ਸਿੱਧੂ ਦੀ ਚਿਤਾਵਨੀ ਪਿੱਛੋਂ ਜਾਗਿਆ ਸਥਾਨਕ ਨਗਰ ਸੁਧਾਰ ਟਰੱਸਟ, ਫਲੈਟ ਖਾਲੀ ਕਰਨ ਲਈ 5 ਦਿਨ ਦਾ ਅਲਟੀਮੇਟਮ
Sunday, Jul 02, 2017 - 12:19 PM (IST)

ਅੰਮ੍ਰਿਤਸਰ — ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਹੁਣੇ ਜਿਹੇ ਹੀ ਸਰਕਾਰੀ ਜ਼ਮੀਨਾਂ ਅਤੇ ਜਾਇਦਾਦਾਂ 'ਤੇ ਗੈਰ-ਕਾਨੂੰਨੀ ਕਬਜ਼ਿਆਂ ਅਤੇ ਗੈਰ-ਕਾਨੂੰਨੀ ਉਸਾਰੀਆਂ ਨੂੰ ਹਟਾਉਣ ਸੰਬੰਧੀ ਸਥਾਨਕ ਸਰਕਾਰ ਵਿਭਾਗ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਗਈ ਸੀ। ਸਿੱਧੂ ਦੀ ਚਿਤਾਵਨੀ ਪਿੱਛੋਂ ਸਥਾਨਕ ਨਗਰ ਸੁਧਾਰ ਟਰੱਸਟ ਦੇ ਅਧਿਕਾਰੀ ਅੰਤ ਤੱਕ ਖਮੋਸ਼ ਦਰਸ਼ਕ ਬਣੇ ਰਹੇ। ਇਸ ਦੇ ਸੰਬੰਧਤ ਅਧਿਕਾਰੀਆਂ ਦੀ ਹੁਣ ਨੀਂਦ ਖੁੱਲ੍ਹ ਗਈ ਹੈ ਅਤੇ ਸਥਾਨਕ ਨਗਰ ਸੁਧਾਰ ਟਰੱਸਟ ਵਲੋਂ ਸਥਾਨਕ ਗੁਰੂ ਤੇਗ ਬਹਾਦਰ ਨਗਰ (ਮਾਲ ਮੰਡੀ) ਸਕੀਮ ਵਾਲੇ ਇਲਾਕੇ 'ਚ ਟਰੱਸਟ ਦੇ ਬਣੇ ਫਲੈਟਾਂ 'ਤੇ ਗੈਰ-ਕਾਨੂੰਨੀ ਕਬਜ਼ੇ ਖਤਮ ਕਰਵਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਅਧੀਨ ਡਿਪਟੀ ਕਮਿਸ਼ਨਰ ਕਮ ਟਰੱਸਟ ਦੇ ਚੇਅਰਮੈਨ ਦੇ ਹੁਕਮਾਂ ਮੁਤਾਬਕ ਟਰੱਸਟ ਦੇ ਅਧਿਕਾਰੀ ਸ਼ਨੀਵਾਰ ਮਾਲ ਮੰਡੀ ਵਿਖੇ ਪੁੱਜੇ ਅਤੇ ਉਥੇ ਟਰੱਸਟ ਦੇ ਫਲੈਟਾਂ 'ਤੇ ਗੈਰ-ਕਾਨੂੰਨੀ ਢੰਗ ਨਾਲ ਕਾਬਜ਼ ਲੋਕਾਂ ਨੂੰ ਫਲੈਟ ਖਾਲੀ ਕਰਵਾਉਣ ਲਈ 5 ਦਿਨ ਦਾ ਸਮਾਂ ਦਿੱਤਾ। ਇਸ ਸੰਬੰਧੀ ਉਨ੍ਹਾਂ ਦੇ ਫਲੈਟਾਂ ਦੇ ਬਾਹਰ ਨੋਟਿਸ ਚਿਪਕਾ ਦਿੱਤੇ ਗਏ।
