor

Related News