ਨਵੇਂ ਮੰਤਰੀ ਦੀ ਨਿਯੁਕਤੀ ਨਾਲ ਹੀ ਲੋਕਲ ਬਾਡੀਜ਼ ਵਿਭਾਗ 'ਚ ਅਧਿਕਾਰੀਆਂ ਦੇ ਤਬਾਦਲੇ ਦੀ ਤਿਆਰੀ ਸ਼ੁਰੂ

06/03/2023 5:00:20 PM

ਲੁਧਿਆਣਾ (ਹਿਤੇਸ਼) : ਨਵੇਂ ਮੰਤਰੀ ਦੇ ਰੂਪ 'ਚ ਬਲਕਾਰ ਸਿੰਘ ਦੀ ਨਿਯੁਕਤੀ ਦੇ ਨਾਲ ਹੀ ਲੋਕਲ ਬਾਡੀਜ਼ ਵਿਭਾਗ ਦੇ ਅਧਿਕਾਰੀਆਂ ਦੇ ਤਬਾਦਲੇ ਦੀ ਤਿਆਰੀ ਸ਼ੁਰੂ ਹੋ ਗਈ ਹੈ। ਇੱਥੇ ਦੱਸਣਾ ਉਚਿੱਤ ਹੋਵੇਗਾ ਕਿ ਲੋਕਲ ਬਾਡੀਜ਼ ਮੰਤਰੀ ਦਾ ਚਾਰਜ ਲੈਣ ਤੋਂ ਬਾਅਦ ਹੀ ਇੰਦਰਬੀਰ ਨਿੱਜਰ ਵੱਲੋਂ ਨਗਰ ਨਿਗਮ ਇੰਪਰੂਵਮੈਂਟ ਟਰੱਸਟ, ਮਿਊਂਸੀਪਲ ਕਮੇਟੀਆਂ ਦੇ ਅਧਿਕਾਰੀਆਂ ਦੇ ਵੱਡੇ ਪੱਧਰ 'ਤੇ ਟਰਾਂਸਫਰ ਕਰ ਦਿੱਤੀ ਗਈ ਸੀ। ਇਸ ਦੇ ਲਈ ਅਧਿਕਾਰੀਆਂ ਦੇ ਲੰਬੇ ਸਮੇਂ ਤੋਂ ਇਹ ਹੀ ਸਟੇਸ਼ਨ ਜਾਂ ਸੀਟ 'ਤੇ ਕਾਬਜ਼ ਹੋਣ ਦਾ ਹਵਾਲਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਸ਼ਿਕਾਇਤਾਂ ਨੂੰ ਲੈ ਕੇ ਅਧਿਕਾਰੀਆਂ ਦੇ ਰਿਪੋਰਟ ਕਾਰਡ ਨੂੰ ਆਧਾਰ ਬਣਾਇਆ ਗਿਆ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਗਰਮੀਆਂ ਦੀਆਂ ਛੁੱਟੀਆਂ ਕੱਟ ਰਹੇ ਬੱਚਿਆਂ ਲਈ ਆਈ ਵੱਡੀ ਖ਼ਬਰ, ਧਿਆਨ ਦੇਣ ਮਾਪੇ

