ਨਾਭਾ ਕੌਂਸਲ ਦੇ ਉਪ-ਪ੍ਰਧਾਨਾਂ ਦੀ ਚੋਣ ਕੈਬਨਿਟ ਮੰਤਰੀ ਲਈ ਸਿਰਦਰਦੀ ਬਣੀ
Friday, Jun 29, 2018 - 01:37 PM (IST)

ਨਾਭਾ (ਜੈਨ) — ਸਥਾਨਕ ਨਗਰ ਕੌਂਸਲ ਦੇ 2 ਉਪ-ਪ੍ਰਧਾਨਾਂ ਦੀ ਇਕ ਸਾਲ ਦੀ ਨਿਰਧਾਰਤ ਮਿਆਦ 10 ਮਈ ਨੂੰ ਖਤਮ ਹੋ ਗਈ ਸੀ। ਹੁਣ ਇਹ ਦੋਵੇਂ ਅਹੁਦੇ ਪਿਛਲੇ 48 ਦਿਨਾਂ ਤੋਂ ਖਾਲੀ ਪਏ ਹਨ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਲਈ ਇਹ ਚੋਣ ਸਿਰਦਰਦੀ ਬਣੀ ਹੋਈ ਹੈ। ਕਾਂਗਰਸ ਦੇ ਟਿਕਟ 'ਤੇ ਚੁਣੇ ਗਏ ਕੌਂਸਲਰ ਇਹ ਅਹੁਦੇ ਲੈਣ ਲਈ ਤਿਆਰ ਨਹੀਂ ਹਨ ਕਿਉਂਕਿ ਸੀਨੀਅਰ ਕੌਂਸਲਰ ਨਰਿੰਦਰਜੀਤ ਸਿੰਘ ਭਾਟੀਆ ਤੇ ਗੁਰਬਖਸ਼ੀਸ਼ ਸਿੰਘ ਭੱਟੀ ਪ੍ਰਧਾਨ ਰਹਿ ਚੁੱਕੇ ਹਨ। 6 ਵਾਰੀ ਇੰਕਾ ਕੌਂਸਲ ੂਣੇ ਅਮਰਦੀਪ ਸਿੰਘ ਖੰਨਾ ਬਲਾਕ ਕਾਂਗਰਸ ਸ਼ਹਿਰੀ ਪ੍ਰਧਾਨ ਤੇ ਕੌਂਸਲ ਦੇ ਸੀਨੀਅਰ ਉਪ-ਪ੍ਰਧਾਨ ਰਹਿ ਚੁੱਕੇ ਹਨ। ਇੰਜ ਹੀ ਭਾਜਪਾ 'ਚੋਂ ਇੰਕਾ 'ਚ ਸ਼ਾਮਲ ਹੋਏ ਪ੍ਰਮੋਦ ਜਿੰਦਲ, ਅਕਾਲੀ ਸ਼ਾਸਨ 'ਚ ਉਪ ਪ੍ਰਧਾਨ ਰਹਿ ਚੁੱਕੇ ਹਨ। ਇੰਨਾ 'ਚ ਸ਼ਾਮਲ ਹੋਏ ਮੈਡਮ ਸੁਜਾਤਾ ਚਾਵਲਾ (ਪਤਨੀ ਪੰਕਜ) ਨੇ ਕੌਂਸਲ ਚੋਣ ਭਾਜਪਾ ਟਿਕਕਟ 'ਤੇ ਲੜੀ ਸੀ ਤੇ ਵਿਧਾਨ ਸਭਾ ਚੋਣਾਂ 'ਚ 'ਝਾੜੂ' ਫੜਿਆ ਸੀ। ਅਕਾਲੀ ਟਿਕਟ 'ਤੇ ਕੌਂਸਲਰ ਬਣੀ ਕ੍ਰਿਸ਼ਨਾ ਰਾਣਾ ਨੇ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਦਾ ਸਮਰਥਨ ਕੀਤਾ ਸੀ, ਜਦੋਂ ਕਿ ਭਾਜਪਾ ਦੇ ਸੀਨੀਅਰ ਕੌਂਸਲਰ ਦਲੀਪ ਬਿੱਟੂ ਵਿਧਾਨ ਸਭਾ ਚੋਣਾਂ ਸਮੇਂ ਇੰਕਾ 'ਚ ਸ਼ਾਮਲ ਹੋ ਗਏ ਸਨ, ਜਿਸ ਕਰਕੇ ਦਲੀਪ ਬਿੱਟੂ ਦਾ ਸੀਨੀਅਰ ਉਪ-ਪ੍ਰਧਾਨ ਬਣਨਾ ਯਕੀਨੀ ਲਗਦਾ ਸੀ ਪਰ 48 ਦਿਨਾਂ ਤੋਂ ਚੋਣ ਨਾ ਹੋਣ ਕਾਰਨ ਜਿਥੇ ਵਿਕਾਸ ਕਾਰਜ ਠੱਪ ਪਏ ਹਨ, ਉਥੇ ਇਹ ਚਰਚਾ ਵੀ ਚੱਲ ਰਹੀ ਹੈ ਕਿ ਇਹ ਦੋਵੇਂ ਅਹੁਦੇ ਕੀ ਟਕਸਾਲੀ ਕਾਂਗਰਸੀ ਕੌਂਸਲਰਾਂ ਨੂੰ ਦਿੱਤੇ ਜਾਣਗੇ ਜਾਂ ਡੰਗ ਟਪਾ ਕੇ ਚੋਣ ਲਟਕਾ ਦਿੱਤੀ ਜਾਵੇਗੀ? ਮੰਤਰੀ ਨੇ ਅਜੇ ਚੁੱਪ ਧਾਰ ਰੱਖੀ ਹੈ।