ਚੰਡੀਗੜ੍ਹ: ‘ਲੋਹੜੀ ਬੰਪਰ’ ਨੇ ਇਸ ਬੀਬੀ ਨੂੰ ਕੀਤਾ ਮਾਲੋ-ਮਾਲ, ਰਾਤੋ-ਰਾਤ ਬਣੀ ਕਰੋੜਪਤੀ

01/29/2021 10:08:48 PM

ਚੰਡੀਗੜ੍ਹ (ਅਸ਼ਵਨੀ)— ਕਹਿੰਦੇ ਨੇ ਜਦੋਂ ਰਬ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ। ਅਜਿਹਾ ਹੀ ਕੁਝ ਇਕ ਮੱਧ ਪਰਿਵਾਰ ਨਾਲ ਸੰਬੰਧ ਰੱਖਦੀ ਬੀਬੀ ਨਾਲ ਹੋਇਆ, ਜੋਕਿ ਰਾਤੋ-ਰਾਤ ਕਰੋੜਪਤੀ ਬਣ ਗਈ। 

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦਾ ਵੱਡਾ ਦਾਅਵਾ, ਦਿੱਲੀ ਪੁਲਸ ਵੱਲੋਂ ਚਲਾਈ ਗੋਲੀ ਨਾਲ ਹੋਈ ਸੀ ਨਵਰੀਤ ਸਿੰਘ ਦੀ ਮੌਤ

ਪੰਜਾਬ ਰਾਜ ਨਿਊ ਈਅਰ ਲੋਹੜੀ ਬੰਪਰ-2021 ਪੱਛਮੀ ਬੰਗਾਲ ਦੇ ਇਕ ਮੱਧ ਵਰਗੀ ਪਰਿਵਾਰ ਦੇ ਜੀਵਨ ਆਸ਼ਾ ਦੀ ਨਵੀਂ ਕਿਰਨ ਲੈ ਕੇ ਆਇਆ ਹੈ। ਆਸਨਸੋਲ (ਪੱਛਮੀ ਬੰਗਾਲ) ਦੀ ਰਹਿਣ ਵਾਲੀ ਸੰਗੀਤਾ ਚੌਬੇ ਰਾਤੋ-ਰਾਤ ਕਰੋੜਪਤੀ ਬਣ ਗਈ। ਸੰਗੀਤਾ ਚੌਬੇ ਨੇ ਰਾਤੋ- ਰਾਤ 2.50 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ। ਸੰਗੀਤਾ ਪਾਰਟਟਾਈਮ ਬੱਚਿਆਂ ਨੂੰ ਕਲੇਅ ਮਾਡਲਿੰਗ ਅਤੇ ਡ੍ਰਾਈਇੰਗ ਸਿਖਾਉਂਦੀ ਹੈ । 

ਇਹ ਵੀ ਪੜ੍ਹੋ: ਲਾਲ ਕਿਲ੍ਹੇ ਦੀ ਹਿੰਸਾ ’ਚ ਭਾਜਪਾ ਦੀ ਭੂਮਿਕਾ ਕਾਂਗਰਸ ਸਿਰ ਮੜ ਰਹੇ ਨੇ ਜਾਵਡੇਕਰ : ਕੈਪਟਨ

48 ਸਾਲਾ ਸੰਗੀਤਾ ਨੇ ਕਿਹਾ ਕਿ ਉਸ ਨੇ ਇੰਨੀ ਵੱਡੀ ਰਕਮ ਜਿੱਤਣ ਬਾਰੇ ਕਦੇ ਸੁਪਨੇ ’ਚ ਵੀ ਨਹੀਂ ਸੋਚਿਆ ਸੀ ਪਰ ਨਿਊ ਈਅਰ ਲੋਹੜੀ ਬੰਪਰ ਨੇ ਇਹ ਸੱਚ ਕਰਕੇ ਵਿਖਾਇਆ। ਇਨਾਮੀ ਰਾਸ਼ੀ ਲਈ ਚੰਡੀਗੜ੍ਹ ’ਚ ਲਾਟਰੀ ਮਹਿਕਮੇ ਦੇ ਕੋਲ ਟਿਕਟ ਅਤੇ ਜ਼ਰੂਰੀ ਦਸਤਾਵੇਜ਼ ਜਮ੍ਹਾ ਕਰਵਾਉਣ ਦੇ ਬਾਅਦ ਸੰਗੀਤਾ ਨੇ ਕਿਹਾ ਕਿ ਉਨ੍ਹਾਂ ਦੀ ਇਕ ਬੇਟੀ ਅਤੇ ਦੋ ਪੁੱਤਰ ਹਨ। ਇਹ ਇਨਾਮੀ ਰਾਸ਼ੀ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਬਣਾਉਣ ’ਚ ਮਦਦਗਾਰ ਸਾਬਤ ਹੋਵੇਗੀ। ਪੰਜਾਬ ਰਾਜ ਲਾਟਰੀ ਮਹਿਕਮੇ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਇਸ ਵਾਰ ਨਿਊ ਈਅਰ ਲੋਹੜੀ ਬੰਪਰ ਦਾ 5 ਕਰੋੜ ਦਾ ਪਹਿਲਾ ਇਨਾਮ ਪਹਿਲੇ 2 ਜੇਤੂਆਂ ’ਚ ਬਰਾਬਰ (ਹਰ ਇਕ ਲਈ 2.50 ਕਰੋੜ ਰੁਪਏ) ਵੰਡਿਆ ਜਾਵੇਗਾ। 

ਇਹ ਵੀ ਪੜ੍ਹੋ: ਪੰਜਾਬ ਸਰਕਾਰ ’ਤੇ ਸਖ਼ਤ ਹੋਈ NGT, ਜਲਦ 50 ਕਰੋੜ ਦਾ ਜੁਰਮਾਨਾ ਜਮ੍ਹਾ ਕਰਵਾਉਣ ਦੇ ਦਿੱਤੇ ਹੁਕਮ

 


shivani attri

Content Editor

Related News