5911 ’ਤੇ ਹੋਵੇਗੀ ਨਿੱਕੇ ਸਿੱਧੂ ਦੀ ਹਵੇਲੀ ’ਚ ਐਂਟਰੀ, ਪਰਿਵਾਰ ਨੇ ਸ਼ਿੰਗਾਰ ਲਏ ਟਰੈਕਟਰ, ਦੇਖੋ ਵੀਡੀਓ

03/20/2024 6:04:41 AM

ਐਂਟਰਟੇਨਮੈਂਟ ਡੈਸਕ– ਨਿੱਕੇ ਸਿੱਧੂ ਦੇ ਜਨਮ ਨਾਲ ਮੂਸਾ ਪਿੰਡ ’ਚ ਖ਼ੁਸ਼ੀਆਂ ਮੁੜ ਵਾਪਸ ਆ ਗਈਆਂ ਹਨ। ਲੋਕ ਜਿਥੇ ਪਹਿਲਾਂ ਸਿੱਧੂ ਦੀ ਹਵੇਲੀ ’ਚ ਭਰੇ ਮਨ ਨਾਲ ਜਾਂਦੇ ਸਨ, ਉਥੇ ਹਵੇਲੀ ’ਚ ਹੁਣ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ : ਪਿਆਕੜਾਂ ਲਈ ਮਾੜੀ ਖ਼ਬਰ! ਇੰਨੇ ਫ਼ੀਸਦੀ ਮਹਿੰਗੀ ਹੋਣ ਜਾ ਰਹੀ ਸ਼ਰਾਬ, ਹੁਣ ਜੇਬ ਹੋਵੇਗੀ ਹੋਰ ਢਿੱਲੀ

ਨਿੱਕੇ ਸਿੱਧੂ ਦੀ ਜਲਦ ਹਵੇਲੀ ’ਚ ਐਂਟਰੀ ਹੋਣ ਵਾਲੀ ਹੈ। ਜਿਵੇਂ ਹੀ ਮਾਤਾ ਚਰਨ ਕੌਰ ਨੂੰ ਹਸਪਤਾਲੋਂ ਛੁੱਟੀ ਮਿਲ ਜਾਂਦੀ ਹੈ ਤਾਂ ਪੂਰਾ ਪਰਿਵਾਰ ਹਵੇਲੀ ’ਚ ਪੈਰ ਪਾਏਗਾ। ਇਸ ਦੇ ਨਾਲ ਹੀ ਸਿੱਧੂ ਮੂਸੇ ਵਾਲਾ ਦੇ ਟਰੈਕਟਰਾਂ ਨੂੰ ਵੀ ਸ਼ਿੰਗਾਰ ਦਿੱਤਾ ਗਿਆ ਹੈ। 5911 ’ਤੇ ਹਰ ਕੋਈ ਨਿੱਕੇ ਸਿੱਧੂ ਦੀ ਐਂਟਰੀ ਦੇਖਣ ਲਈ ਉਤਸ਼ਾਹਿਤ ਹੈ।

ਸਿੱਧੂ ਖੇਤੀ ਨੂੰ ਬੇਹੱਦ ਪਿਆਰ ਕਰਦਾ ਸੀ, ਜਿਸ ਦੇ ਚਲਦਿਆਂ ਉਸ ਨੇ ਵੱਡੇ-ਵੱਡੇ ਸ਼ਹਿਰਾਂ ਤੇ ਦੇਸ਼ਾਂ ’ਚ ਰਹਿਣ ਦੀ ਬਜਾਏ ਆਪਣੇ ਪਿੰਡ ’ਚ ਰਹਿਣਾ ਬਿਹਤਰ ਸਮਝਿਆ। ਟਰੈਕਟਰਾਂ ਨੂੰ ਲੈ ਕੇ ਵੀ ਉਸ ਦਾ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ।

ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਨਿੱਕੇ ਸਿੱਧੂ ਨੂੰ ਵੀ ਸੱਭਿਆਚਾਰ ਨਾਲ ਜੋੜਨਗੇ ਤੇ ਕਿਰਤ ਵੱਲ ਲਗਾਉਣਗੇ। ਉਹ ਦੱਸਣਗੇ ਕਿ ਉਸ ਦਾ ਵੱਡਾ ਭਰਾ ਕੀ ਸੀ, ਨਾਲ ਹੀ ਨਿੱਕੇ ਸਿੱਧੂ ਨੂੰ ਗਾਇਕੀ ਫੀਲਡ ਲਈ ਵੀ ਤਿਆਰ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News