ਪੰਜਾਬ 'ਚ ਕਿਸਾਨ ਕਰਜ਼ਾ ਮੁਆਫ਼ੀ ਲੋਨ ਦੀ ਕਿਸ਼ਤ ਫਿਰ Default, ਪੜ੍ਹੋ ਪੂਰੀ ਖ਼ਬਰ
Wednesday, Jul 19, 2023 - 04:02 PM (IST)
ਚੰਡੀਗੜ੍ਹ : ਪੰਜਾਬ ਦੀ ਸਾਬਕਾ ਕੈਪਟਨ ਸਰਕਾਰ ਨੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਲਈ ਜਿਹੜਾ ਕਰਜ਼ਾ ਚੁੱਕਿਆ ਸੀ, ਪੇਂਡੂ ਵਿਕਾਸ ਬੋਰਡ ਉਸ ਕਰਜ਼ੇ ਦੀ ਜੂਨ ਮਹੀਨੇ ਦੀ ਕਿਸ਼ਤ ਨਹੀਂ ਭਰ ਸਕਿਆ ਹੈ। ਇਸ ਕਾਰਨ ਇਹ ਡਿਫਾਲਟ ਹੋ ਗਈ ਹੈ। ਦਰਅਸਲ ਕੇਂਦਰ ਵੱਲੋਂ ਪਿਛਲੇ 4 ਸੀਜ਼ਾਂ ਦਾ ਪੇਂਡੂ ਵਿਕਾਸ ਫੰਡ ਨਾ ਮਿਲਣ ਕਾਰਨ ਮੰਡੀ ਬੋਰਡ ਅਤੇ ਪੇਂਡੂ ਵਿਕਾਸ ਬੋਰਡ ਦੀ ਆਰਥਿਕ ਹਾਲਾਤ ਵਿਗੜਦੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਕੇ ਆਈ ਨਵੀਂ Update, ਜਾਣੋ ਕਦੋਂ ਤੱਕ ਵਰ੍ਹਨਗੇ ਬੱਦਲ
ਦੱਸ ਦੇਈਏ ਕਿ ਅਜਿਹੇ ਹੀ ਹਾਲਾਤ ਦਸੰਬਰ ਮਹੀਨੇ ਵੀ ਪੈਦਾ ਹੋਏ ਸਨ ਪਰ ਉਸ ਸਮੇਂ ਸਰਕਾਰ ਨੇ ਖ਼ਜ਼ਾਨੇ 'ਚੋਂ 550 ਕਰੋੜ ਰੁਪਏ ਦੀ ਕਿਸ਼ਤ ਭਰ ਦਿੱਤੀ ਸੀ ਪਰ ਇਸ ਵਾਰ ਅਜਿਹਾ ਨਹੀਂ ਹੋ ਸਕਿਆ ਹੈ। ਮੰਡੀ ਬੋਰਡ ਦੇ ਇਕ ਸੀਨੀਅਰ ਅਧਿਕਾਰੀ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਕਰਜ਼ੇ ਦੀ ਕਿਸ਼ਤ ਨਾ ਦੇ ਸਕਣਾ ਸਰਕਾਰ ਲਈ ਚਿੰਤਾ ਦਾ ਵਿਸ਼ਾ ਤਾਂ ਹੈ ਪਰ ਉਸ ਤੋਂ ਵੱਡੀ ਫਿਕਰ ਇਸ ਗੱਲ ਦੀ ਹੈ ਕਿ ਸੂਬੇ ਦੇ 13 ਜ਼ਿਲ੍ਹਿਆਂ 'ਚ ਸੜਕਾਂ ਅਤੇ ਪੁਲਾਂ ਦਾ ਜੋ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਕਿਵੇਂ ਹੋਵੇਗੀ।
ਇਹ ਵੀ ਪੜ੍ਹੋ : ਲੱਖਾਂ ਰੁਪਏ ਖ਼ਰਚ ਕੇ ਕੈਨੇਡਾ ਭੇਜਿਆ ਸੀ ਪੁੱਤ, ਕੀ ਪਤਾ ਸੀ ਆਹ ਦਿਨ ਵੀ ਦੇਖਣਾ ਪਵੇਗਾ
ਦੱਸਣਯੋਗ ਹੈ ਕਿ ਪੇਂਡੂ ਸੜਕਾਂ ਨੂੰ ਆਰ. ਡੀ. ਐੱਫ. ਨਾਲ ਮਿਲਣ ਵਾਲੀ ਰਾਸ਼ੀ ਤੋਂ ਹੀ ਬਣਾਇਆ ਅਤੇ ਰਿਪੇਅਰ ਕੀਤਾ ਜਾਂਦਾ ਹੈ। ਇਸ ਦੇ ਲਈ ਸੂਬਾ ਸਰਕਾਰ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਹੈ ਪਰ ਇਹ ਮਾਮਲਾ ਲਟਕਣ ਦੇ ਆਸਾਰ ਹਨ। ਹੁਣ ਜੇਕਰ ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰ ਨੂੰ ਫੰਡ ਜਾਰੀ ਨਹੀਂ ਕੀਤੇ ਜਾਂਦੇ ਤਾਂ ਸਰਕਾਰ ਲਈ ਮੁਸ਼ਕਲ ਖੜ੍ਹੀ ਹੋ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