ਲੋਕ ਸਭਾ ਜ਼ਿਮਨੀ ਚੋਣ ਦੀਆਂ ਤਿਆਰੀਆਂ ਸਬੰਧੀ ਐੱਸ. ਡੀ. ਐੱਮ. ਨੇ ਪਿੰਡਾਂ ਦੇ ਬੂਥਾਂ ਦਾ ਲਿਆ ਜਾਇਜ਼ਾ

09/21/2017 6:01:47 PM

ਕਲਾਨੌਰ (ਮਨਮੋਹਨ) - ਲੋਕ ਸਭਾ ਹਲਕਾ ਗੁਰਦਾਸਪੁਰ ਦੀ ਹੋ ਰਹੀ ਜ਼ਿਮਨੀ ਚੋਣ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਐੱਸ. ਡੀ. ਐੱਮ. ਵਿਜੇ ਕੁਮਾਰ ਸਿਆਲ ਵੱਲੋਂ ਆਪਣੀ ਟੀਮ ਸਹਿਤ ਬਲਾਕ ਕਲਾਨੌਰ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਕੇ ਚੋਣ ਬੂਥਾਂ 'ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।  ਇਸ ਮੌਕੇ ਐੱਸ. ਡੀ. ਐੱਮ. ਵਿਜੇ ਕੁਮਾਰ ਸਿਆਲ ਨੇ ਦੱਸਿਆ ਕਿ ਲੋਕ ਸਭਾ ਜ਼ਿਮਨੀ ਚੋਣ ਨੂੰ ਅਮਨ-ਸ਼ਾਂਤੀ ਨਾਲ ਨੇਪਰੇ ਚਾੜ੍ਹਨ ਹੇਤੂ ਹਲਕਾ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਪਿੰਡਾਂ 'ਚ ਸਥਾਪਿਤ ਚੋਣ ਬੂਥਾਂ 'ਚ ਵਧੀਆ ਢੰਗ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਸੁਰੱਖਿਆ ਪ੍ਰਬੰਧ ਵੀ ਕੀਤੇ ਜਾ ਰਹੇ। ਇਸੇ ਤਹਿਤ ਅੱਜ ਸਰਹੱਦੀ ਬਲਾਕ ਦੇ ਵੱਖ-ਵੱਖ ਪਿੰਡਾਂ ਦੇ ਦਰਜਨਾਂ ਬੂਥਾਂ ਦਾ ਸਪੈਸ਼ਲ ਦੌਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਲਾਕ ਕਲਾਨੌਰ ਅਧੀਨ ਕੁਲ 219 ਬੂਥ ਹਨ।  
 


Related News