''ਲਾਕਡਾਊਨ ਕਾਰਨ ਰੋਜ਼ ਕਮਾ ਕੇ ਖਾਣ ਵਾਲਿਆਂ ਦੇ ਚੁੱਲ੍ਹੇ ਪਏ ਠੰਡੇ''

5/19/2020 9:00:09 PM

ਵਲਟੋਹਾ (ਗੁਰਮੀਤ/ਬਲਜੀਤ ਸਿੰਘ) : ਕੋਰੋਨਾ ਮਹਾਮਾਰੀ ਨੇ ਸਾਰੇ ਦੇਸ਼ਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ, ਉਥੇ ਹੀ ਲੱਖਾਂ ਦੀ ਗਿਣਤੀ 'ਚ ਲੋਕਾਂ ਨੂੰ ਇਸ ਭਿਆਨਕ ਬੀਮਾਰੀ ਨੇ ਨਿਗਲ ਲਿਆ ਹੈ। ਕੋਰੋਨਾ ਵਾਇਰਸ ਕਾਰਨ ਸਰਕਾਰ ਵਲੋਂ 2 ਮਹੀਨੇ ਤੱਕ ਲਾਕਡਾਊਨ ਕੀਤਾ ਗਿਆ ਸੀ। ਇਸ ਨਾਲ ਗਰੀਬ, ਮੱਧ ਵਰਗ ਅਤੇ ਛੋਟੇ-ਛੋਟੇ ਕਾਰੋਬਾਰ ਕਰਨ ਵਾਲਿਆਂ ਅਤੇ ਖੇਤ ਮਜ਼ਦੂਰ ਜੋ ਕਿ ਰੋਜ਼ ਕਮਾ ਕੇ ਖਾਂਦੇ ਹਨ, ਉਨ੍ਹਾਂ ਪਰਿਵਾਰਾਂ ਦੇ ਚੁੱਲ੍ਹੇ ਠੰਡੇ ਪੈ ਗਏ ਹਨ। ਇਹ ਪ੍ਰਗਟਾਵਾ ਖੇਤ ਮਜ਼ਦੂਰ ਸਭਾ ਦੇ ਆਗੂ ਕਾਮਰੇਡ ਜੋਗਿੰਦਰ ਸਿੰਘ ਲੱਧੜ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਕ ਪਾਸੇ ਜਾਨਲੇਵਾ ਬੀਮਾਰੀ ਅਤੇ ਦੂਜੇ ਪਾਸੇ ਭੁੱਖਮਰੀ ਅਤੇ ਬੇਵੱਸੀ ਨੇ ਗਰੀਬ ਲੋਕਾਂ ਦਾ ਜਿਊਣਾ ਮੁਸ਼ਕਲ ਕੀਤਾ ਹੋਇਆ ਹੈ। ਹਰੇਕ ਦੇ ਆਮਦਨੀ ਸਰੋਤ ਬੰਦ ਹੋ ਗਏ ਹਨ ਅਤੇ ਲੋਕ ਦੋ ਸਮੇਂ ਦੀ ਰੋਟੀ ਖਾਣ ਤੋਂ ਵੀ ਮਜ਼ਬੂਰ ਹੋ ਗਏ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਕੇਂਦਰ ਅਤੇ ਸੂਬਾ ਸਰਕਾਰ ਅਜਿਹੇ ਮੰਦਹਾਲੀ ਦੇ ਦੌਰ 'ਚ ਗਰੀਬ ਲੋਕਾਂ ਦੀ ਬਾਂਹ ਫੜ੍ਹ ਕੇ ਉਨ੍ਹਾਂ ਨੂੰ ਫੰਡ ਮੁਹੱਈਆ ਕਰਵਾਏ ਤਾਂ ਜੋ ਗਰੀਬਾਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਨੇ ਡਿਪੂਆਂ 'ਤੇ ਮਿਲਦੇ ਅਨਾਜ ਵਿਚ ਹੋ ਰਹੀ ਘਪਲੇਬਾਜ਼ੀ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਇਸ 'ਚ ਹੇਰਾਫੇਰੀ ਕਰਨ ਵਾਲਿਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ ► 24 ਘੰਟੇ ਬਾਅਦ ਹੀ ਗ੍ਰੀਨ ਜ਼ੋਨ ਤੋਂ ਬਾਹਰ ਹੋਇਆ 'ਤਰਨਤਾਰਨ' ਕੋਰੋਨਾ ਦੀ ਮੁੜ ਐਂਟਰੀ 

ਗ੍ਰੀਨ ਜ਼ੋਨ ਤੋਂ ਬਾਹਰ ਹੋਇਆ 'ਤਰਨਤਾਰਨ' ਕੋਰੋਨਾ ਦੀ ਮੁੜ ਐਂਟਰੀ
ਐਤਵਾਰ ਨੂੰ 100 ਫੀਸਦੀ ਕੋਰੋਨਾ ਮੁਕਤ ਹੋ ਕੇ ਗ੍ਰੀਨ ਜ਼ੋਨ 'ਚ ਪੁੱਜਾ ਜ਼ਿਲ੍ਹਾ ਤਰਨਤਾਰਨ 24 ਘੰਟੇ ਬਾਅਦ ਹੀ ਇਸ ਜ਼ੋਨ ਤੋਂ ਬਾਹਰ ਹੋ ਗਿਆ ਹੈ ਕਿਉਂਕਿ ਇੱਥੇ ਕੋਰੋਨਾ ਵਾਇਰਸ ਨੇ ਮੁੜ ਦਸਤਕ ਦੇ ਦਿੱਤੀ ਹੈ। ਜਾਣਕਾਰੀ ਮੁਤਾਬਕ ਦੁਬਈ ਤੋਂ ਤਰਨਤਾਰਨ ਪੁੱਜੇ ਇਕ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ, ਜਿਸ ਤੋਂ ਬਾਅਦ ਜ਼ਿਲ੍ਹਾ ਗ੍ਰੀਨ ਸੂਚੀ 'ਚੋਂ ਬਾਹਰ ਹੋ ਗਿਆ ਹੈ। ਫਿਲਹਾਲ ਕੋਰੋਨਾ ਪਾਜ਼ੇਟਿਵ ਨੌਜਵਾਨ ਨੂੰ ਤਰਨਤਾਰਨ ਦੇ ਸਰਕਾਰੀ ਹਸਪਤਾਲ 'ਚ ਮੌਜੂਦ ਆਈਸੋਲੇਸ਼ਨ ਵਾਰਡ ਅੰਦਰ ਦਾਖਲ ਕਰਾਇਆ ਗਿਆ ਹੈ।

ਇਹ ਵੀ ਪੜ੍ਹੋ ►  ਮਾਛੀਵਾੜਾ ਇਲਾਕੇ ਲਈ ਰਾਹਤ ਭਰੀ ਖ਼ਬਰ, 3 ਮਰੀਜ਼ਾਂ ਨੇ ਕੋਰੋਨਾ 'ਤੇ ਕੀਤੀ ਜਿੱਤ ਹਾਸਿਲ ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Anuradha

Content Editor Anuradha