ਆਖ਼ਰ ਪੰਜਾਬ ''ਚ ਕਿਉਂ ਨਹੀਂ ਲੱਗ ਸਕਿਆ ''ਪੂਰਨ ਲਾਕਡਾਊਨ'', ਜਾਣੋ ਅੰਦਰ ਦੀ ਗੱਲ

Tuesday, May 04, 2021 - 10:26 AM (IST)

ਆਖ਼ਰ ਪੰਜਾਬ ''ਚ ਕਿਉਂ ਨਹੀਂ ਲੱਗ ਸਕਿਆ ''ਪੂਰਨ ਲਾਕਡਾਊਨ'', ਜਾਣੋ ਅੰਦਰ ਦੀ ਗੱਲ

ਜਲੰਧਰ/ਚੰਡੀਗੜ੍ਹ (ਧਵਨ) : ਪੰਜਾਬ ਸਰਕਾਰ ਵੱਲੋਂ ਸੂਬੇ ’ਚ ਪੂਰਾ ਲਾਕਡਾਊਨ ਲਾਉਣ ਦਾ ਫ਼ੈਸਲਾ ਨਹੀਂ ਲਿਆ ਜਾ ਸਕਿਆ। ਹਰਿਆਣਾ ’ਚ ਸਰਕਾਰ ਨੇ ਇਕ ਹਫ਼ਤੇ ਦਾ ਪੂਰਾ ਲਾਕਡਾਊਨ ਲਾਇਆ ਹੋਇਆ ਹੈ। ਦਿੱਲੀ ’ਚ ਵੀ ਲਾਕਡਾਊਨ ਚੱਲ ਰਿਹਾ ਹੈ। ਪੰਜਾਬ ’ਚ ਫਿਲਹਾਲ ਮਿੰਨੀ ਲਾਕਡਾਊਨ ਚੱਲ ਰਿਹਾ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਤਾਂ ਪੂਰਾ ਲਾਕਡਾਊਨ ਲਾਉਣ ਦਾ ਪ੍ਰਸਤਾਵ ਵੀ ਕੋਵਿਡ ਸਮੀਖਿਆ ਬੈਠਕ ’ਚ ਪੇਸ਼ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਕੋਰੋਨਾ : ਪੰਜਾਬ ਤੋਂ ਇਨ੍ਹਾਂ ਸੂਬਿਆਂ 'ਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਜ਼ਰੂਰੀ ਖ਼ਬਰ, ਨਹੀਂ ਚੱਲਣਗੀਆਂ ਬੱਸਾਂ

ਉਸ ਦੇ ਬਾਵਜੂਦ ਵੀ ਪੂਰਾ ਲਾਕਡਾਊਨ ਲਾਉਣ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫ਼ੈਸਲਾ ਨਹੀਂ ਲਿਆ। ਅਸਲ 'ਚ ਮੁੱਖ ਮੰਤਰੀ ਦੇ ਨਜ਼ਦੀਕੀ ਸੂਤਰਾਂ ਨੇ ਦੱਸਿਆ ਕਿ ਪੂਰਾ ਲਾਕਡਾਊਨ ਲਾਉਣ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੁੱਖ ਪ੍ਰਧਾਨ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਵਿੰਨੀ ਮਹਾਜਨ ਅਤੇ ਡੀ. ਜੀ. ਪੀ. ਦਿਨਕਰ ਗੁਪਤਾ ਨਾਲ ਸਲਾਹ-ਮਸ਼ਵਰਾ ਕੀਤਾ। ਇਨ੍ਹਾਂ ਅਧਿਕਾਰੀਆਂ ਦਾ ਤਰਕ ਸੀ ਕਿ ਜੇਕਰ ਪੂਰਾ ਲਾਕਡਾਊਨ ਲਾਇਆ ਜਾਂਦਾ ਹੈ ਤਾਂ ਅਜਿਹੇ ਹਾਲਾਤ ’ਚ ਇਕ ਤਾਂ ਉਦਯੋਗਾਂ ਦਾ ਪਹੀਆ ਰੁਕ ਜਾਵੇਗਾ, ਦੂਜਾ ਪਰਵਾਸੀ ਮਜ਼ਦੂਰ ਆਪਣੇ ਗ੍ਰਹਿ ਸੂਬਿਆਂ ਨੂੰ ਵਾਪਸ ਜਾਣਾ ਸ਼ੁਰੂ ਕਰ ਦੇਣਗੇ।

