5 ਏਕੜ ਤੋਂ ਵਧ ਜ਼ਮੀਨ ਵਾਲੇ ਕਿਸਾਨ ਕਰਜ਼ੇ ਦੀਆਂ ਕਿਸ਼ਤਾਂ ਜਲਦ ਬੈਂਕ ''ਚ ਜਮ੍ਹਾ ਕਰਵਾਉਣ : ਜੀ. ਐੱਮ.

Thursday, Nov 23, 2017 - 12:54 PM (IST)

ਤਰਨਤਾਰਨ (ਮਿਲਾਪ) - ਤਰਨਤਾਰਨ ਕੇਂਦਰੀ ਸਹਿਕਾਰੀ ਕੋਆਪਰੇਟਿਵ ਬੈਂਕ ਵਿਖੇ ਜ਼ਿਲਾ ਮੈਨੇਜਰ ਦਲਵਿੰਦਰ ਸਿੰਘ ਸੰਧੂ ਵੱਲੋਂ ਕਿਸਾਨਾਂ ਦੀ ਕਰਜ਼ਾ ਮੁਆਫੀ ਦੀਆਂ ਅਰਜ਼ੀਆਂ ਦੀ ਪ੍ਰਕਿਰਿਆ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਕਰਜ਼ਾ ਮੁਆਫੀ ਵਾਲੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਬਹੁਤ ਜਲਦ 2 ਲੱਖ ਰੁਪਏ ਕਰਜ਼ਾ ਮੁਆਫ ਕੀਤਾ ਜਾ ਰਿਹਾ ਹੈ, ਜਿਸ ਦੀ ਪ੍ਰਕਿਰਿਆ ਸਹਿਕਾਰੀ ਬੈਂਕਾਂ ਵੱਲੋਂ ਤੇਜ਼ ਕਰ ਦਿੱਤੀ ਗਈ ਹੈ। 
ਇਸ ਮੌਕੇ ਜੀ. ਐੱਮ. ਸਾਹਿਬ ਵੱਲੋਂ ਸਮੂਹ ਤਰਨਤਾਰਨ ਜ਼ਿਲੇ ਦੀਆਂ ਸਹਿਕਾਰੀ ਬੈਂਕਾਂ ਦੇ ਮੈਨੇਜਰਾਂ ਨੂੰ ਕਰਜ਼ਾ ਮੁਆਫੀ ਸਕੀਮ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਕਿ ਕਰਜ਼ਾ ਮੁਆਫੀ ਉਨ੍ਹਾਂ ਕਰਜ਼ਦਾਰ ਕਿਸਾਨਾਂ ਨੂੰ ਹੀ ਮਿਲੇਗੀ, ਜਿਨ੍ਹਾਂ ਦੀ ਜ਼ਮੀਨ 5 ਏਕੜ ਤੋਂ ਘੱਟ ਹੈ ਤੇ ਕਰਜ਼ੇ ਦੀ ਰਕਮ ਦੋ ਲੱਖ ਤੋਂ ਘੱਟ ਹੋਵੇਗੀ। ਇਹ ਮੁਆਫੀ ਦੀ ਰਕਮ ਸਹਿਕਾਰੀ ਸਭਾ ਵੱਲੋਂ ਜਾਰੀ ਕਰਜ਼ੇ ਅਤੇ ਜ਼ਿਲੇ ਦੀਆਂ ਹੋਰ ਬੈਂਕਾਂ ਵੱਲੋਂ ਦਿੱਤੇ ਗਏ ਕਰਜ਼ੇ ਦੇ ਮਿਲਾਨ ਕਰਨ ਤੋਂ ਬਾਅਦ ਹੋਵੇਗੀ। 
ਇਸ ਮੌਕੇ ਦਲਵਿੰਦਰ ਸਿੰੰਘ ਜ਼ਿਲਾ ਮੈਨੇਜਰ, ਬਚਿੱਤਰ ਸਿੰਘ ਸੀਨੀਅਰ ਮੈਨੇਜਰ, ਬਾਵਾ ਸਿੰਘ ਏ. ਆਰ. ਖਡੂਰ ਸਾਹਿਬ/ਪੱਟੀ, ਸੁਖਾ ਸਿੰਘ ਏ. ਆਰ. ਤਰਨਤਾਰਨ, ਜਸਬੀਰ ਸਿੰਘ ਗੋਲਡੀ ਪ੍ਰਧਾਨ ਕਰਮਚਾਰੀ ਯੂਨੀਅਨ ਸਹਿਕਾਰੀ ਬੈਂਕ, ਗੁਰਜੀਤ ਸਿੰਘ ਸੀਨੀਅਰ ਸਹਾਇਕ, ਰਣਜੀਤ ਸਿੰਘ ਸੁਪਰਡੈਂਟ, ਰਣਬੀਰ ਸਿੰਘ ਬ੍ਰਾਂਚ ਮੈਨੇਜਰ, ਜਗੀਰ ਸਿੰਘ ਸਹਾਇਕ ਮੈਨੇਜਰ, ਗੁਰਮੀਤ ਸਿੰਘ ਸਕੱਤਰ ਸਭਾ ਗੋਰਖਾ, ਮਨਜਿੰਦਰ ਸਿੰਘ ਸਕੱਤਰ ਨਰਗਾਬਾਦ, ਰਾਜਬੀਰ ਸਿੰਘ ਸਕੱਤਰ ਸਾਹਬਾਜ਼ਪੁਰ ਹਾਜ਼ਰ ਸਨ।


Related News