ਇਨ੍ਹਾਂ 'ਚੋਂ ਜ਼ਿਆਦਾਤਰ ਅਧਿਕਾਰੀ ਸਿਆਸੀ ਸਿਫ਼ਾਰਿਸ਼ ਦੇ ਦਮ 'ਤੇ ਕੁੱਝ ਦੇਰ ਬਾਅਦ ਵਾਪਸ ਪੁਰਾਣੀ ਥਾਂ ਲੈਣ 'ਚ ਕਾਮਯਾਬ ਹੋ ਗਏ ਹਨ ਪਰ ਕੁੱਝ ਅਧਿਕਾਰੀ ਹੁਣ ਵੀ ਅਜਿਹੇ ਹਨ, ਜੋ ਹੋਮ ਡਿਸਟ੍ਰਿਕਟ ਜਾਂ ਮਨਪਸੰਦ ਪੋਸਟਿੰਗ ਲਈ ਜ਼ੋਰ ਲਾ ਰਹੇ ਹਨ। ਇਨ੍ਹਾਂ ਅਧਿਕਾਰੀਆਂ ਨੇ ਇੰਦਰਬੀਰ ਨਿੱਜਰ ਵੱਲੋਂ ਲੋਕਲ ਬਾਡੀਜ਼ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਰਾਹਤ ਦਾ ਸਾਹ ਲਿਆ ਹੈ। ਇਹ ਅਧਿਕਾਰੀ ਨਵੇਂ ਮੰਤਰੀ ਦੀ ਨਿਯੁਕਤੀ ਤੋਂ ਬਾਅਦ ਤੋਂ ਹੀ ਪੁਰਾਣੇ ਸਟੇਸ਼ਨ 'ਤੇ ਵਾਪਸ ਆਉਣ ਦੀ ਕਵਾਇਦ 'ਚ ਜੁੱਟ ਗਏ ਹਨ। ਇਸ ਦੇ ਲਈ ਇਹ ਅਧਿਕਾਰੀ ਸਿਆਸੀ ਆਕਾਵਾਂ ਦੀ ਸ਼ਰਨ 'ਚ ਪਹੁੰਚ ਰਹੇ ਹਨ ਅਤੇ ਆਪਣੇ ਹੱਕ 'ਚ ਨਵੇਂ ਮੰਤਰੀ ਨੂੰ ਸਿਫ਼ਾਰਿਸ਼ ਕਰਾਉਣ ਦੇ ਨਾਲ ਹੀ ਡੀ. ਓ. ਲੈਟਰ ਤੱਕ ਲਿਖਵਾ ਰਹੇ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ-ਮੋਹਾਲੀ ਦੇ ਲੋਕਾਂ ਨੂੰ ਕਰਨਾ ਪਵੇਗਾ ਪਰੇਸ਼ਾਨੀ ਦਾ ਸਾਹਮਣਾ, ਇਕ ਮਹੀਨੇ ਤੱਕ ਨਹੀਂ ਖੁੱਲ੍ਹੇਗੀ ਇਹ ਸੜਕ
ਐਨ ਮੌਕੇ 'ਤੇ ਰੋਕੀ ਗਈ ਹੈ ਲਿਸਟ
ਮਿਲੀ ਜਾਣਕਾਰੀ ਮੁਤਾਬਕ ਲੋਕਲ ਬਾਡੀਜ਼ ਵਿਭਾਗ ਦੇ ਅਧਿਕਾਰੀਆਂ ਦੀ ਟਰਾਂਸਫਰ ਦੀ ਇਕ ਲਿਸਟ ਪਿਛਲੇ ਕਾਫ਼ੀ ਦਿਨਾਂ ਤੋਂ ਤਿਆਰ ਪਈ ਹੈ, ਜਿਸ ਨੂੰ ਜਾਰੀ ਕਰਨ ਲਈ ਮੁੱਖ ਦਫ਼ਤਰ 'ਚ ਤਿਆਰੀ ਚੱਲ ਹੀ ਰਹੀ ਸੀ ਕਿ ਮੰਤਰੀ ਬਦਲਣ ਦੀ ਹਲਚਲ ਸ਼ੁਰੂ ਹੋ ਗਈ। ਇਸ ਦੇ ਮੱਦੇਨਜ਼ਰ ਐਨ ਮੌਕੇ 'ਤੇ ਅਧਿਕਾਰੀਆਂ ਦੀ ਟਰਾਂਸਫਰ ਸਬੰਧੀ ਲਿਸਟ ਜਾਰੀ ਕਰਨ ਤੋਂ ਰੋਕੀ ਗਈ। ਹੁਣ ਇਸ ਲਿਸਟ ਨੂੰ ਨਵੇਂ ਮੰਤਰੀ ਦੀ ਸਲਾਹ ਮੁਤਾਬਕ ਜ਼ਰੂਰੀ ਬਦਲਾਅ ਕਰਨ ਤੋਂ ਬਾਅਦ ਹੀ ਜਾਰੀ ਕੀਤਾ ਜਾਵੇਗਾ। 
ਹਾਈਕਮਾਨ ਤੱਕ ਪੁੱਜ ਚੁੱਕਾ ਹੈ ਮਾਮਲਾ
ਲੋਕਲ ਬਾਡੀਜ਼ ਵਿਭਾਗ ਦੇ ਅਧਇਕਾਰੀਆਂ ਦੀ ਟਰਾਂਸਫਰ ਦਾ ਮਾਮਲਾ ਆਮ ਆਦਮੀ ਪਾਰਟੀ ਦੀ ਹਾਈਕਮਾਨ ਤੱਕ ਪਹੁੰਚ ਚੁੱਕਾ ਹੈ ਕਿਉਂਕਿ ਪਹਿਲਾਂ ਜਦੋਂ ਟਰਾਂਸਫਰ ਆਰਡਰ ਜਾਰੀ ਹੋਏ ਸਨ ਤਾਂ ਵੱਡੇ ਪੱਧਰ 'ਤੇ ਵਿਧਾਇਕਾਂ ਵਲੋਂ ਟਰਾਂਸਫਰ ਰੱਦ ਕਰਾਉਣ ਦੀ ਸਿਫ਼ਾਰਿਸ਼ ਕੀਤੀ ਗਈ ਸੀ ਪਰ ਲੋਕਲ ਬਾਡੀਜ਼ ਮੰਤਰੀ ਨੇ ਇਨ੍ਹਾਂ 'ਚੋਂ ਜ਼ਿਆਦਾਤਰ ਸਿਫ਼ਾਰਿਸ਼ਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਇਹ ਮੁੱਦਾ ਵਿਧਾਇਕਾਂ ਵਲੋਂ ਹਾਈਕਮਾਨ ਦੇ ਸਾਹਮਣੇ ਚੁੱਕਿਆ ਗਿਆ ਕਿ ਇਨ੍ਹਾਂ 'ਚ ਉਨ੍ਹਾਂ ਦੇ ਕਰੀਬੀ ਦੋਸਤ ਜਾਂ ਰਿਸ਼ਤੇਦਾਰਾਂ ਤੋਂ ਇਲਾਵਾ ਚੋਣਾਂ ਦੌਰਾਨ ਮਦਦ ਕਰਨ ਵਾਲੇ ਲੋਕ ਵੀ ਸ਼ਾਮਲ ਹਨ। ਇਸ ਦੇ ਮੱਦੇਨਜ਼ਰ ਵਿਧਾਇਕਾਂ ਦੀ ਸਿਫ਼ਾਰਿਸ਼ 'ਤੇ ਇਕ ਅਧਿਕਾਰੀ ਦੀ ਟਰਾਂਸਫਰ ਰੱਦ ਕਰਨ ਜਾਂ ਮਨਪਸੰਦ ਪੋਸਟਿੰਗ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News