''ਨਗਰ ਕੌਂਸਲ'' ਚੋਣਾਂ ਕਰਵਾਉਣ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ
Thursday, Nov 19, 2020 - 02:20 PM (IST)

ਚੰਡੀਗੜ੍ਹ : ਪੰਜਾਬ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਹੁਣ ਪੂਰੀ ਤਰ੍ਹਾਂ ਤਿਆਰ ਹੈ। 70 ਚੁਣਾਵੀ ਖੇਤਰਾਂ 'ਚੋਂ 68 ਵਿਚ ਵਾਰਡਬੰਦੀ ਦਾ ਕੰਮ ਪੂਰਾ ਹੋ ਚੁੱਕਾ ਹੈ। ਫਗਵਾੜਾ ਅਤੇ ਮੌੜ 'ਚ ਵਾਰਡਬੰਦੀ ਦਾ ਕੰਮ ਵੀ ਇਸੇ ਮਹੀਨੇ ਪੂਰਾ ਹੋ ਜਾਵੇਗਾ।
ਇਹ ਵੀ ਪੜ੍ਹੋ : ਨਸ਼ਾ ਤਸਕਰੀ 'ਚ ਫੜ੍ਹੇ ਗਏ ਸਰਪੰਚ ਗੁਰਦੀਪ ਰਾਣੋ ਦੇ ਮਾਮਲੇ 'ਚ ਹੋਏ ਅਹਿਮ ਖ਼ੁਲਾਸੇ
ਸਥਾਨਕ ਸਰਕਾਰਾਂ ਬਾਰੇ ਮਹਿਕਮੇ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਨਵੰਬਰ ਦੇ ਅਖੀਰ ਤੱਕ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ਨੋਟੀਫਿਕੇਸ਼ਨ ਜਾਰੀ ਕਰ ਸਕਦੀ ਹੈ। ਸਾਲ 2022 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਗਰ ਕੌਂਸਲ ਚੋਣਾਂ ਸੈਮੀਫਾਈਨਲ ਦੇ ਰੂਪ 'ਚ ਦੇਖੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : 'ਕੋਰੋਨਾ' ਕਾਰਨ ਮੌਤ ਦਰ ਦੇ ਮਾਮਲੇ 'ਚ 'ਪੰਜਾਬ' ਸਭ ਤੋਂ ਅੱਗੇ, 4542 ਲੋਕਾਂ ਦੀ ਗਈ ਜਾਨ
ਸਰਕਾਰ ਜੇਕਰ ਨਵੰਬਰ 'ਚ ਨੋਟੀਫਿਕੇਸ਼ਨ ਜਾਰੀ ਕਰਦੀ ਹੈ ਤਾਂ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਜਨਵਰੀ 'ਚ ਚੋਣਾਂ ਕਰਾਉਣ ਲਈ ਸਰਕਾਰ ਐਲਾਨ ਕਰ ਸਕਦੀ ਹੈ।
ਇਹ ਵੀ ਪੜ੍ਹੋ : ਅੱਜ ਤੋਂ ਖੁੱਲ੍ਹੇਗਾ 'ਰਾਕ ਗਾਰਡਨ', ਗਰੁੱਪ ਸੈਲਫੀ ਖਿੱਚਣ ’ਤੇ ਹੋਵੇਗੀ ਪਾਬੰਦੀ
ਸਰਕਾਰ ਦੇ ਸੂਤਰਾਂ ਦੀ ਮੰਨੀਏ ਤਾਂ ਕਿਸਾਨ ਅੰਦੋਲਨ ਕਾਰਨ ਸਰਕਾਰ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਜਲਦਬਾਜ਼ੀ 'ਚ ਕੋਈ ਫ਼ੈਸਲਾ ਨਹੀਂ ਲਵੇਗੀ, ਹਾਲਾਂਕਿ ਸਥਾਨਕ ਸਰਕਾਰਾ ਬਾਰੇ ਮਹਿਕਮੇ ਨੇ ਨਗਰ ਕੌਂਸਲ ਚੋਣਾਂ ਕਰਾਉਣ ਨੂੰ ਲੈ ਕੇ ਆਪਣੇ ਵੱਲੋਂ ਤਿਆਰੀ ਸ਼ੁਰੂ ਕਰ ਦਿੱਤੀ ਹੈ।