31 ਮਾਰਚ ਨੂੰ ਰਾਤ 12 ਵਜੇ ਤੱਕ ਅੰਨ੍ਹੇਵਾਹ ਵਿਕੀ ਸ਼ਰਾਬ, ਪੇਟੀਆਂ ਹੀ ਚੁੱਕ ਕੇ ਲੈ ਗਏ ਲੋਕ
Tuesday, Apr 01, 2025 - 11:10 AM (IST)

ਗੁਰਦਾਸਪੁਰ(ਵਿਨੋਦ)- ਗੁਰਦਾਸਪੁਰ, ਧਾਰੀਵਾਲ ਅਤੇ ਦੀਨਾਨਗਰ 'ਚ ਸ਼ਰਾਬ ਦੇ ਠੇਕੇਦਾਰਾਂ ਦੀ ਬਦਲੀ ਕਾਰਨ ਤਿੰਨੋਂ ਸ਼ਹਿਰਾਂ 'ਚ ਸ਼ਰਾਬ ਦੇ ਸ਼ੌਕੀਨਾਂ ਨੂੰ ਖੂਬ ਮੌਜਾਂ ਲੱਗੀਆਂ। 31 ਮਾਰਚ ਤੱਕ ਪੁਰਾਣੇ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਆਪਣੇ ਕੋਲ ਪਏ ਸ਼ਰਾਬ ਸਟਾਕ ਨੂੰ ਕਲੀਅਰ ਕਰਨ ਲਈ ਬਹੁਤ ਘੱਟ ਕੀਮਤ 'ਤੇ ਸ਼ਰਾਬ ਵੇਚੀ ਗਈ। ਲੋਕ ਦੋ ਤੋਂ ਤਿੰਨ ਪੇਟੀਆਂ ਸ਼ਰਾਬ ਲੈ ਕੇ ਜਾਂਦੇ ਦੇਖੇ ਗਏ।
ਇਹ ਵੀ ਪੜ੍ਹੋ- ਟਰੈਕਟਰ 'ਤੇ ਚੜ੍ਹ ਖੇਡ ਰਹੇ ਸੀ ਤਿੰਨ ਬੱਚੇ, ਅਚਾਨਕ ਸਟਾਰਟ ਹੋਣ ਕਾਰਣ ਵਾਪਰ ਗਿਆ ਵੱਡਾ ਹਾਦਸਾ
ਸੂਤਰਾਂ ਅਨੁਸਾਰ ਧਾਰੀਵਾਲ ਅਤੇ ਦੀਨਾਨਗਰ ਸਰਕਲਾਂ ਵਿੱਚ ਸ਼ਰਾਬ ਦੇ ਠੇਕੇਦਾਰਾਂ ਵਿੱਚ ਫੇਰਬਦਲ ਹੋ ਗਿਆ ਹੈ। ਕਿਉਂਕਿ 1 ਅਪ੍ਰੈਲ ਤੋਂ ਸ਼ਰਾਬ ਦੇ ਨਵੇਂ ਠੇਕੇਦਾਰ ਇੱਥੇ ਕਾਰੋਬਾਰ ਕਰਨਾ ਸ਼ੁਰੂ ਕਰ ਦੇਣਗੇ। ਅੱਜ ਰਾਤ 12 ਵਜੇ ਤੋਂ ਬਾਅਦ ਉਨ੍ਹਾਂ ਕੋਲ ਬਚਿਆ ਸ਼ਰਾਬ ਦਾ ਸਟਾਕ ਗੈਰ-ਕਾਨੂੰਨੀ ਮੰਨਿਆ ਜਾਵੇਗਾ ਅਤੇ ਉਨ੍ਹਾਂ ਨੂੰ ਸ਼ਰਾਬ ਵਿਭਾਗ ਕੋਲ ਜਮ੍ਹਾ ਕਰਵਾਉਣਾ ਹੋਵੇਗਾ। ਜਿਸ ਕਾਰਨ ਉਨ੍ਹਾਂ ਦਾ ਆਰਥਿਕ ਨੁਕਸਾਨ ਹੋਵੇਗਾ। ਇਸ ਨੂੰ ਘਟਾਉਣ ਲਈ ਉਹ ਬਹੁਤ ਘੱਟ ਕੀਮਤ 'ਤੇ ਸ਼ਰਾਬ ਵੇਚ ਰਹੇ ਹਨ। ਜਿਸ ਦਾ ਅਸਰ ਗੁਰਦਾਸਪੁਰ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ- ਸ਼ਰਮਨਾਕ ਹੋਇਆ ਪੰਜਾਬ: ਕਲਯੁਗੀ ਪਿਓ ਨੇ ਆਪਣੀ ਮਾਸੂਮ ਧੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ
ਗੁਰਦਾਸਪੁਰ 'ਚ ਦੀਨਾਨਗਰ ਅਤੇ ਧਾਰੀਵਾਲ ਸਰਕਲ 'ਚ ਸ਼ਰਾਬ ਦੇ ਠੇਕੇਦਾਰਾਂ ਨੇ ਸ਼ਰਾਬ ਸਸਤੀ ਵਿਕਣ ਕਾਰਨ ਆਪਣੀ ਵਿਕਰੀ ਘੱਟ ਕਰ ਦਿੱਤੀ ਸੀ, ਜਿਸ ਕਾਰਨ ਗੁਰਦਾਸਪੁਰ ਸਰਕਲ ''ਚ ਠੇਕੇਦਾਰਾਂ ਨੇ ਸ਼ਰਾਬ ਦੇ ਰੇਟ 25 ਤੋਂ 40 ਫੀਸਦੀ ਤੱਕ ਘਟਾ ਦਿੱਤੇ ਹਨ। ਸ਼ਰਾਬ ਖਰੀਦਣ ਲਈ ਸ਼ਰਾਬ ਦੇ ਠੇਕਿਆਂ 'ਤੇ ਲੋਕਾਂ ਦੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਪੇਪਰ ਦੇ ਕੇ ਪਰਤ ਰਹੇ 10ਵੀਂ ਦੇ 2 ਵਿਦਿਆਰਥੀਆਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8