720 ਅਲਾਟੀਆਂ 'ਚੋਂ 241 ਹੋ ਚੁੱਕੇ ਹਨ ਡਿਫਾਲਟਰ
ਦੱਸਣਯੋਗ ਹੈ ਕਿ ਸਥਾਨਕ ਨਗਰ ਸੁਧਾਰ ਟਰੱਸਟ ਵਲੋਂ ਮਾਲ ਮੰਡੀ ਸਕੀਮ ਅਧੀਨ ਗੁਰੂ ਤੇਗ ਬਹਾਦਰ ਨਗਰ ਵਿਖੇ 720 ਫਲੈਟ ਬਣਵਾਏ ਗਏ ਸਨ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਵਿਚੋਂ 241 ਫਲੈਟਾਂ ਦੇ ਅਲਾਟੀ ਡਿਫਾਲਟਰ ਕਰਾਰ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਦੇ ਫਲੈਟ ਦੇ ਕਬਜ਼ੇ ਵੀ ਵਾਪਸ ਕੀਤੇ ਜਾਣ ਸੰਬੰਧੀ ਕਾਨੂੰਨੀ ਪ੍ਰਕਿਰਿਆ ਅਪਣਾਈ ਗਈ ਸੀ ਪਰ ਬਾਅਦ ਵਿਚ ਕੁਝ ਲੋਕਾਂ ਨੇ ਉਥੇ ਬਣੇ ਕਈ ਫਲੈਟਾਂ 'ਤੇ ਗੈਰ-ਕਾਨੂੰਨੀ ਢੰਗ ਨਾਲ ਕਬਜ਼ੇ ਕਰ ਲਏ। ਟਰੱਸਟ ਵਲੋਂ ਐਲਾਨੇ ਗਏ 241 ਡਿਫਾਲਟਰਾਂ ਵਾਲੇ ਫਲੈਟਾਂ ਦੀ ਦੂਜੇ ਪੜਾਅ ਵਿਚ ਜਾਂਚ ਪੜਤਾਲ ਕੀਤੀ ਜਾਵੇਗੀ ਅਤੇ ਇਸ ਮਾਮਲੇ ਵਿਚ ਟਰੱਸਟ ਦੂਜੇ ਪੜਾਅ ਵਿਚ ਕਾਨੂੰਨੀ ਕਾਰਵਾਈ ਕਰੇਗਾ।
ਪਹਿਲੇ ਪੜਾਅ ਵਿਚ 67 ਫਲੈਟਾਂ 'ਤੇ ਗੈਰ-ਕਾਨੂੰਨੀ ਕਬਜ਼ੇ ਆਏ ਸਾਹਮਣੇ
ਸਥਾਨਕ ਨਗਰ ਸੁਧਾਰ ਟਰੱਸਟ ਦੇ ਪ੍ਰਾਪਰਟੀ ਵਿਭਾਗ ਵਲੋਂ ਇਸ ਇਲਾਕੇ ਵਿਚ ਜਾਂਚ ਕੀਤੀ ਗਈ ਸੀ, ਜਿਸ ਤੋਂ ਪਤਾ ਲੱਗਾ ਕਿ ਟਰੱਸਟ ਦੇ 67 ਫਲੈਟਾਂ 'ਤੇ ਕੁਝ ਲੋਕਾਂ ਨੇ ਗੈਰ-ਕਾਨੂੰਨੀ ਢੰਗ ਨਾਲ ਕਬਜ਼ੇ ਕੀਤੇ ਹੋਏ ਹਨ, ਇਨ੍ਹਾਂ ਦੀ ਸੂਚੀ ਤਿਆਰ ਕਰਕੇ ਸ਼ਨੀਵਾਰ ਨੂੰ ਟਰੱਸਟ ਦੇ ਐੱਸ. ਡੀ. ਓ. ਦਵਿੰਦਰ ਕੁਮਾਰ ਦੀ