ਪੰਜਾਬ 'ਚ 'ਕੋਰੋਨਾ' ਆਫ਼ਤ ਕਾਰਨ ਮੁੜ 'ਤਾਲਾਬੰਦੀ'! ਕੈਪਟਨ ਅੱਜ ਲੈਣਗੇ ਆਖ਼ਰੀ ਫ਼ੈਸਲਾ

Thursday, Aug 20, 2020 - 02:03 PM (IST)

ਪੰਜਾਬ 'ਚ 'ਕੋਰੋਨਾ' ਆਫ਼ਤ ਕਾਰਨ ਮੁੜ 'ਤਾਲਾਬੰਦੀ'! ਕੈਪਟਨ ਅੱਜ ਲੈਣਗੇ ਆਖ਼ਰੀ ਫ਼ੈਸਲਾ

ਚੰਡੀਗੜ੍ਹ : ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਸੂਬੇ ਦੇ ਲੁਧਿਆਣਾ, ਪਟਿਆਲਾ ਅਤੇ ਜਲੰਧਰ ਜ਼ਿਲ੍ਹਿਆਂ 'ਚ ਹਾਲਾਤ ਬੇਹੱਦ ਖਰਾਬ ਹੁੰਦੇ ਜਾ ਰਹੇ ਹਨ, ਜਿੱਥੇ ਰੋਜ਼ਾਨਾ ਵੱਡੀ ਗਿਣਤੀ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਇਸ ਨੂੰ ਮੁੱਖ ਰੱਖਦਿਆਂ ਸਰਕਾਰ ਵੱਲੋਂ ਸੂਬੇ ਅੰਦਰ ਮੁੜ ਤੋਂ ਤਾਲਾਬੰਦੀ ਕਰਨ ਦਾ ਵਿਚਾਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਹਿੰਦੂ ਨੇਤਾ ਨੂੰ ਜਾਨੋਂ ਮਾਰਨ ਦੀ ਧਮਕੀ, ਖਾਲਿਸਤਾਨੀ ਝੰਡਾ ਲਹਿਰਾਉਣ ਦਾ ਕੀਤਾ ਸੀ ਵਿਰੋਧ

PunjabKesari

ਇਸ ਬਾਰੇ ਆਖ਼ਰੀ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਵੀਰਵਾਰ ਨੂੰ ਹੋਣ ਵਾਲੀ ਉੱਚ ਪੱਧਰੀ ਸਮੀਖਿਆ ਬੈਠਕ ਦੌਰਾਨ ਲਿਆ ਜਾਵੇਗਾ। ਸਰਕਾਰ ਤਾਲਾਬੰਦੀ ਦਾ ਫ਼ੈਸਲਾ ਲੈਣ ਤੋਂ ਪਹਿਲਾਂ ਹਰ ਪਹਿਲੂ 'ਤੇ ਵਿਚਾਰ ਕਰ ਰਹੀ ਹੈ। ਸਿਹਤ ਸਲਾਹਕਾਰ ਡਾ. ਕੇ. ਕੇ. ਤਲਵਾੜ ਮੁਤਾਬਕ ਸੂਬਾ ਇਸ ਸਮੇਂ ਔਖੀ ਘੜੀ 'ਚੋਂ ਲੰਘ ਰਿਹਾ ਹੈ ਅਤੇ ਲੁਧਿਆਣਾ ਜ਼ਿਲ੍ਹੇ ਦੀ ਸਥਿਤੀ ਸਭ ਤੋਂ ਜ਼ਿਆਦਾ ਚਿੰਤਾਜਨਕ ਬਣੀ ਹੋਈ ਹੈ, ਜਿਸ ਦੀ ਸਮੀਖਿਆ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਦੁਖ਼ਦ ਖ਼ਬਰ ਨੇ ਮਾਪਿਆਂ ਦਾ ਤੋੜਿਆ ਲੱਕ, ਕਦੇ ਸੋਚਿਆ ਨਹੀਂ ਸੀ ਪੁੱਤ ਅਜਿਹਾ ਕਰੇਗਾ

ਕੈਪਟਨ ਅਮਰਿੰਦਰ ਸਿੰਘ ਵੱਲੋਂ 17 ਅਗਸਤ ਨੂੰ ਸੰਕਤ ਦੇ ਦਿੱਤੇ ਗਏ ਸਨ ਕਿ ਜੇਕਰ ਹਾਲਾਤ ਨਾ ਸੁਧਰੇ ਤਾਂ ਸਖ਼ਤ ਸੁਰੱਖਿਆ ਦੇ ਚੱਲਦਿਆਂ ਤਾਲਾਬੰਦੀ ਮੁੜ ਤੋਂ ਲਾਗੂ ਕੀਤੀ ਜਾ ਸਕਦੀ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਕੁਝ ਜ਼ਿਲ੍ਹਿਆਂ 'ਚ ਤਾਲਾਬੰਦੀ ਲਾਉਣੀ ਪਈ ਤਾਂ ਆਰਥਿਕਤਾ ਦੀ ਰਫ਼ਤਾਰ ਨਾ ਰੁਕੇ, ਇਸ ਨੂੰ ਲੈ ਕੇ ਉਤਪਾਦਨ ਯੂਨਿਟਾਂ 'ਤੇ ਰੋਕ ਨਹੀਂ ਲਾਈ ਜਾਵੇਗੀ।

ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਦੁਖ਼ਦ ਖ਼ਬਰ ਨੇ ਮਾਪਿਆਂ ਦਾ ਤੋੜਿਆ ਲੱਕ, ਕਦੇ ਸੋਚਿਆ ਨਹੀਂ ਸੀ ਪੁੱਤ ਅਜਿਹਾ ਕਰੇਗਾ
ਦੱਸਣਯੋਗ ਹੈ ਕਿ ਪੰਜਾਬ ਪੂਰੇ ਦੇਸ਼ 'ਚੋਂ ਅਜਿਹਾ ਪਹਿਲਾ ਸੂਬਾ ਹੈ, ਜਿਸ ਨੇ ਕੋਰੋਨਾ ਤੋਂ ਰੋਕਥਾਮ ਲਈ ਸਭ ਤੋਂ ਪਹਿਲਾਂ ਕਰਫ਼ਿਊ ਲਾਉਣ ਦਾ ਫ਼ੈਸਲਾ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ 'ਚ 24 ਮਾਰਚ ਤੋਂ ਤਾਲਾਬੰਦੀ ਦਾ ਐਲਾਨ ਕੀਤਾ ਸੀ ਪਰ ਪੰਜਾਬ 'ਚ 23 ਮਾਰਚ ਦੁਪਿਹਰ 3 ਵਜੇ ਤੋਂ ਹੀ ਕਰਫ਼ਿਊ ਲਾ ਦਿੱਤਾ ਗਿਆ ਸੀ। ਹੁਣ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਪੰਜਾਬ 'ਚ ਲੁਧਿਆਣਾ ਅਤੇ ਪਟਿਆਲਾ ਦੇ ਹਾਲਾਤ ਨੂੰ ਦੇਖਦੇ ਹੋਏ ਸਰਕਾਰ ਤਾਲਾਬੰਦੀ ਵਰਗੇ ਸਖ਼ਤ ਕਦਮ ਚੁੱਕ ਸਕਦੀ ਹੈ।


 


author

Babita

Content Editor

Related News