ਨਵਜੋਤ ਸਿੱਧੂ ਨੇ ਰਿਟਾਇਰਡ ਐਕਸਾਈਜ਼ ਕਮਿਸ਼ਨਰ ਨਾਲ ਮਿਲ ਕੇ ਕੇਬਲ ਮਾਫੀਆ ਦੀਆਂ ਉਡਾਈਆਂ ਧੱਜੀਆਂ

Friday, Jul 07, 2017 - 01:40 AM (IST)

ਚੰਡੀਗੜ੍ਹ — ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ ਨੇ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਦੌਰਾਨ ਕੇਬਲ ਮਾਫਿਆ 'ਤੇ ਜੰਮ ਕੇ ਭੜਾਸ ਕੱਢੀ ਹੈ। ਇਸ ਕਾਨਫਰੰਸ 'ਚ ਉਨ੍ਹਾਂ ਨਾਲ ਰਿਟਾਇਰਡ ਐਕਸਾਈਜ਼ ਕਮਿਸ਼ਨਰ ਗੋਇਲ ਵੀ ਹਾਜ਼ਰ ਸਨ। ਜਿਨ੍ਹਾਂ ਨੇ ਫਾਸਟ-ਵੇਅ ਦੀ ਪੋਲ ਖੋਲਦਿਆਂ ਕੇਬਲ ਨਾਲ ਸਬੰਧਿਤ ਕਈ ਘੋਟਾਲਿਆਂ ਤੋਂ ਪਰਦਾ ਫਾਸ਼ ਕੀਤਾ। ਗੋਇਲ ਨੇ ਦੋਸ਼ ਲਗਾਉਦੇਂ ਕਿਹਾ ਕਿ ਕੇਬਲ ਆਪਰੇਟਰਾਂ ਵਲੋਂ ਸਕਿਓਰਿਟੀ ਦੇ ਨਾਂ 'ਤੇ ਉਗਰਾਹੀ ਕੀਤੀ ਗਈ ਹੈ ਤੇ ਕੇਬਲ ਆਪਰੇਟਰਾਂ ਨੇ ਟੈਕਸ ਵੀ ਨਹੀਂ ਭਰਿਆ। ਉਥੇ ਹੀ ਸਿੱਧੂ ਨੇ ਇਸ ਮਾਮਲੇ 'ਚ 4 ਐੱਸ. ਈ. (ਸੁਪਰੀਟੈਂਡੈਂਟ ਇੰਜੀਨੀਅਰਾਂ) ਨੂੰ ਸਸਪੈਂਡ ਕਰ ਦਿੱਤਾ ਹੈ ਤੇ ਉਨ੍ਹਾਂ ਸਪਸ਼ੱਟ ਤੌਰ 'ਤੇ ਕਿਹਾ ਕਿ ਇਸ ਮਾਮਲੇ 'ਚ ਕਿਸੇ ਨੂੰ ਵੀ ਬਕਸ਼ਿਆ ਨਹੀਂ ਜਾਵੇਗਾ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਕਈ ਘੋਟਾਲੇ ਹੋਏ ਹਨ ਪਰ ਸਾਬਕਾ ਸਰਕਾਰ ਤੇ ਵਿਜੀਲੈਂਸ ਨੇ ਇਸ ਵਲ ਕੋਈ ਧਿਆਨ ਨਹੀਂ ਦਿੱਤਾ। ਪਿਛਲੇ 10 ਸਾਲਾ 'ਚ ਸਾਬਕਾ ਅਕਾਲੀ ਸਰਕਾਰ ਸੁੱਤੀ ਰਹੀ ਹੈ ਪਰ ਹੁਣ ਨਿਗਮ ਵਲੋਂ ਫਾਸਟ-ਵੇਅ ਨੂੰ ਨੋਟਿਸ ਭੇਜੇ ਜਾਣਗੇ।  ਸਿੱਧੂ ਨੇ ਚੁੱਟਕੀ ਲੈਂਦਿਆਂ ਕਿਹਾ ਕਿ ਅਜੇ ਤਾਂ ਪਾਰਟੀ ਸ਼ੁਰੂ ਹੋਈ ਹੈ। ਦੱਸ ਦੇਈਏ ਕਿ ਸਿੱਧੂ ਨੇ ਕੇਬਲ ਮਾਫੀਆ 'ਤੇ ਹਮਲਾ ਕਰਦੇ ਹੋਏ ਕਿਹਾ ਸੀ ਕਿ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਕਰੋੜਾਂ ਦਾ ਚੂਨਾ ਲਗਾਇਆ ਸੀ ਤੇ 'ਫਾਸਟ-ਵੇਅ' ਇਸ ਮਾਮਲੇ 'ਚ ਸਭ ਤੋਂ ਅੱਗੇ ਸੀ।


Related News