ਲਾਕਡਾਊਨ ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ਦੇ 60 ਫ਼ੀਸਦੀ ਪਿੰਡਾਂ ਨੇ ਆਪਣੇ ਪੱਧਰ ’ਤੇ ਦਿੱਤੇ ਠੀਕਰੀ ਪਹਿਰੇ

Sunday, May 23, 2021 - 01:18 PM (IST)

ਲਾਕਡਾਊਨ ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ਦੇ 60 ਫ਼ੀਸਦੀ ਪਿੰਡਾਂ ਨੇ ਆਪਣੇ ਪੱਧਰ ’ਤੇ ਦਿੱਤੇ ਠੀਕਰੀ ਪਹਿਰੇ

ਹੁਸ਼ਿਆਰਪੁਰ (ਘੁੰਮਣ)-ਕੋਵਿਡ-19 ਦੇ ਫੈਲਾਅ ’ਤੇ ਕਾਬੂ ਪਾਉਣ ਲਈ ਅਲਹਿਦਗੀ ਦੇ ਸਿਧਾਂਤ ਨੂੰ ਅਪਣਾਉਣ ’ਤੇ ਜ਼ੋਰ ਦਿੰਦੇ ਹੋਏ ਸੀਨੀਅਰ ਪੁਲਸ ਕਪਤਾਨ (ਐੱਸ. ਐੱਸ. ਪੀ.) ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਜ਼ਿਲ੍ਹੇ ਦੇ 60 ਫ਼ੀਸਦੀ ਪਿੰਡ ਠੀਕਰੀ ਪਹਿਰਿਆਂ ਰਾਹੀਂ ਆਪਣੇ ਪੱਧਰ ’ਤੇ ਲਾਕਡਾਊਨ ਲਾਗੂ ਕਰ ਚੁੱਕੇ ਹਨ।

ਇਸ ਸਬੰਧੀ ਵਿਸਥਾਰ ’ਚ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਪੁਲਸ ਅਤੇ ਸਿਵਲ ਪ੍ਰਸ਼ਾਸਨ ਸਾਰੇ ਪਿੰਡਾਂ ਵਿਚ ਠੀਕਰੀ ਪਹਿਰੇ ਲਾ ਕੇ ਪਿੰਡ ਵਿਚ ਵਾਇਰਸ ਦੇ ਦਾਖ਼ਲ ਨਾ ਹੋ ਸਕਣ ਨੂੰ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਕਦਮ ਚੁੱਕ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਪਣੇ-ਆਪ ਨੂੰ ਅਲਹਿਦਾ ਕਰਨਾ ਹੀ ਕੋਰੋਨਾ ਵਾਇਰਸ ’ਤੇ ਕਾਬੂ ਪਾਉਣ ਦਾ ਇਕਮਾਤਰ ਰਸਤਾ ਹੈ, ਜਿਸ ਲਈ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਠੀਕਰੀ ਪਹਿਰਿਆਂ ਦੀ ਜ਼ਰੂਰਤ ਅਤੇ ਅਹਿਮੀਅਤ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਹੁਣ ਤੱਕ ਹੁਸ਼ਿਆਰਪੁਰ ਪੁਲਸ ਦੇ ਦਾਇਰੇ ਵਿਚ ਆਉਂਦੇ 60 ਪਿੰਡ ਆਪੋ-ਆਪਣੇ ਪਿੰਡਾਂ ਵਿਚ ਠੀਕਰੀ ਪਹਿਰੇ ਲਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਵੈ-ਅਲਹਿਦਗੀ ਅਤੇ ਬਾਹਰੀ ਲੋਕਾਂ ਦੇ ਪ੍ਰਵੇਸ਼ ਨੂੰ ਰੋਕਣ ਨੂੰ ਯਕੀਨੀ ਬਣਾ ਕੇ ਬਹੁਤ ਹੱਦ ਤੱਕ ਪੇਂਡੂ ਇਲਾਕਿਆਂ ਵਿਚ ਕੋਰੋਨਾ ਦੇ ਲਾਗ ਨੂੰ ਕੰਟੋਰਲ ਕਰਨ ਵਿਚ ਸਹਾਇਤਾ ਮਿਲੇਗੀ।

ਇਹ ਵੀ ਪੜ੍ਹੋ:  'ਕੋਰੋਨਾ' ਨੇ ਤਬਾਹ ਕੀਤੀਆਂ ਘਰ ਦੀਆਂ ਖ਼ੁਸ਼ੀਆਂ, ਫਗਵਾੜਾ 'ਚ 11 ਦਿਨਾਂ 'ਚ ਹੋਈ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ

ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਰੇ ਡੀ. ਐੱਸ. ਪੀਜ਼ ਵੱਲੋਂ ਸਰਪੰਚਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਅਤੇ ਠੀਕਰੀ ਪਹਿਰੇ ਲਾਉਣ ਵੱਲ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਪੰਚਾਂ ਨੂੰ ਇਹ ਯਕੀਨੀ ਬਣਾਉਣ ਲਈ ਸੰਵੇਦਨਸ਼ੀਲ ਬਣਾਇਆ ਗਿਆ ਸੀ ਕਿ ਜਾਂ ਤਾਂ ਬਾਹਰੀ ਵਿਅਕਤੀਆਂ ਵੱਲੋਂ ਕੋਰੋਨਾ ਤੋਂ ਬਚਾਅ ਦਾ ਟੀਕਾ 15 ਦਿਨ ਪਹਿਲਾਂ ਲਵਾਇਆ ਹੋਣਾ ਚਾਹੀਦਾ ਹੈ ਜਾਂ ਫਿਰ ਉਨ੍ਹਾਂ ਕੋਲ 72 ਘੰਟੇ ਪਹਿਲਾਂ ਦੀ ਕੋਵਿਡ ਦੀ ਨੈਗੇਟਿਵ ਰਿਪੋਰਟ ਹੋਵੇ।

ਇਹ ਵੀ ਪੜ੍ਹੋ:  ਪਤਨੀ ਵੇਖਦੀ ਰਹੀ ਪਤੀ ਕੋਲ ਇਟਲੀ ਜਾਣ ਦੇ ਸੁਫ਼ਨੇ, ਪਤੀ ਦੇ ਕਾਰੇ ਦੀ ਫੇਸਬੁੱਕ ਨੇ ਖੋਲ੍ਹੀ ਪੋਲ ਤਾਂ ਉੱਡੇ ਪਰਿਵਾਰ ਦੇ ਹੋਸ਼

ਪੇਂਡੂ ਨੌਜਵਾਨਾਂ ਦੇ ਉਤਸ਼ਾਹ ਦੀ ਸ਼ਲਾਘਾ ਕਰਦੇ ਹੋਏ ਐੱਸ. ਐੱਸ. ਪੀ. ਨੇ ਕਿਹਾ ਕਿ ਨੌਜਵਾਨਾਂ ਕੋਲ ਅਥਾਹ ਜਜ਼ਬਾ ਹੈ ਅਤੇ ਉਹ ਪਿੰਡਾਂ ਦੀਆਂ ਸੀਮਾਵਾਂ ਵਿਚ ਬਾਹਰੀ ਵਿਅਕਤੀਆਂ ਦੇ ਰੋਕਣ ਨੂੰ ਯਕੀਨੀ ਬਣਾ ਰਹੇ ਹਨ। ਉਨ੍ਹਾਂ ਨੇ ਉੱਚੀ ਬੱਸੀ ਅਤੇ ਫਤਿਹਗਡ਼੍ਹ ਪਿੰਡਾਂ ਦੀ ਮਿਸਾਲ ਦਿੱਤੀ, ਜਿੱਥੇ ਨੌਜਵਾਨਾਂ ਦੀ ਸਰਗਰਮ ਭਾਈਵਾਲੀ ਨਾਲ ਨਾਕੇ ਪ੍ਰਭਾਵੀ ਸਾਬਤ ਹੋ ਰਹੇ ਹਨ। ਉਨ੍ਹਾਂ ਨੇ ਬਾਕੀ ਪਿੰਡਾਂ ਦੇ ਸਰਪੰਚਾਂ ਨੂੰ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਦੇ ਹੋਏ ਠੀਕਰੀ ਪਹਿਰੇ ਲਾਉਣ ਦੀ ਅਪੀਲ ਕੀਤੀ ਤਾਂ ਜੋ ਵਾਇਰਸ ਦੇ ਫੈਲਣ ਦੀ ਲੜੀ ਨੂੰ ਤੋੜਿਆ ਜਾ ਸਕੇ।

ਇਹ ਵੀ ਪੜ੍ਹੋ:  ਜਲੰਧਰ: ਸਪਾ ਸੈਂਟਰ 'ਚ ਹੋਏ ਗੈਂਗਰੇਪ ਦੇ ਮਾਮਲੇ ਦਾ ਮਾਸਟਰਮਾਈਂਡ ਆਸ਼ੀਸ਼ ਤੇ ਸਾਥੀ ਇੰਦਰ ਗ੍ਰਿਫ਼ਤਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News