ਲੋਕ ਸਭਾ ਚੋਣਾਂ ਤੋਂ ਪਹਿਲਾਂ ਪੁਲਸ ਨੇ ਬਣਾਈ 2,841 ਭਗੌੜਿਆਂ ਦੀ ਕੁੰਡਲੀ

Wednesday, Mar 20, 2019 - 04:22 PM (IST)

ਲੋਕ ਸਭਾ ਚੋਣਾਂ ਤੋਂ ਪਹਿਲਾਂ ਪੁਲਸ ਨੇ ਬਣਾਈ 2,841 ਭਗੌੜਿਆਂ ਦੀ ਕੁੰਡਲੀ

ਲੁਧਿਆਣਾ (ਰਿਸ਼ੀ) : ਲੋਕ ਸਭਾ ਚੋਣਾਂ 2019 'ਚ ਲਾਅ ਐਂਡ ਆਰਡਰ ਨੂੰ ਕਾਇਮ ਰੱਖਣ ਅਤੇ ਅਪਰਾਧੀਆਂ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਦੇ ਮਕਸਦ ਨਾਲ ਪੁਲਸ ਵਲੋਂ ਬਾਹਰ ਘੁੰਮ ਰਹੇ 2841 ਭਗੌੜਿਆਂ ਦੀ ਕੁੰਡਲੀ ਤਿਆਰ ਕਰ ਲਈ ਗਈ ਹੈ। ਇਨ੍ਹਾਂ 'ਚੋਂ 850 ਅਪਰਾਧੀ ਅਜਿਹੇ ਹਨ, ਜਿਨ੍ਹਾਂ ਨੂੰ ਇਕ ਵਾਰ ਵੀ ਹਾਈਟੈੱਕ ਪੁਲਸ ਫੜ੍ਹ ਨਹੀਂ ਸਕੀ ਹੈ, ਜਦੋਂ ਕਿ 1991 ਨੂੰ ਅਦਾਲਤ ਵਲੋਂ ਪੀ. ਓ. ਕਰਾਰ ਦਿੱਤਾ ਗਿਆ ਹੈ। ਪੁਲਸ ਵਿਭਾਗ ਦੇ ਆਂਕੜਿਆਂ ਦੀ ਗੱਲ ਕਰੀਏ ਤਾਂ ਇਸ ਸਮੇਂ ਸ਼ਹਿਰ 'ਚ 999 ਪੀ. ਓ. ਘੁੰਮ ਰਹੇ ਹਨ, ਇਨ੍ਹਾਂ 'ਚੋਂ 334 ਖਤਰਨਾਕ ਅਪਰਾਧੀ ਹਨ। ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਆ ਕੇ ਲੁਧਿਆਣਾ 'ਚ ਅਪਰਾਧ ਕਰਕੇ ਫਰਾਰ ਹੋ ਚੁੱਕੇ ਭਗੌੜਿਆਂ ਦੀ ਗਿਣਤੀ 527 ਹੈ, ਇਨ੍ਹਾਂ 'ਚੋਂ 165 ਅਜਿਹੇ ਹਨ, ਜਿਨ੍ਹਾਂ ਨੂੰ ਫੜ੍ਹਨ 'ਚ ਪੁਲਸ ਹੱਥ ਕਦੇ ਕਾਮਯਾਬੀ ਨਹੀਂ ਲੱਗੀ, ਜਦੋਂ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਰਹਿ ਰਹੇ ਭਗੌੜਿਆਂ ਦੀ ਗਿਣਤੀ 1248 ਹੈ।

ਭਗੌੜਿਆਂ ਨੂੰ ਫੜ੍ਹਨ ਲਈ ਪੁਲਸ ਵਲੋਂ ਪੀ. ਓ. ਸਟਾਫ ਤਾਂ ਬਣਾਇਆ ਗਿਆ ਹੈ ਪਰ ਸਿਰਫ 19 ਮੁਲਾਜ਼ਮਾਂ ਦੀ ਟੀਮ ਹੈ, ਜਿਨ੍ਹਾਂ ਲਈ 2941 ਭਗੌੜਿਆਂ ਨੂੰ ਫੜ੍ਹ ਕੇ ਸਲਾਖਾਂ ਪਿੱਛੇ ਪਹੁੰਚਾਉਣ ਦਾ ਕੰਮ ਸੌਖਾ ਨਹੀਂ ਹੈ। ਹੈਰਾਨੀ ਦੀ ਗੱਲ ਹੈ ਕਿ 45 ਫੀਸਦੀ ਪੀ. ਓ. ਪੰਜਾਬ ਤੋਂ ਬਾਹਰ ਰਹਿ ਰਹੇ ਹਨ, ਉਨ੍ਹਾਂ ਨੂੰ ਫੜ੍ਹ ਕੇ ਪੰਜਾਬ ਲਿਆਉਣ ਲਈ ਪੁਲਸ ਨੂੰ ਵੱਡੀ ਗਿਣਤੀ 'ਚ ਫੋਰਸ ਦੀ ਲੋੜ ਹੈ, ਜਦੋਂ ਕਿ 20 ਫੀਸਦੀ ਪੀ. ਓ. ਲੁਧਿਆਣਾ ਤੋਂ ਬਾਹਰ ਦੇ ਹਨ।


author

Babita

Content Editor

Related News