ਲੁਧਿਆਣਾ 'ਚ ਦਰਦਨਾਕ ਘਟਨਾ, ਚੁੰਨ੍ਹੀ ਦੀ ਪੀਂਘ ਬਣਾ ਕੇ ਝੂਟ ਰਹੀ ਬੱਚੀ ਦੀ ਦਮ ਘੁੱਟਣ ਕਾਰਨ ਮੌਤ

08/02/2021 9:25:24 AM

ਲੁਧਿਆਣਾ (ਰਾਜ) : ਫੀਲਡਗੰਜ ਦੇ ਕੂਚਾ ਨੰਬਰ-16 'ਚ ਇਕ ਕਿਰਾਏ ਦੇ ਘਰ 'ਚ 2 ਬੱਚੇ ਚੁੰਨ੍ਹੀ ਦੀ ਪੀਂਘ ਬਣਾ ਕੇ ਖੇਡ ਰਹੇ ਸਨ। ਇਸ ਦੌਰਾਨ ਚੁੰਨ੍ਹੀ ਇਕ ਪਾਸਿਓਂ ਟੁੱਟ ਗਈ ਅਤੇ ਇਕ ਬੱਚੀ ਦੇ ਗਲੇ 'ਚ ਫਸ ਗਈ। ਇਸ ਨਾਲ ਬੱਚੀ ਦਾ ਦਮ ਘੁੱਟ ਗਿਆ ਅਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਬੱਚੀ ਦੀ ਪਛਾਣ ਨਾਜ਼ਿਦਾ ਖਾਲਮ ਵੱਜੋਂ ਹੋਈ ਹੈ। ਪਰਿਵਾਰ ਵੱਲੋਂ ਪੁਲਸ ਨੂੰ ਸੂਚਨਾ ਦੇਣ 'ਤੇ ਥਾਣਾ ਡਵੀਜ਼ਨ ਨੰਬਰ-2 ਦੀ ਪੁਲਸ ਮੌਕੇ 'ਤੇ ਪਹੁੰਚੀ।

ਇਹ ਵੀ ਪੜ੍ਹੋ : ਹੈਵਾਨੀਅਤ ਦੀ ਹੱਦ : ਜ਼ਿੰਦਾ ਕਤੂਰੇ ਨੂੰ ਤਪਦੇ ਤੰਦੂਰ 'ਚ ਸੁੱਟਿਆ, CCTV 'ਚ ਕੈਦ ਹੋਈ ਸਾਰੀ ਘਟਨਾ

PunjabKesari

ਪੁਲਸ ਨੇ ਲਾਸ਼ ਕਬਜ਼ੇ 'ਚ ਲੈਣ ਦੀ ਕੋਸ਼ਿਸ਼ ਕੀਤੀ ਪਰ ਪਰਿਵਾਰ ਨੇ ਕਿਸੇ ਤਰ੍ਹਾਂ ਦੀ ਕਾਰਵਾਈ ਕਰਵਾਉਣ ਤੋਂ ਮਨ੍ਹਾਂ ਕਰ ਦਿੱਤਾ। ਬੱਚੀ ਦੇ ਪਿਤਾ ਸ਼ਕੀਰ ਨੇ ਦੱਸਿਆ ਕਿ ਉਹ ਪੇਂਟ ਦਾ ਕੰਮ ਕਰਦਾ ਹੈ। ਉਹ ਆਪਣੀ ਪਤਨੀ ਤੇ 6 ਬੱਚਿਆਂ ਨਾਲ ਕੂਚਾ ਨੰਬਰ-16 'ਚ ਕਿਰਾਏ 'ਤੇ ਰਹਿੰਦਾ ਹੈ, ਜਦੋਂ ਕਿ ਉਹ ਮੂਲ ਰੂਪ 'ਚ ਬਿਹਾਰ ਦਾ ਰਹਿਣ ਵਾਲਾ ਹੈ। ਐਤਵਾਰ ਸ਼ਾਮ ਨੂੰ ਉਸ ਦੇ ਬੱਚੇ ਛੱਤ 'ਤੇ ਖੇਡ ਰਹੇ ਸਨ।

ਇਹ ਵੀ ਪੜ੍ਹੋ : ਵੱਡੀ ਲਾਪਰਵਾਹੀ : ਸਿਵਲ ਹਸਪਤਾਲ ਤੋਂ ਐਕਸਾਪਇਰ ਹੋ ਚੁੱਕੀ 'ਟ੍ਰਾਮਾਡੋਲ' ਚੋਰੀ ਕਰਕੇ ਵੇਚ ਰਹੇ ਨਸ਼ੇੜੀ (ਤਸਵੀਰਾਂ)

ਉਨ੍ਹਾਂ ਨੇ ਇਕ ਲੋਹੇ ਦੇ ਐਂਗਲ ਨਾਲ ਚੁੰਨ੍ਹੀ ਸਹਾਰੇ ਪੀਂਘ ਬਣਾਈ ਸੀ ਅਤੇ ਝੂਟ ਰਹੇ ਸਨ। ਇਸ ਦੌਰਾਨ ਚੁੰਨ੍ਹੀ ਇਕ ਪਾਸੇ ਤੋਂ ਟੁੱਟ ਗਈ, ਜੋ ਕਿ 7 ਸਾਲ ਦੀ ਬੱਚੀ ਨਾਜ਼ਿਦੀ ਦੇ ਗਲ 'ਚ ਫਸ ਗਈ। ਇਸ ਤੋਂ ਬਾਅਦ ਉਸ ਦੀ ਦੂਜੀ ਧੀ ਨੇ ਆ ਕੇ ਦੱਸਿਆ। ਜਦੋਂ ਉਹ ਛੱਤ 'ਤੇ ਗਏ ਤਾਂ ਨਾਜ਼ਿਦਾ ਹੇਠਾਂ ਡਿਗੀ ਹੋਈ ਸੀ। ਉਨ੍ਹਾਂ ਨੇ ਉਸ ਨੂੰ ਚੁੱਕਿਆ ਅਤੇ ਤੁਰੰਤ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News