ਸਰਕਾਰ ਦੀ ਸਖ਼ਤੀ : Powercom ਦੇ 884 Bank defaulter ਤੋਂ ਵਸੂਲੀ ਜਾਵੇਗੀ ਕਰੋੜਾਂ ਦੀ 'ਲੋਨ ਰਾਸ਼ੀ'
Sunday, Dec 24, 2023 - 10:15 AM (IST)
ਜਲੰਧਰ (ਪੁਨੀਤ) – ਸਰਕਾਰੀ ਨੌਕਰੀ ਕਰਨ ਵਾਲੇ ਨੂੰ ਲੋਨ ਮਿਲਣ ਵਿਚ ਆਸਾਨੀ ਹੁੰਦੀ ਹੈ ਕਿਉਂਕਿ ਬੈਂਕਾਂ ਨੂੰ ਪਤਾ ਹੁੰਦਾ ਹੈ ਕਿ ਜੇਕਰ ਕਰਮਚਾਰੀ ਲੋਨ ਰਾਸ਼ੀ ਦੀ ਅਦਾਇਗੀ ਕਰਨ ਵਿਚ ਆਨਾਕਾਨੀ ਕਰਨਗੇ ਤਾਂ ਬੈਂਕ ਸਬੰਧਤ ਵਿਭਾਗ ਤਕ ਅਪ੍ਰੋਚ ਕਰ ਕੇ ਆਪਣੀ ਲੋਨ ਰਾਸ਼ੀ ਦੀ ਰਿਕਵਰੀ ਕਰ ਸਕਦਾ ਹੈ, ਇਸ ਲਈ ਸਰਕਾਰੀ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਲੋਨ ਦੇ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ : GST ਦੀ ਵਸੂਲੀ ’ਚ ਪੰਜਾਬ ਦੇ ਮੁਕਾਬਲੇ ਹਰਿਆਣਾ ਅੱਗੇ, ਸੂਬੇ ’ਚ ਲੋਹਾ-ਸਕ੍ਰੈਪ ਟੈਕਸ ਮਾਫੀਆ ਦੀ ‘ਗਰਜ’
ਇਸੇ ਕ੍ਰਮ ਵਿਚ ਪੰਜਾਬ ਸਰਕਾਰ ਅਧੀਨ ਸਹਿਕਾਰੀ ਬੈਂਕ (ਕੋਆਪ੍ਰੇਟਿਵ ਬੈਂਕ) ਨੇ ਪਾਵਰਕਾਮ ਦੇ 884 ਡਿਫਾਲਟਰ ਕਰਮਚਾਰੀਆਂ ਤੋਂ 9.44 ਕਰੋੜ ਦੀ ਵਸੂਲੀ ਲਈ ਸਰਕਾਰ ਤਕ ਅਪ੍ਰੋਚ ਕੀਤੀ ਹੈ। ਸਰਕਾਰ ਵੱਲੋਂ ਇਸ ’ਤੇ ਸਖ਼ਤੀ ਕਰਦਿਆਂ ਪਾਵਰਕਾਮ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਬੈਂਕ ਡਿਫਾਲਟਰ ਪਾਵਰਕਾਮ ਦੇ ਕਰਮਚਾਰੀਆਂ ਦੀ ਤਨਖਾਹ ਅਤੇ ਪੈਨਸ਼ਨ ਤੋਂ ਲੋਨ ਰਾਸ਼ੀ ਵਸੂਲ ਕੀਤੀ ਜਾਵੇ ਤਾਂ ਕਿ ਬੈਂਕ ਨੂੰ ਪੈਸੇ ਦਿੱਤੇ ਜਾ ਸਕਣ। ਸੋਸਾਇਟੀ ਐਕਟ 1961 ਦੀ ਧਾਰਾ 39 ਤਹਿਤ ਉਕਤ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : Year Ender 2023 : 2,000 ਦੇ ਨੋਟ ਤੋਂ ਲੈ ਕੇ UPI ਤੱਕ ਇਸ ਸਾਲ ਬੈਂਕਿੰਗ ਪ੍ਰਣਾਲੀ 'ਚ ਹੋਏ ਕਈ ਬਦਲਾਅ