ਇਹ ਵੀ ਪੜ੍ਹੋ : ਅਮਰੀਕਾ ਦੀ ਧਰਤੀ 'ਤੇ ਡੁੱਲ੍ਹਿਆ ਪੰਜਾਬੀ ਨੌਜਵਾਨ ਦਾ ਖੂਨ, ਘਰ ਆਏ ਵਿਅਕਤੀਆਂ ਨੇ ਗੋਲੀਆਂ ਨਾਲ ਭੁੰਨਿਆ

ਇਨ੍ਹਾਂ ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਦੱਸਿਆ ਨੂੰ ਗਿਆ ਕਿ ਜੇਕਰ ਕਰਫ਼ਿਊ ਪੂਰੀ ਤਰ੍ਹਾਂ ਲਾ ਦਿੱਤਾ ਗਿਆ ਤਾਂ ਬੇਰੁਜ਼ਗਾਰ ਹੋਣ ਵਾਲੇ ਮਜ਼ਦੂਰਾਂ ਲਈ ਰਾਸ਼ਨ ਦਾ ਪ੍ਰਬੰਧ ਵੀ ਸਰਕਾਰ ਨੂੰ ਕਰਨਾ ਪਵੇਗਾ। ਇਸ ਲਈ ਸਰਕਾਰੀ ਖਜ਼ਾਨੇ ’ਤੇ ਹੋਰ ਬੋਝ ਪੈ ਜਾਵੇਗਾ। ਅਜੇ ਤੱਕ ਮਜ਼ਦੂਰ ਤੇ ਮੁਲਾਜ਼ਮ ਵਰਗ ਫੈਕਟਰੀਆਂ ’ਚ ਜਾ ਕੇ ਕੰਮ ਕਰ ਰਹੇ ਹਨ ਅਤੇ ਆਪਣੀ ਰੋਜ਼ੀ-ਰੋਟੀ ਦਾ ਪ੍ਰਬੰਧ ਕਰ ਰਹੇ ਹਨ।

ਇਹ ਵੀ ਪੜ੍ਹੋ : ਮੱਛੀਆਂ ਫੜ੍ਹਨ ਗਏ ਵਿਅਕਤੀ 'ਤੇ ਵਰ੍ਹਿਆ ਆਸਮਾਨੀ ਕਹਿਰ, ਖ਼ੌਫ਼ਨਾਕ ਦ੍ਰਿਸ਼ ਦੇਖ ਸਾਥੀ ਦੀ ਕੰਬ ਗਈ ਰੂਹ

ਸੂਤਰਾਂ ਨੇ ਦੱਸਿਆ ਕਿ ਪੂਰਾ ਲਾਕਡਾਊਨ ਲੱਗਣ ਦੀ ਸਥਿਤੀ ’ਚ ਸਰਕਾਰ ਨੂੰ ਪਿਛਲੇ ਸਾਲ ਵਾਂਗ ਸਾਰੇ ਜ਼ਿਲ੍ਹਿਆਂ ’ਚ ਰਾਸ਼ਨ ਦਾ ਪ੍ਰਬੰਧ ਕਰਨਾ ਪਵੇਗਾ। ਕੁੱਲ ਮਿਲਾ ਕੇ ਹਾਲਾਤ ਪੂਰੀ ਤਰ੍ਹਾਂ ਖਰਾਬ ਹੋਣ ਦੇ ਆਸਾਰ ਹਨ। ਇਸ ਲਈ ਸਰਕਾਰ ਨੂੰ ਅਜੇ ਵੇਟ ਐਂਡ ਵਾਚ ਦੀ ਸਥਿਤੀ ’ਤੇ ਚੱਲਣਾ ਹੋਵੇਗਾ। ਇਸ ਲਈ ਸਿਹਤ ਮੰਤਰੀ ਵੱਲੋਂ ਰੱਖੇ ਗਏ ਪ੍ਰਸਤਾਵ ਦੇ ਬਾਵਜੂਦ ਮੁੱਖ ਮੰਤਰੀ ਨੇ ਲੋਕਾਂ ਦੀ ਰੋਜ਼ੀ-ਰੋਟੀ ਨੂੰ ਧਿਆਨ ’ਚ ਰੱਖਦੇ ਹੋਏ ਪੂਰਾ ਲਾਕਡਾਊਨ ਨਾ ਲਾਉਣ ਦਾ ਫ਼ੈਸਲਾ ਕੀਤਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News