ਲੋਹੜੀ ''ਤੇ ਟੁੱਟਿਆ ਦੁੱਖਾਂ ਦਾ ਪਹਾੜ, ਕੁੱਟਮਾਰ ''ਚ 70 ਸਾਲਾ ਬਜ਼ੁਰਗ ਦੀ ਮੌਤ

1/13/2020 1:26:32 PM

ਪਟਿਆਲਾ (ਬਖਸ਼ੀ): ਦੇਸ਼ 'ਚ ਅੱਜ ਜਿੱਥੇ ਲੋਹੜੀ ਦਾ ਤਿਉਹਾਰ ਬੜੀ ਧੂਮ ਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ , ਉੱਥੇ ਹੀ ਪਟਿਆਲਾ ਦੇ ਸਿੱਧੂਵਾਲ ਪਿੰਡ 'ਚ ਰਹਿੰਦੇ ਇਕ ਪਰਿਵਾਰ 'ਤੇ ਅੱਜ ਦੁੱਖਾਂ ਦਾ ਪਹਾੜ ਟੁੱਟ ਗਿਆ। ਸਿੱਧੂਵਾਲ 'ਚ ਰਹਿੰਦੀ ਸਵਰਨ ਕੌਰ (70) ਦੀ ਮੌਤ ਕੁਝ ਨੌਜਵਾਨਾਂ ਵਲੋਂ ਕਥਿਤ ਤੌਰ 'ਤੇ ਕੁੱਟਣ ਕਰਕੇ ਹੋਈ ਹੈ। ਇਸ ਸਬੰਧੀ ਸਵਰਨ ਕੌਰ ਦੇ ਰਿਸ਼ਤੇਦਾਰਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਲੜਕਾ ਕੋਈ ਸਾਮਾਨ ਲੈਣ ਲਈ ਪਿੰਡ ਦੀ ਦੁਕਾਨ 'ਚ ਗਿਆ ਤਾਂ ਰਸਤੇ 'ਚ ਕੁਝ ਮੁੰਡਿਆਂ ਨੇ ਉਸ ਨੂੰ ਰੋਕ ਕੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਹ ਕਿਸੇ ਤਰ੍ਹਾਂ ਉਨ੍ਹਾਂ ਕੋਲੋਂ ਆਪਣੀ ਜਾਨ ਬਚਾ ਕੇ ਘਰ ਆ ਗਿਆ ਅਤੇ ਬਾਕੀ ਨੌਜਵਾਨਾਂ ਨੇ ਉਸ ਦੇ ਘਰ ਆ ਕੇ ਉਸ ਦੀ ਦਾਦੀ ਦੀ ਕੁੱਟਮਾਰ ਕੀਤੀ ਸੀ ਜਿਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਦਾਖਲ ਕਰਵਾਇਆ ਹੈ,ਅਤੇ ਉੱਥੇ ਉਨ੍ਹਾਂ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਆਪਣੀ ਮਾਤਾ ਦੇ ਕਾਤਲਾਂ ਨੂੰ ਲੈ ਕੇ ਪੁਲਸ ਤੋਂ ਇਨਸਾਫ ਦੀ ਮੰਗ ਕੀਤੀ ਹੈ।

ਉੱਥੇ ਹੀ ਬਖਸ਼ੀਵਾਲਾ ਚੌਂਕੀ ਤੋਂ ਵੀ ਪੁਲਸ ਮੁਲਾਜ਼ਮ ਮੌਕੇ 'ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਰਿਵਾਰ ਨੇ ਪਿੰਡ ਦੇ ਲੋਕਾਂ 'ਤੇ ਲੜਾਈ ਝਗੜੇ ਦਾ ਦੋਸ਼ ਲਗਾਇਆ ਹੈ, ਜਿਸ 'ਚ ਮਾਤਾ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Shyna

This news is Edited By Shyna