ਕੋਆਪ੍ਰੇਟਿਵ ਬੈਂਕ ਤੋਂ ਲੋਨ ਲੈ ਕੇ ਉਸਦੀ ਰਾਸ਼ੀ ਅਦਾ ਨਾ ਕਰਨ ਵਾਲੇ ਕਰਮਚਾਰੀਆਂ ਤੋਂ ਹੁਣ ਵਿਆਜ ਸਮੇਤ ਪੈਸਿਆਂ ਦੀ ਵਸੂਲੀ ਕੀਤੀ ਜਾਵੇਗੀ, ਜਿਸ ਕਾਰਨ ਤਹਿਤ ਤੈਅ ਰਾਸ਼ੀ ਤੋਂ ਵੱਧ ਰਕਮ ਅਦਾ ਕਰਨੀ ਪਵੇਗੀ। ਉਕਤ ਕਾਰਵਾਈ ਸਿਰਫ ਗੱਲਾਂ ਵਿਚ ਹੀ ਨਹੀਂ, ਸਗੋਂ ਲਿਖਤੀ ਤੌਰ ’ਤੇ ਹੋਣੀ ਸ਼ੁਰੂ ਹੋ ਰਹੀ ਹੈ।
ਬੈਂਕ ਵੱਲੋਂ ਇਸ ਸਬੰਧ ਵਿਚ ਸਰਕਾਰ ਨੂੰ ਅਪ੍ਰੋਚ ਕੀਤੀ ਗਈ ਸੀ ਅਤੇ 12-9-2023 ਨੂੰ ਚਿੱਠੀ ਨੰਬਰ 6289 ਜ਼ਰੀਏ ਪੈਸਿਆਂ ਦੀ ਵਸੂਲੀ ਲਈ ਦੱਸਿਆ ਗਿਆ ਸੀ। ਇਸ ’ਤੇ ਸਰਕਾਰ ਨੇ ਕਿਸ਼ਤਾਂ ਤੋੜਨ ਵਾਲੇ ਪਾਵਰਕਾਮ ਦੇ 884 ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਦੀ ਕਵਾਇਦ ਸ਼ੁਰੂ ਕੀਤੀ। ਪੰਜਾਬ ਸਰਕਾਰ ਦੇ ਮੁੱਖ ਸਕੱਤਰ ਵੱਲੋਂ ਪਾਵਰਕਾਮ ਦੀ ਪ੍ਰਿੰਸੀਪਲ ਸਕੱਤਰ ਨੂੰ ਜਾਰੀ ਕੀਤੀ ਗਈ ਚਿੱਠੀ 7695 ਮਿਤੀ 18-10-2023 ਿਵਚ ਪੈਸਿਆਂ ਦੀ ਵਸੂਲੀ ਲਈ ਲਿਖਿਆ ਗਿਆ ਹੈ।
ਇਹ ਵੀ ਪੜ੍ਹੋ : ਸਾਊਦੀ ਅਰਬ ਤੋਂ ਭਾਰਤ ਆ ਰਹੇ ਜਹਾਜ਼ 'ਚ ਲੱਗੀ ਅੱਗ, ਡਰੋਨ ਹਮਲੇ ਦਾ ਸ਼ੱਕ, ਅਲਰਟ 'ਤੇ Indian Navy
