ਲੁਧਿਆਣਾ 'ਚ ਵਾਪਰਿਆ ਦਰਦਨਾਕ ਹਾਦਸਾ, ਮਾਂ ਨਾਲ ਬਾਹਰ ਬੈਠੇ 5 ਸਾਲਾ ਮਾਸੂਮ ਨੂੰ ਅਚਾਨਕ ਮੌਤ ਨੇ ਘੇਰਿਆ

Wednesday, May 11, 2022 - 03:00 PM (IST)

ਲੁਧਿਆਣਾ 'ਚ ਵਾਪਰਿਆ ਦਰਦਨਾਕ ਹਾਦਸਾ, ਮਾਂ ਨਾਲ ਬਾਹਰ ਬੈਠੇ 5 ਸਾਲਾ ਮਾਸੂਮ ਨੂੰ ਅਚਾਨਕ ਮੌਤ ਨੇ ਘੇਰਿਆ

ਲੁਧਿਆਣਾ (ਰਾਜ) : ਸਥਾਨਕ ਟਿੱਬਾ ਰੋਡ 'ਤੇ ਪੁਨੀਤ ਨਗਰ ਦੀ ਗਲੀ ਨੰਬਰ-6 'ਚ ਉਸ ਸਮੇਂ ਦਰਦਨਾਕ ਹਾਦਸਾ ਵਾਪਰਿਆ, ਜਦੋਂ ਮਾਂ ਨਾਲ ਕਮਰੇ ਦੇ ਬਾਹਰ ਬੈਠੇ 5 ਸਾਲਾ ਮਾਸੂਮ ਨੂੰ ਅਚਾਨਕ ਮੌਤ ਨੇ ਘੇਰ ਲਿਆ। ਜਾਣਕਾਰੀ ਮੁਤਾਬਕ ਪੁਨੀਤ ਨਗਰ ਦੇ ਇਕ ਪਲਾਟ 'ਚ ਵਿਅਕਤੀ ਵੱਲੋਂ ਭਰਤੀ ਪੁਆਈ ਜਾ ਰਹੀ ਸੀ। ਇਸ ਦੌਰਾਨ ਉਸ ਨੇ ਜੇ. ਸੀ. ਬੀ. ਮਸ਼ੀਨ ਵੀ ਲਾਈ ਹੋਈ ਸੀ। ਭਰਤੀ ਦੀ ਦਾਬ ਕਾਰਨ ਅਚਾਨਕ ਪਲਾਟ ਦੀ ਕੰਧ ਡਿੱਗ ਗਈ ਅਤੇ ਇਸ ਦੇ ਨਾਲ ਹੀ ਪਲਾਟ ਦੇ ਪਿਛਲੇ ਪਾਸੇ ਬਣੇ ਕਮਰੇ ਦੀ ਕੰਧ ਵੀ ਡਿੱਗ ਗਈ।

ਇਹ ਵੀ ਪੜ੍ਹੋ : 'ਸਰਕਾਰੀ ਘਰ' ਛੱਡਣ ਦੇ ਮੂਡ 'ਚ ਨਹੀਂ ਪੰਜਾਬ ਦੇ ਸਾਬਕਾ ਮੰਤਰੀ ਤੇ ਵਿਧਾਇਕ

PunjabKesari

ਇਸ ਦੌਰਾਨ ਕਮਰੇ ਅੰਦਰ ਮੌਜੂਦ 5 ਸਾਲਾ ਮਾਸੂਮ ਆਦਿੱਤਿਆ ਹੇਠਾਂ ਦੱਬ ਗਿਆ। ਉਸ ਨੂੰ ਇਕ ਘੰਟੇ ਬਾਅਦ ਬੜੀ ਮੁਸ਼ਕਲ ਨਾਲ ਮਿੱਟੀ ਹੇਠੋਂ ਕੱਢਿਆ ਗਿਆ ਪਰ ਉਸ ਸਮੇਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਇਸ ਦਰਦਨਾਕ ਹਾਦਸੇ ਨੇ ਸਭ ਨੂੰ ਰੁਆ ਕੇ ਰੱਖ ਦਿੱਤਾ।

ਇਹ ਵੀ ਪੜ੍ਹੋ : ਕਲਯੁਗੀ ਪਿਓ ਨੇ ਜਵਾਨ ਧੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਸ਼ਰਮਨਾਕ ਸੀਨ ਅੱਖੀਂ ਦੇਖ ਮਾਂ ਦੇ ਉੱਡੇ ਹੋਸ਼

ਮ੍ਰਿਤਕ ਆਦਿੱਤਿਆ ਦੀ ਮਾਂ ਨੇ ਦੱਸਿਆ ਕਿ ਉਹ ਉਸ ਦਾ ਮਾਸੂਮ ਪੁੱਤ ਉਸ ਦੇ ਨਾਲ ਕਮਰੇ 'ਚੋਂ ਬਾਹਰ ਬੈਠਾ ਹੋਇਆ ਸੀ ਅਤੇ ਅੰਦਰ ਸਿਰਫ ਪਾਣੀ ਪੀਣ ਹੀ ਗਿਆ ਸੀ। ਇੰਨੀ ਦੇਰ 'ਚ ਹੀ ਛੱਤ ਉਸ ਦੇ ਆ ਡਿੱਗੀ ਅਤੇ ਉਸ ਦਾ ਪੁੱਤ ਹੇਠਾਂ ਦੱਬ ਗਿਆ। ਫਿਲਹਾਲ ਪੁਲਸ ਨੇ ਮਾਸੂਮ ਦੀ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾ ਦਿੱਤਾ ਹੈ। ਇਸ ਘਟਨਾ ਕਾਰਨ ਪੂਰੇ ਇਲਾਕੇ 'ਚ ਸੋਗ ਦਾ ਮਾਹੌਲ ਛਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News