ਤਾਲਾਬੰਦੀ ਦੌਰਾਨ ਫ਼ੀਸਾਂ ਦੇ ਵਿਰੋਧ 'ਚ ਅਕਾਲੀ ਦਲ ਨੇ ਘੇਰੀ ਸਿੱਖਿਆ ਮੰਤਰੀ ਦੀ ਕੋਠੀ
Thursday, Jun 04, 2020 - 11:25 AM (IST)
ਪਟਿਆਲਾ (ਬਲਜਿੰਦਰ): ਤਾਲਾਬੰਦੀ ਦੌਰਾਨ ਸਕੂਲ ਨਾ ਲੱਗਣ ਦੇ ਬਾਵਜੂਦ ਵੀ ਸਕੂਲਾਂ ਵਲੋਂ ਫ਼ੀਸਾਂ ਮੰਗੇ ਜਾਣ ਦੇ ਵਿਰੋਧ 'ਚ ਅੱਜ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰ ਦੇ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ 'ਚ ਸਿੱਖਿਆ ਮੰਤਰੀ ਦੇ ਘਰ ਦੇ ਘਿਰਾਓ ਕੀਤਾ ਗਿਆ। ਪ੍ਰਧਾਨ ਜੁਨੇਜਾ ਅੱਜ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਨਾਲ ਲੈ ਕੇ ਰਘੂ ਮਾਜਰਾ ਦੇ ਕੋਲ ਸਥਿਤ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਧਰਨਾ ਦੇਣ ਲਈ ਪਹੁੰਚ ਗਏ ਅਤੇ ਉੱਥੇ ਤਾਲਾਬੰਦੀ ਦੌਰਾਨ ਜਿੰਨੀ ਦੇਰ ਸਕੂਲ ਬੰਦ ਰਹੇ ਹਨ, ਉਨੀਂ ਦੇਰ ਦੀ ਫ਼ੀਸ ਨਾ ਭਰਨ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ ਗਿਆ।
ਇਸ ਮੌਕੇ ਪ੍ਰਧਾਨ ਜੁਨੇਜਾ ਨੇ ਕਿਹਾ ਕਿ ਜਦੋਂ ਸਕੂਲ ਨਹੀਂ ਲੱਗੇ ਤਾਂ ਫਿਰ ਕਿਸ ਲਈ ਫ਼ੀਸਾਂ ਦੇਣ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਇਕ ਪਾਸੇ ਤਾਲਾਬੰਦੀ ਦੌਰਾਨ ਨਕਲੀ ਸ਼ਰਾਬ ਵੇਚ ਕੇ ਆਪਣੀ ਜੇਬ ਭਰ ਰਹੀ ਹੈ ਅਤੇ ਦੂਜੇ ਪਾਸੇ ਲੋਕਾਂ 'ਤੇ ਵੱਖ-ਵੱਖ ਤਰ੍ਹਾਂ ਦਾ ਬੋਝ ਪਾਇਆ ਜਾ ਰਿਹਾ ਹੈ।