ਪੰਜਾਬ ਸਰਕਾਰ ਦੇ ਮੁੱਖ ਸਕੱਤਰ ਅਨੁਰਾਗ ਅਗਰਵਾਲ ਵੱਲੋਂ ਪਾਵਰਕਾਮ ਦੇ ਪ੍ਰਿੰਸੀਪਲ ਸਕੱਤਰ ਤੇਜਵੀਰ ਸਿੰਘ ਨੂੰ ਚਿੱਠੀ ਭੇਜੀ ਗਈ ਹੈ, ਜਿਸ ’ਤੇ ਪਾਵਰਕਾਮ ਨੇ ਹਰਕਤ ਵਿਚ ਆਉਂਦਿਆਂ ਵਿਭਾਗੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਪਾਵਰਕਾਮ ਦੇ ਮੁੱਖ ਅਕਾਊਂਟ ਅਧਿਕਾਰੀ ਵੱਲੋਂ 22 ਦਸੰਬਰ ਨੂੰ ਡੀ. ਡੀ. ਓਜ਼ ਨੂੰ ਜਾਰੀ ਕੀਤੀ ਗਈ ਚਿੱਠੀ ਨੰਬਰ 7481/7660 ਵਿਚ ਹਦਾਇਤਾਂ ਦਿੱਤੀਆਂ ਗਈਆਂ ਹਨ ਤਾਂ ਕਿ ਲੋਨ ਰਾਸ਼ੀ ਦੀ ਰਿਕਵਰੀ ਕੀਤੀ ਜਾ ਸਕੇ।
ਪਾਵਰਕਾਮ ਨੇ ਰਿਕਵਰੀ ਸਬੰਧੀ ਜਾਰੀ ਕੀਤੇ ਹੁਕਮ
ਪਾਵਰਕਾਮ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਚਿੱਠੀ ਦੀ ਕਾਪੀ ਬੈਂਕ ਦੇ ਹੈੱਡ ਆਫਿਸ ਪਟਿਆਲਾ ਅਤੇ ਚੰਡੀਗੜ੍ਹ ਭੇਜੀ ਗਈ ਹੈ। ਇਸ ਚਿੱਠੀ ਵਿਚ ਰਿਕਵਰੀ ਸਬੰਧੀ ਜੋ ਹੁਕਮ ਜਾਰੀ ਕੀਤੇ ਗਏ ਹਨ, ਉਨ੍ਹਾਂ ਵਿਚ ਡੀ. ਡੀ. ਓਜ਼ ਵੱਲੋਂ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇਗਾ। ਅਕਾਊਂਟ ਅਧਿਕਾਰੀਆਂ ਨੇ ਇਸ ਚਿੱਠੀ ਜ਼ਰੀਏ ਦੱਸਿਆ ਕਿ ਪਾਵਰਕਾਮ ਦੇ ਕਰਮਚਾਰੀਆਂ ਨੇ ਪਰਸਨਲ ਲੋਨ ਲੈ ਕੇ ਇਸਦੀ ਅਦਾਇਗੀ ਨਹੀਂ ਕੀਤੀ। ਇਸ ਕਾਰਨ ਸਰਕਾਰ ਵੱਲੋਂ ਕਾਰਵਾਈ ਕਰਨ ਸਬੰਧੀ ਹੁਕਮ ਪ੍ਰਾਪਤ ਹੋਏ ਹਨ, ਜਿਸ ਨੂੰ ਧਿਆਨ ਵਿਚ ਰੱਖਦਿਆਂ ਪਾਵਰਕਾਮ ਦੇ ਕਰਮਚਾਰੀਆਂ ਦੀ ਤਨਖਾਹ ਅਤੇ ਉਨ੍ਹਾਂ ਦੀ ਪੈਨਸ਼ਨ ਵਿਚੋਂ ਪੈਸਿਆਂ ਦੀ ਵਸੂਲੀ ਸ਼ੁਰੂ ਕੀਤੀ ਜਾਵੇ।
ਇਹ ਵੀ ਪੜ੍ਹੋ : ਹਾਈਵੇਅ 'ਤੇ ਸਪੀਡ ਸੀਮਾ ਦੇ ਅੰਦਰ ਗੱਡੀ ਨਾ ਚਲਾਉਣ 'ਤੇ ਸਜ਼ਾ ਦਾ ਪ੍ਰਬੰਧ: ਨਿਤਿਨ ਗਡਕਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8